ਫਿਰੋਜ਼ਪੁਰ: ਸਵੱਛ ਭਾਰਤ ਮਿਸ਼ਨ ਜੋ ਕਿ 02 ਅਕਤੂਬਰ 2014 ਤੋਂ ਚਲ ਰਿਹਾ ਹੈ। ਜਿਸ ਵਿੱਚ ਭਾਰਤ ਸਰਕਾਰ ਵੱਲੋਂ ਸਾਲ 2016 ਤੋਂ ਹਰ ਸਾਲ ਇਕ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ। ਜਿਸ ਦੇ ਵੱਖ-ਵੱਖ ਪਹਿਲੂਆਂ ਦੇ ਆਧਾਰ ਤੇ ਸਵੱਛਤਾ ਰੈਕਿੰਗ ਘੋਸ਼ਿਤ ਕੀਤੀ ਜਾਂਦੀ ਹੈ। ਸਵੱਛਤਾ ਸਰਵੇਖਣ 2022 ਦੇ ਨਤੀਜੇ 1 ਅਕਤੂਬਰ 2022 ਨੂੰ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਘੋਸ਼ਿਤ ਕੀਤੇ ਗਏ ਹਨ। ਜਿਸ ਵਿਚੋਂ ਪੂਰੇ ਪੰਜਾਬ ਵਿੱਚ ਸਵੱਛਤਾ ਪੱਖੋਂ ਫਿਰੋਜ਼ਪੁਰ ਨੇ ਪਹਿਲਾ ਸਥਾਨ ਅਤੇ ਦੇਸ਼ ਵਿਚੋਂ 64ਵਾਂ ਸਥਾਨ ਹਾਸਿਲ ਕੀਤਾ। Ferozepur city got the first rank.Sanitation Survey 2022.
ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛਤਾ ਸਰਵੇਖਣ 2022 ਅੰਦਰ ਕੁੱਲ 4354 ਸ਼ਹਿਰਾ ਨੇ ਭਾਗ ਲਿਆ ਸੀ। ਇਹਨਾ ਸ਼ਹਿਰਾਂ ਨੂੰ ਆਬਾਦੀ ਅਨੁਸਾਰ ਵੱਖ-ਵੱਖ ਕੈਟਾਗਿਰੀ ਵਿੱਚ ਵੰਡਿਆਂ ਗਿਆ ਸੀ। ਇਸ ਸਰਵੇਖਣ ਵਿੱਚ ਸਵੱਛਤਾ ਨਾਲ ਸਬੰਧਿਤ ਵੱਖ-ਵੱਖ ਪਹਿਲੂਾ ਦੇ ਆਧਾਰ 'ਤੇ ਸੀ। ਜਿਸ ਦੇ ਕੁੱਲ 6000 ਅੰਕ ਸਨ।
ਇਹਨਾਂ ਕੁੱਲ 6000 ਅੰਕਾਂ ਵਿੱਚੋਂ ਫਿਰੋਜ਼ਪੁਰ ਸ਼ਹਿਰ ਨੇ 4645.10 ਅੰਕ ਹਾਸਿਲ ਕੀਤੇ ਹਨ, ਜਿਸ ਵਿੱਚ ਸਰਵਿਸ ਲੇਵਲ ਪ੍ਰੋਗਰੇਸ ਦੇ ਕੁੱਲ 3000 ਅੰਕਾਂ ਵਿਚੋਂ 1971.27 ਅੰਕ, ਸਿਟੀਜਨ ਵਾਇਸ ਦੇ ਕੁੱਲ 2250 ਅੰਕਾਂ ਵਿੱਚੋਂ 1673.83 ਅਤੇ ਸਰਟੀਫਿਕੇਸ਼ਨ ਦੇ ਕੁੱਲ 1800 ਅੰਕਾਂ ਵਿਚੋਂ 1000 ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 4645.10 ਅੰਕ ਹਾਸਿਲ ਕਰ ਕੇ ਫਿਰੋਜ਼ਪੁਰ ਨੇ ਪੰਜਾਬ ਭਰ ਵਿਚੋਂ ਸਵੱਛਤਾ ਅੰਦਰ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਕਿ ਫਿਰੋਜ਼ਪੁਰ ਸ਼ਹਿਰ ਦੀ ਹੀ ਨਹੀਂ ਬਲਿਕ ਪੂਰੇ ਜਿਲ੍ਹੇ ਲਈ ਬਹੁਤ ਮਾਨ ਵਾਲੀ ਗੱਲ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਨੇ ਪੰਜਾਬ ਦੇ ਕਈ ਵੱਡੇ ਸ਼ਹਿਰਾ ਜਿਵੇ ਮੋਹਾਲੀ, ਬਠਿੰਡਾ, ਜਲੰਧਰ ਅਤੇ ਪਠਾਨਕੋਟ ਵਰਗੇ 13 ਸ਼ਹਿਰਾਂ ਨੂੰ ਪਛਾੜਿਆ ਹੈ। ਉਨ੍ਹਾਂ ਕਿਹਾ ਕਿ ਮੈ ਵਧਾਈ ਦਿੰਦੀ ਹਾਂ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਸਾਗਰ ਸੇਤੀਆਂ, ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਕੁਮਾਰ ਬਾਂਸਲ, ਚੀਫ-ਸੈਨਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰ-ਕਮ-ਨੋਡਲ ਅਫਸਰ ਅਤੇ ਉਹਨਾ ਦੀ ਪੂਰੀ ਟੀਮ ਨੂੰ ਜਿੰਨ੍ਹਾਂ ਦੀ ਮਿਹਨਤ ਸਦਕਾ ਇਹ ਸਫਲਤਾ ਹਾਸਿਲ ਹੋਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿ ਇਸੇ ਪ੍ਰਕਾਰ ਉਹ ਨਗਰ ਕੌਂਸਲ, ਫਿਰੋਜ਼ਪੁਰ ਨੂੰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦੇ ਰਹਿਣ ਅਤੇ ਸਫਾਈ ਲਈ ਆਪਣੇ ਘਰਾਂ ਵਿਚ 2 ਡਸਟਬਿਨ ਹਰਾ ਤੇ ਨੀਲਾ ਵੱਖਰਾ ਵੱਖਰਾ ਰੱਖਣ ਅਤੇ ਆਲੇ-ਦੁਆਲੇ ਵੀ ਸਫਾਈ ਰੱਖਣ।
ਜਿਨ੍ਹਾਂ ਪਹਿਲੂਆਂ ਕਰ ਕੇ ਫਿਰੋਜ਼ਪੁਰ ਨੂੰ ਪਹਿਲਾਂ ਸਥਾਨ ਹਾਸਿਲ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ, ਫਿਰੋਜ਼ਪੁਰ ਦੀ ਟੀਮ ਦੀ ਮਿਹਨਤ ਸਦਕਾ ਸ਼ਹਿਰ ਅੰਦਰ ਕੱਚਰੇ ਦੀ ਡੋਰ ਟੂ ਡੋਰ ਕੁਲੇਕਸ਼ਨ ਅਤੇ ਸੈਗਰੀਗੇਸ਼ਨ ਵਿੱਚ ਵਾਧਾ ਹੋਇਆ ਹੈ। ਗਿੱਲੇ ਕੱਚਰੇ ਤੋਂ ਸ਼ਹਿਰ ਦੇ ਵੱਖ-ਵੱਖ ਸਥਾਨਾ ਤੇ 130 ਕੰਪੋਸਟ ਪਿੱਟਾ ਰਾਂਹੀ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚੋਂ ਇਕੱਠੇ ਕੀਤੇ ਸੁੱਕੇ ਕੱਚਰੇ ਨੂੰ ਰੀ-ਸਾਇਕਲ, ਰੀ-ਸੇਲ ਅਤੇ ਰੀ-ਯੂਜ਼ ਕਰਨ ਲਈ 2 ਐਮ.ਆਰ.ਐਫ ਸਫਲਤਾ ਪੂਰਵਕ ਚਲ ਰਹੇ ਹਨ।
ਸ਼ਹਿਰ ਦੇ ਕਮਰਸ਼ੀਅਲ ਏਰੀਏ ਵਿਚੋਂ ਈ-ਰਿਕਸ਼ਾ ਰਾਂਹੀ ਗਾਰਬੇਜ ਦੀ ਕੁਲੇਕਸ਼ਨ ਕੀਤੀ ਜਾ ਰਹੀ ਹੈ। ਸ਼ਹਿਰ ਵਿਚੋਂ ਸੈਨਟਰੀ ਵੇਸਟ, ਡੋਮੇਸਟਿਕ ਹਜ਼ਾਰਡੋਜ਼ ਵੇਸਟ ਅਤੇ ਈ-ਵੇਸਟ ਨੂੰ ਅਲੱਗ-ਅਲੱਗ ਇੱਕਠਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਲਗਭਗ 3500 ਘਰਾ ਨੂੰ ਹੋਮ ਕੰਪੋਸਟਿੰਗ ਨਾਲ ਜੋੜਨਾ ਵੀ ਬਹੁਤ ਵੱਡੀ ਕਾਮਯਾਬੀ ਸੀ। ਸ਼ਹਿਰ ਅੰਦਰ ਲਗਭਗ 6500 ਸ਼ਹਿਰ ਵਾਸਿਆਂ ਨੂੰ ਸਵੱਛਤਾ ਐਪ ਨਾਲ ਜੋੜਿਆ ਗਿਆ। ਫਿਰੋਜ਼ਪੁਰ ਦੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਸਮੇ-ਸਮੇ ਤੇ ਜਾਗਰੂਕ ਕਰਕੇ ਸਵੱਛਤਾ ਕਲੱਬ ਬਣਾਏ ਅਤੇ ਲਗਭਗ 20 ਸਕੂਲਾਂ/ਕਾਲਜਾਂ ਅਤੇ 4000 ਤੋ ਵੱਧ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਜੋੜਿਆ। ਸ਼ਹਿਰ ਅੰਦਰ ਸਵੀਪਿੰਗ ਲਈ ਦੋਨੋ ਸ਼ਿਫਟਾ, ਨਾਇਟ ਸਵੀਪਿੰਗ ਅਤੇ ਮਕੈਨਿਕਲ ਸਵੀਪਿੰਗ ਦਾ ਵੀ ਮਹੱਤਵਪੂਰਨ ਯੋਗਦਾਨ ਸੀ।ਸ਼ਹਿਰ ਵਾਸੀਆਂ ਨੂੰ ਸਫਾਈ ਸਬੰਧੀ ਆਪਣੀ ਸ਼ਿਕਾਇਤਾਂ ਦਰਜ਼ ਕਰਵਾਉਣ ਲਈ ਇਕ ਸਪੈਸ਼ਲ ਐਪ ਅਤੇ ਇਕ ਵਟਸਐਪ ਨੰਬਰ ਲਾਂਚ ਕੀਤਾ ਗਿਆ।
ਸ਼ਹਿਰ ਅੰਦਰੋਂ ਗਾਰਬੇਜ ਵਲੰਬਰੇਬਲ ਪੁਆਇੰਟ (ਕੱਚਰੇ ਦੇ ਢੇਰਾ) ਨੂੰ ਨਾ ਕੇਵਲ ਹਟਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ। ਸ਼ਹਿਰ ਨੂੰ ਖੋਲੇ ਚੋ ਸ਼ੋਚ ਮੁਕਤ (ODF++) ਅਤੇ ਗਾਰਬੇਜ ਫਰੀ ਸਿਟੀ 1 ਸਟਾਰ ਦਾ ਦਰਜਾ ਹਾਸਿਲ ਵੀ ਕਰਵਾਇਆ। ਸ਼ਹਿਰ ਦੇ ਪਬਲਿਕ ਪਖਾਨਿਆ ਨੂੰ ਨਾ ਕੇਵਲ ਮੋਡਰਨ ਬਨਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ। ਫਿਰੋਜ਼ਪੁਰ ਸ਼ਹਿਰ ਦੇ ਲਗਭਗ 6500 ਟਨ ਲੇਜੰਸੀ ਵੇਸਟ (ਪੁਰਾਣੇ ਕਚਰੇ) ਨੂੰ ਟਰੋਮਲ ਮਸ਼ੀਨ ਰਾਂਹੀ ਬਾਓ-ਰੈਮੀਡੇਸ਼ਨ ਕੀਤਾ ਗਿਆ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆਂ ਨੇ ਦੱਸਿਆ ਕਿ ਅਸੀ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸਮੂਹ ਸਫਾਈ ਸੇਵਕ, ਗਾਰਬੇਜ ਕੁਲੇਕਟਰ, ਨਗਰ ਕੌਂਸਲ ਦੀ ਸਮੂਚੀ ਟੀਮ ਤੋ ਇਲਾਵਾ ਆਪਣੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦੇ ਹਾਂ। ਜਿੰਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇਹ ਮੁਕਾਮ ਹਾਸਿਲ ਕੀਤਾ ਹੈ। ਅਸੀ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਸੋਲਿਡ ਵੇਸਟ ਮੈਨੇਜਮੈਂਟ ਅਤੇ ਮਾਣਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਸ਼ਹਿਰ ਨੂੰ ਕੱਚਰਾ ਮੁੱਕਤ ਬਣਾ ਸਕੀਏ। ਇਸ ਮੌਕੇ ਕਾਰਜਸਾਧਕ ਅਫਸਰ ਸੰਜੈ ਬਾਂਸਲ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਤੇ ਪੂਰੇ ਫਿਰੋਜ਼ੁਪਰ ਲਈ ਖੁਸ਼ੀ ਵਾਲੀ ਗੱਲ ਹੈ ਜੋ ਫਿਰੋਜ਼ਪੁਰ ਨੂੰ ਸਵੱਛਤਾ ਪੱਖੌ ਪਹਿਲਾ ਸਥਾਨ ਹਾਸਲ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦਾ ਸਵੱਛਤਾ ਸਰਵੇਖਣ 2020 ਵਿੱਚ ਸੂਬੇ ਵਿਚੋਂ 3 ਅਤੇ ਦੇਸ਼ ਵਿਚੋਂ 96 ਵਾ ਸਥਾਨ ਸੀ। ਸਵੱਛਤਾ ਸਰਵੇਖਣ 2021 ਵਿੱਚ ਸੂਬੇ ਵਿਚੋਂ 6 ਅਤੇ ਦੇਸ਼ ਭਰ ਵਿਚੋਂ 122 ਵਾ ਸਥਾਨ ਸੀ ਅਤੇ ਇਸ ਵਾਰ ਫਿਰੋਜ਼ਪੁਰ ਦਾ ਸੂਬੇ ਵਿਚੋਂ ਪਹਿਲਾ ਅਤੇ ਦੇਸ਼ ਵਿਚੋਂ 64ਵਾਂ ਸਥਾਨ ਹੈ। ਉਨ੍ਹਾਂ ਕਿਹਾ ਉਨ੍ਹਾਂ ਦਾ ਸੁਪਨਾ ਸੀ ਕਿ ਫਿਰੋਜ਼ਪੁਰ ਪੰਜਾਬ ਵਿਚੋਂ ਪਹਿਲੇ ਸਥਾਨ ਤੇ ਆਵੇ। ਇਸ ਦੌਰਾਨ ਸ਼ਹਿਰ ਨੂੰ ਕਚਰਾ ਮੁਕਤ ਕਰਨ ਦੀ ਮੁਹਿੰਮ ਨਾਲ ਜੁੜਨ ਸਬੰਧੀ ਬੈਨਰ ਵੀ ਲਾਂਚ ਕੀਤਾ ਗਿਆ।
ਅਪੰਗਹੀਣ ਕਰਮਚਾਰੀਆਂ ਤੋ ਪੇਪਰ ਬੈਗ ਬਣਾਉਣ ਅਤੇ ਪਲਾਸਟਿਕ ਨੂੰ ਖ਼ਤਮ ਕਰਨ ਦੇ ਨਿਵੇਕਲੇ ਉਪਰਾਲੇ ਨੂੰ ਵੀ ਮਿਲੀ ਸ਼ਲਾਘਾ। ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਿਖੇ ਅਪੰਗਹੀਣ ਕਰਮਚਾਰੀਆਂ ਮੱਖਣ ਸਿੰਘ, ਸੁਖਜਿੰਦਰ ਸਿੰਘ, ਸੀਤਾ ਸਿੰਘ ਵੱਲੋਂ ਦੀ ਕੜੀ ਮਿਹਨਤ ਨੇ ਵੀਂ ਫਿਰੋਜ਼ਪੁਰ ਨੂੰ ਪਹਿਲੇ ਸਥਾਨ ਦਾ ਦਰਜਾ ਦਵਾਉਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਪੰਗਹੀਣ ਅਤੇ ਨੇਤਰਹੀਣ ਹੋਣ ਦੇ ਬਾਵਜੂਦ ਇਨ੍ਹਾਂ ਕਰਮਚਾਰੀਆਂ ਵੱਲੋਂ ਪੇਪਰ ਬੈਗ ਤਿਆਰ ਕੀਤੇ ਜਾਂਦੇ ਹਨ ਜੋ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਸ਼ਹਿਰ ਵਿਚ ਸਪਲਾਈ ਕੀਤੇ ਜਾਂਦੇ ਹਨ।
ਇਸ ਨਾਲ ਜਿੰਨੇ ਪੇਪਰ ਬੈਗ ਲੋਕਾਂ ਨੂੰ ਮਿਲਦੇ ਹਨ ਉਨ੍ਹੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਆਪਣੇ-ਆਪ ਹੀ ਘਟ ਜਾਂਦੀ ਹੈ। ਇਨ੍ਹਾਂ ਕਰਮਚਾਰੀਆਂ ਦੀ ਇਹ ਮਿਹਨਤ ਨਾਲ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਵਿਚ ਵੱਡਾ ਯੋਗਦਾਨ ਮਿਲ ਰਿਹਾ ਹੈ।ਇਸ ਦੌਰਾਨ ਸੁਖਜਿੰਦਰ ਸਿੰਘ ਅਤੇ ਮੱਖਣ ਸਿੰਘ ਨੇ ਕਿਹਾ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਕਿ ਫਿਰੋਜ਼ਪੁਰ ਨੂੰ ਸਵੱਛਤਾ ਪੱਖੋਂ ਪਹਿਲਾ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇਹ ਪੇਪਰ ਬੈਗ ਬਣਾਉਣ ਦਾ ਕੰਮ ਕਰਨ ਵਿਚ ਖੁਸ਼ੀ ਮਿਲਦੀ ਹੈ ਕਿਉਂਕਿ ਇਸ ਨਾਲ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਘੱਟ ਕਰਨ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ: 4 ਚੋਰਾਂ ਨੂੰ ਨਕਦੀ ਅਤੇ 528 ਗ੍ਰਾਮ ਗੋਲਡ ਨਾਲ ਕੀਤਾ ਗ੍ਰਿਫਤਾਰ