ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਪ੍ਰਸ਼ਾਸਨ ਨੇ ਟੇਢੀ ਵਾਲਾ ਪਿੰਡ ਦੀ ਲਈ ਸਾਰ - ਪਿੰਡ ਟੇਢੀ ਵਾਲਾ

ਫ਼ਿਰੋਜ਼ਪੁਰ ਦੇ ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਪਿੰਡ 'ਚ ਬਣੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ, ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਵਿਖਾਇਆ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੱਬਾਂ ਭਾਰ ਹੋ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
author img

By

Published : Aug 25, 2019, 2:09 AM IST

ਫ਼ਿਰੋਜ਼ਪੁਰ: ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਪਿੰਡ 'ਚ ਬਣਿਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਨੂੰ ਮਜਬੂਤ ਕਰਨ ਲਈ ਫ਼ੌਜ ਤੇ ਨਹਿਰੀ ਮਹਿਕਮੇ ਦੀਆਂ ਟੀਮਾਂ ਨੇ ਜੇ ਸੀ ਬੀ ਮਸ਼ੀਨਾਂ ਤੇ ਗੱਟਿਆ 'ਚ ਰੇਤਾ ਭਰ ਕੇ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਰਅਸਲ, ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵੱਧ ਹੋਣ ਕਰਕੇ ਪਿੰਡ ਵਿੱਚ ਬਣਿਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਤੇ ਜਿਸ ਨੂੰ ਮਜਬੂਤ ਕਰਨ ਲਈ ਲੋਕ ਖ਼ੁਦ ਹੀ ਕੰਮ ਕਰ ਰਹੇ ਸਨ ਤੇ ਪ੍ਰਸ਼ਾਸਨ ਕੰਭਕਰਨ ਦੀ ਨੀਂਦ ਸੁੱਤਾ ਪਿਆ ਸੀ। ਉੱਥੇ ਹੀ ਜਦੋਂ ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਵਿਖਾਇਆ ਗਿਆ ਤਾਂ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਵੀਡੀਓ

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਐੱਸਐੱਸਪੀ ਵਿਵੇਕ ਸੋਨੀ ਖ਼ੁਦ ਟੇਢੀ ਵਾਲਾ ਪੁੱਜੇ ਤੇ ਉਥੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੰਨਿਆ ਕਿ ਪਾਣੀ ਦੀ ਮਾਤਰਾ ਕਾਫ਼ੀ ਵੱਧ ਗਈ ਹੈ ਤੇ ਪਾਕਿਸਤਾਨ ਲਗਾਤਾਰ ਕਸੂਰ ਤੋ ਗੰਦਾ ਪਾਣੀ ਭਾਰਤ ਵੱਲ ਨੂੰ ਛੱਡ ਰਿਹਾ ਹੈ ਜਿਸ ਨਾਲ ਪਾਣੀ ਸਾਡੇ ਵਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਕੰਮ ਕਰ ਚਲ ਰਿਹਾ ਹੈ ਤੇ ਸਾਡੇ ਸਾਰੇ ਅਫ਼ਸਰ ਮੌਕੇ 'ਤੇ ਮੌਜੂਦ ਹਨ। ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ 'ਚ ਜਾਣ ਨੂੰ ਕਿਹਾ ਤਾਂ ਕਿ ਕਿਸੇ ਦਾ ਵੀ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ।

Intro:ਕਿਸੇ ਵੇਲੇ ਵੀ ਟੁੱਟ ਸਕਦਾ ਹੈ ਟੇਢੀ ਵਾਲਾ ਬਣ ਜ਼ਿਲਾ ਪ੍ਰਸ਼ਾਸਨ ਹੋਇਆ ਪਭਾ ਭਾਰ

Body:ਅੱਜ ਸਵੇਰੇ ਈ ਟੀ ਵੀ ਭਾਰਤ ਤੇ ਖ਼ਬਰ ਨਸ਼ਰ ਹੋਣ ਤੋ ਬਾਦ ਫ਼ਿਰੋਜ਼ਪੁਰ ਜਿਲਾ ਪ੍ਰਸਾਸ਼ਨ ਪਭਾ ਭਾਰ ਹੋ ਗਿਆ ਅੱਜ ਸਵੇਰੇ ਈ ਟੀ ਵੀ ਭਾਰਤ ਨੇ ਖ਼ਬਰ ਚਲਾਈ ਸੀ ਕਿ ਸਰਹੱਦੀ ਪਿੰਡ ਟੇਢੀ ਵਾਲਾ ਵਿਚ ਸਤਲੁਜ ਦੇ ਪਾਣੀ ਦਾ ਪੱਧਰ ਉੱਚਾ ਹੋਣ ਨਾਲ ਸਰਹੱਦੀ ਪਿੰਡ ਟੇਢੀ ਵਾਲਾ ਵਿਚ ਬਣਿਆ ਬਣ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਅਤੇ ਪਿੰਡਾਂ ਵਾਲੇ ਲੋਕ ਆਪ ਹੀ ਬਣ ਨੂੰ ਮਜਬੂਤ ਕਰਨ ਲਈ ਖੁਦ ਆਪ ਹੀ ਲਗੇ ਹੋਏ ਹਨ ਅਤੇ ਜਿਲਾ ਪ੍ਰਸਾਸ਼ਨ ਕੁੰਬਕਰਨੀ ਨੀਂਦ ਸੁਤਾ ਪਿਆ ਹੈ ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਦ ਜ਼ਿਲਾ ਪ੍ਰਸਾਸ਼ਨ ਆਪਣੀ ਨੀਂਦ ਤੋ ਜਾਗਿਆ ਮੌਕੇ ਤੇ ਫੌਜ ਅਤੇ ਨਹਿਰੀ ਮਹਿਕਮੇ ਦੀਆ ਟੀਮਾਂ ਉਥੇ ਪੁੱਜ ਕੇ ਬਣ ਦੀ ਮਜ਼ਬੂਤੀ ਲਈ ਜੇ ਸੀ ਬੀ ਮਸ਼ੀਨਾਂ ਅਤੇ ਗਟਿਆ ਵਿਚ ਰੇਤਾ ਭਰ ਕੇ ਬਣ ਨੂੰ ਬਚਾਣ ਲਈ ਕੰਮ ਸ਼ੁਰੂ ਕਰ ਦਿਤਾ ਅੱਜ ਦੇਰ ਸ਼ਾਮ ਡਿਪਟੀ ਕੰਮਿਸ਼ਨਰ ਚੰਦਰ ਗੈਂਧ ਅਤੇ ਐਸ ਐਸ ਪੀ ਵਿਵੇਕ ਸੋਨੀ ਖੁਦ ਸ਼ਾਮ ਨੂੰ ਟੇਢੀ ਵਾਲਾ ਪੁੱਜੇ ਅਤੇ ਉਥੇ ਚਲ ਰਹੇ ਕਮ ਦਾ ਜਾਇਜ਼ਾ ਲਿਆ ਇਸ ਮੌਕੇ ਡਿਪਟੀ ਕੰਮਿਸ਼ਨਰ ਚੰਦਰ ਗੈਂਧ ਨੇ ਮੰਨਿਆ ਕਿ ਪਾਣੀ ਦੀ ਮਾਤਰਾ ਕਾਫੀ ਵੱਧ ਗਈ ਹੈ ਦੂਜੇ ਪਾਸੇ ਪਾਕਿਸਤਾਨ ਲਗਾਤਾਰ ਕਸੂਰ ਤੋ ਗੰਦਾ ਪਾਣੀ ਭਾਰਤ ਵਲ ਨੂੰ ਛੱਡ ਰਿਹਾ ਹੈ ਜਿਸ ਨਾਲ ਪਾਣੀ ਸਾਡੇ ਵਲ ਆ ਰਿਹਾ ਹੈ ਅਸੀਂ ਦਿਨ ਰਾਤ ਕਮ ਕਰ ਰਹੇ ਹਾਂ ਸਾਡੇ ਸਾਰੇ ਅਫਸਰ ਮੌਕੇ ਤੇ ਮੌਜੂਦ ਹਨ ਅਤੇ ਅਸੀਂ ਇਹਤਿਆਤੰਨ ਸਾਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਮਪਾ ਵਿਚ ਜਾਣ ਨੂੰ ਕਿਹਾ ਤਾਂਕਿ ਕਿਸੇ ਦਾ ਵੀ ਜਾਣ ਮਾਲ ਦਾ ਨੁਕਸਾਨ ਨਾ ਹੋਵੇ।

Conclusion:ਐਸ ਐਸ ਪੀ ਵਿਵੇਕ ਸੋਨੀ ਨੇ ਕਿਹਾ ਕਿ ਬੀ ਐਸ ਐਫ ਆਪਣੀ ਡਿਊਟੀ ਕਰ ਰਹੀ ਸੈਕੰਡ ਡਿਫੈਂਸ ਲਾਈਨ ਤੇ ਸਾਡੇ ਨਾਕੇ ਲਗੇ ਹਨ ਅਤੇ ਅਸੀਂ ਸਪੈਸ਼ਲ ਟੀਮਸ ਤੈਨਾਤ ਕੀਤੀਆਂ ਹਨ ਤਾਂਕਿ ਕੋਈ ਵੀ ਸ਼ਰਾਰਤੀ ਅਨਸਰ ਨੂੰ ਰੋਕਿਆ ਜਾ ਸਕੇ ਇਥੇ ਇਹ ਵੀ ਦਸ ਦੇਈਏ ਕਿ ਪਾਕਿਸਤਾਨੀ ਤਸਕਰ ਹਮੇਸ਼ਾਂ ਹੀ ਸਤਲੁਜ ਦੇ ਵਧੇ ਪੱਧਰ ਦਾ ਫਾਇਦਾ ਚਕਦੇ ਹਨ ਉਹ ਸਤਲੁਜ ਰਾਹੀ ਹੈਰੋਇਨ ਦੀ ਖੇਪ ਭੇਜਦੇ ਹਨ ਪਰ ਬੀ ਐਸ ਐਫ ਆਪਣੀ ਡਿਊਟੀ ਪੁਰੀ ਤਨਦੇਹੀ ਨਾਲ ਨਿਭਾ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.