ਫ਼ਿਰੋਜ਼ਪੁਰ: ਲੋਕ ਸੰਪਤੀ ਰੇਲਵੇ (Railways) ਨੂੰ ਨਿੱਜੀ ਘਰਾਣਿਆਂ ਦੇ ਹਵਾਲੇ ਕਰਨ ਦੇ ਵਿਰੋਧ ਵਿੱਚ ਰੇਲਵੇ (Railways) ਰਨਿੰਗ ਸਟਾਫ਼ ਐਸੋਸੀਏਸ਼ਨ ਮੰਡਲ (Running Staff Association Board) ਆਗੂਆਂ ਨੇ ਭੁੱਖ ਹੜਤਾਲ (Hunger strike) ਸ਼ੁਰੂ ਕੀਤੀ ਹੈ। ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ (All India Loco Running Staff Association) ਦੇ ਸੱਦੇ ‘ਤੇ ਫ਼ਿਰੋਜ਼ਪੁਰ ਮੰਡਲ ਦੇ ਆਗੂਆਂ ਨੇ 17 ਮੰਗਾਂ ਨੂੰ ਲੈ ਕੇ 12 ਘੰਟੇ ਦੀ ਭੁੱਖ ਹੜਤਾਲ (Hunger strike) ਕੀਤੀ ਗਈ। ਇਸ ਮੌਕੇ ਕੇਂਦਰ ਸਰਕਾਰ (Central Government) ਵਿਰੁੱਧ ਰੋਸ ਜ਼ਾਹਿਰ ਕਰਦਿਆਂ 150 ਦੇ ਕਰੀਬ ਆਗੂਆਂ ਨੇ ਭੁੱਖ ਹੜਤਾਲ (Hunger strike) ਵਿੱਚ ਸ਼ਿਰਕਤ ਕਰਕੇ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਰੇਲਵੇ ਵਿਭਾਗ ਦੇ ਸੋਮ ਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਰੇਲਵੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ। ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਰੇਲਵੇ ਦਾ ਨਿਜੀਕਰਨ ਬੰਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਰੇਲਵੇ ਦੇ ਨਿਜੀਕਰਨ ਕਾਰਨ ਭਾਰਤ ਵਿੱਚ ਆਉਣ ਵਾਲੀਆਂ ਪੀੜੀਆਂ ਲਈ ਰੋਜ਼ਗਾਰ ਖ਼ਤਮ ਹੋ ਜਾਵੇਗਾ। ਅਤੇ ਅਜਿਹਾ ਹੋਣ ਨਾਲ ਜਿੱਥੇ ਸਰਕਾਰੀ ਨੌਕਰੀ ਖ਼ਤਮ ਹੋਵੇਗੀ ਉੱਥੇ ਹੀ ਰੇਲਵੇ ਦਾ ਸਫ਼ਰ ਕਈ ਗੁਣਾ ਮਹਿੰਗਾ ਹੋ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਦੀ ਵੀ ਮੰਗ ਕੀਤੀ ਹੈ। ਅਤੇ ਨਾਲ ਹੀ ਏ.ਐੱਲ.ਪੀ ਦਾਰਾ ਅਸਵੈਧਿਕ ਗਾਰਡ ਡਿਊਟੀ ਦੇ ਆਦੇਸ਼ ਰੱਦ ਕਰਨ ਦੀ ਵੀ ਮੰਗ ਕੀਤੀ ਹੈ।
ਮੋਦੀ ਸਰਕਾਰ ਵੱਲੋਂ ਦੇਸ਼ ਦੀਆਂ ਕਈ ਸਰਕਾਰੀ ਕੰਪਨੀ ਦਾ ਨਿਜੀ ਕਰਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਜਿਸ ਕਰਕੇ ਦੇਸ਼ ਵਿੱਚ ਮਹਿੰਗਾਈ ਕਾਫ਼ੀ ਜਿਆਦਾ ਵੱਧ ਗਈ ਹੈ। ਅਤੇ ਇਨ੍ਹਾਂ ਸਰਕਾਰੀ ਕੰਪਨੀਆਂ ਦਾ ਨਿਜੀ ਕਰਨ ਹੋਣ ਕਰਕੇ ਇਨ੍ਹਾਂ ਕੰਪਨੀਆਂ ਵਿੱਚ ਸਰਕਾਰੀ ਨੌਕਰੀ ਵੀ ਖ਼ਤਮ ਕਰ ਦਿੱਤੀ ਗਈ ਹੈ।
ਮੋਦੀ ਸਰਕਾਰ ਵੱਲੋਂ ਸਰਕਾਰੀ ਕੰਪਨੀ ਦੇ ਨਿਜੀ ਕਰਨ ਦਾ ਹਾਲਾਂਕਿ ਦੇਸ਼ ਦੇ ਲੋਕਾਂ ਵੱਲੋਂ ਕਾਫ਼ੀ ਵਿਰੋਧ ਕੀਤਾ ਗਿਆ ਹੈ, ਪਰ ਦੇਸ਼ ਵਾਸੀਆਂ ਦੇ ਬਰਵਾਹ ਕੀਤੇ ਬਿਨ੍ਹਾਂ ਮੋਦੀ ਸਰਕਾਰ ਦਾ ਸਰਕਾਰੀ ਕੰਪਨੀਆਂ ਨੂੰ ਨਿਜੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ:ਵਜ਼ਾਰਤ ਦੀ ਚੋਣ ਲਈ ਟੀਮ ਚੰਨੀ ਅੱਜ ਦਿੱਲੀ ਵਿੱਚ, ਹਾਈ ਕਮਾਨ ਨਾਲ ਹੋਵੇਗਾ ਮੰਥਨ