ETV Bharat / state

ਨਾਭਾ ਅਤੇ ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਦੀਆਂ ਜੇਲ੍ਹਾਂ 'ਚ ਵਧਾਈ ਸੁਰੱਖਿਆ

ਨਾਭਾ ਅਤੇ ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਦੀਆਂ ਪ੍ਰਮੁੱਖ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਡਿਜ਼ਾਇਨ ਫੋਟੋ।
author img

By

Published : Jun 28, 2019, 3:35 PM IST

ਪਟਿਆਲਾ/ਫ਼ਿਰੋਜ਼ਪੁਰ: ਕੁੱਝ ਦਿਨ ਪਹਿਲਾਂ ਹੀ ਨਾਭਾ ਜੇਲ੍ਹ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਅਤੇ ਬੀਤੇ ਦਿਨੀਂ ਲੁਧਿਆਣਾ ਜੇਲ੍ਹ 'ਚ ਹੋਈ ਖ਼ੂਨੀ ਝੜਪ ਮਾਮਲੇ ਨੇ ਪੰਜਾਬ ਦੇ ਜੇਲ੍ਹ ਤੰਤਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਬਾਅਦ ਸੂਬੇ ਦੀਆਂ ਪ੍ਰਮੁੱਖ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਰਧ ਸੈਨਾ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਵੀਡੀਓ

ਲੁਧਿਆਣਾ ਅਤੇ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਨਾਭਾ ਅਤੇ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਪੁਲਿਸ ਦੇ ਜਵਾਨ ਅਤੇ ਲਗਭਗ 100 ਅਰਧ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪਟਿਆਲਾ ਦੀ ਜੇਲ੍ਹ ਵਿੱਚ ਜਿੱਥੇ ਸੀਆਰਪੀਐੱਫ਼, ਆਈਆਰਬੀ ਸਣੇ 3 ਅਰਧ ਸੈਨਿਕ ਬਲਾਂ ਦੇ ਲਗਭਗ 50 ਜਵਾਨ ਤਾਇਨਾਤ ਕੀਤੇ ਗਏ ਹਨ। ਉਸੇ ਤਰ੍ਹਾਂ ਨਾਭਾ ਜੇਲ੍ਹ ਵਿਚ ਵੀ ਇਸੇ ਤਰ੍ਹਾਂ ਤੈਨਾਤੀ ਹੋਈ ਹੈ।

ਗੱਲ ਕਰੀਏ ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ਦੀ ਤਾਂ ਉੱਥੇ ਇਸ ਵੇਲੇ 1290 ਕੈਦੀ ਅਤੇ ਹਵਾਲਾਤੀ ਬੰਦ ਹਨ। ਇਸ ਸਮੇਂ ਉੱਥੇ ਕੋਈ ਗੈਂਗਸਟਰ ਜਾਂ ਅੱਤਵਾਦੀ ਨਹੀਂ ਹੈ। ਫ਼ਿਰੋਜ਼ਪੁਰ ਜੇਲ੍ਹ ਦੀ ਸੁਰੱਖਿਆ ਤਿੰਨ ਲੇਅਰ ਦੀ ਹੈ ਜਿਸ ਵਿਚ ਜੇਲ੍ਹ ਦੇ ਟਾਵਰਾਂ 'ਤੇ ਹੋਮਗਾਰਡ ਦੇ ਜਵਾਨ, ਪੇਸਕੋ ਦੇ ਜਵਾਨ ਤਾਇਨਾਤ ਹਨ ਅਤੇ ਬਾਹਰ ਪੰਜਾਬ ਪੁਲਿਸ ਦੀ ਐੱਸਐੱਸਜੀ ਦੀ ਟੀਮ ਲਗਾਤਾਰ ਪੇਟ੍ਰੋਲਿੰਗ ਕਰ ਰਹੀ ਹੈ।

Intro:ਕੁੱਝ ਦਿਨ ਪਹਿਲਾਂ ਹੋਏ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਅਤੇ ਬੀਤੇ ਦਿਨੀਂ ਲੁਧਿਆਣਾ ਜੇਲ੍ਹ ਝੜਪ ਮਾਮਲੇ ਵਿੱਚ ਪੰਜਾਬ ਦੇ ਜੇਲ੍ਹ ਤੰਤਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਨਾਭਾ ਅਤੇ ਪਟਿਆਲਾ ਦੇ ਜੇਲ੍ਹ ਵਿੱਚ ਅਰਧ ਸੈਨਾ ਬਲ ਤੈਨਾਤ ਕਰ ਦਿੱਤਾ ਗਿਆ ਹੈ।

Body:ਜਾਣਕਾਰੀ ਲਈ ਦਸ ਦੇਈਏ ਕਿ ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਜੇਲ੍ਹ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਅੱਜ ਨਾਭਾ ਅਤੇ ਪਟਿਆਲਾ ਦੇ ਜੇਲ੍ਹਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਪੁਲੀਸ ਦੇ ਜਵਾਨਾਂ ਦੀ ਗਿਣਤੀ ਦੇ ਨਾਲ ਨਾਲ ਲੱਗਭਗ 100 ਦੇ ਕਰੀਬ ਅਰਧ ਸੈਨਾ ਦੇ ਜਵਾਨ ਵੀ ਦੋਨਾਂ ਜੇਲ੍ਹਾਂ ਵਿਚ ਤੈਨਾਤ ਕੀਤੇ ਗਏ ਹਨ।ਤੁਹਾਨੂੰ ਦਸ ਦੇਈਏ ਪਟਿਆਲਾ ਦੀ ਜੇਲ੍ਹ ਵਿੱਚ ਜਿੱਥੇ ਸੀ ਆਰ ਪੀ ਐੱਸ ,ਆਈ ਆਰ ਬੀ ਸਮੇਤ 3 ਅਰਧ ਸੈਨਿਕ ਬਲ ਦੇ 50 ਦੇ ਕਰੀਬ ਕਰਮੀ ਤੈਨਾਤ ਕੀਤੇ ਗਏ ਹਨ ਉਸੇ ਤਰ੍ਹਾਂ ਨਾਭਾ ਜੇਲ੍ਹ ਵਿਚ ਵੀ ਇਸੇ ਤਰ੍ਹਾਂ ਤੈਨਾਤੀ ਹੋਈ ਹੈ ਇੱਥੇ ਦਸਣਾ ਬਣਦਾ ਹੈ ਕਿ ਪਟਿਆਲਾ ਜੇਲ੍ਹ ਵਿੱਚ ਲਗਭਗ 50 ਦੇ ਕਰੀਬ ਨਾਮੀ ਗੈਂਗਸਟਰ ਜਿਹੜੇ ਬੰਦ ਕੀਤੇ ਗਏ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.