ETV Bharat / state

ਪਤਨੀ ਅਤੇ ਪੁੱਤਰ ਦੀ ਕੀਤੀ ਕੁੱਟਮਾਰ, ਪਤੀ 'ਤੇ ਕੇਸ - As a forest guard in the forest department

ਪਤੀ ਨੂੰ ਗੈਰ ਔਰਤ ਨਾਲ ਸਬੰਧ ਰੱਖਣ ਤੋਂ ਰੋਕਣ ਤੇ ਮੁਲਾਜ਼ਮ ਪਤੀ ਵੱਲੋਂ ਦੋਸਤਾਂ ਨਾਲ ਮਿਲਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਜਾਨੋਂ ਮਾਰਨ ਅਤੇ ਪਤਨੀ ਨੂੰ ਬੇਪੱਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੁਲਿਸ ਥਾਣਾ ਸਿਟੀ ਜ਼ੀਰਾ ਵੱਲੋਂ ਪੀੜਤ ਪੁੱਤਰ ਅਤੇ ਪਤਨੀ ਦੇ ਦਿੱਤੇ ਬਿਆਨਾਂ ’ਤੇ ਪਤੀ ਸਮੇਤ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।

ਤਸਵੀਰ
ਤਸਵੀਰ
author img

By

Published : Feb 28, 2021, 6:02 PM IST

ਫਿਰੋਜ਼ਪੁਰ: ਪਤੀ ਨੂੰ ਗ਼ੈਰ ਔਰਤ ਨਾਲ ਸਬੰਧ ਰੱਖਣ ਤੋਂ ਰੋਕਣ ਤੇ ਮੁਲਾਜ਼ਮ ਪਤੀ ਵੱਲੋਂ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਜਾਨੋਂ ਮਾਰਨ ਅਤੇ ਪਤਨੀ ਨੂੰ ਬੇਪੱਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੁਲਿਸ ਥਾਣਾ ਸਿਟੀ ਜ਼ੀਰਾ ਵੱਲੋਂ ਪੀੜਤ ਪੁੱਤਰ ਅਤੇ ਪਤਨੀ ਦੇ ਦਿੱਤੇ ਬਿਆਨਾਂ ’ਤੇ ਪਤੀ ਸਮੇਤ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।

ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ਼ ਪੀੜਤ ਕੰਨਵਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਫਰੈਂਡਜ਼ ਇੰਨਕਲੇਵ ਜ਼ੀਰਾ ਨੇ ਦੱਸਿਆ ਕਿ ਉਸਦਾ ਪਿਤਾ ਜਸਵੀਰ ਸਿੰਘ ਜੋ ਜੰਗਲਾਤ ਵਿਭਾਗ ‘ਚ ਬਤੌਰ ਵਣ ਗਾਰਡ ਜ਼ੀਰਾ ਵਿਖੇ ਡਿਊਟੀ ਕਰਦਾ ਹੈ ਅਤੇ ਨਸ਼ਾ ਕਰਨ ਤੋਂ ਇਲਾਵਾ ਉਸਦੇ ਗੈਰ ਔਰਤ ਨਾਲ ਸਬੰਧ ਹਨ, ਜਿਸ ਨੂੰ ਰੋਕਣ 'ਤੇ ਕਈ ਵਾਰ ਪਰਿਵਾਰਕ ਝਗੜਾ ਹੋਇਆ ਤੇ ਰਿਸ਼ਤੇਦਾਰਾਂ ਵੱਲੋਂ ਚੁੱਪ ਕਰਵਾ ਦਿੱਤਾ ਗਿਆ।

ਪਤਨੀ ਅਤੇ ਪੁੱਤਰ ਦੀ ਕੀਤੀ ਕੁੱਟਮਾਰ, ਪਤੀ 'ਤੇ ਕੇਸ

ਪੀੜਤ ਲੜਕੇ ਦਾ ਕਹਿਣਾ ਕਿ ਬੀਤੇ ਦਿਨੀਂ ਪਿਤਾ ਵੱਲੋਂ ਆਪਣੇ ਕੁੱਝ ਦੋਸਤਾਂ ਨੂੰ ਘਰ ਬੁਲਾ ਕੇ ਉਨ੍ਹਾਂ ਦੀ ਕੁਟਮਾਰ ਕੀਤੀ ਗਈ ਅਤੇ ਉਸ ਦੀ ਮਾਂ ਦੀ ਪੱਤ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ।

ਪੁਲਿਸ ਥਾਣਾ ਸਿਟੀ ਜ਼ੀਰਾ ਮੁੱਖੀ ਮੋਹਿਤ ਧਵਨ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਤਹਿਤ ਚਾਰ ਵਿਅਕਤੀਆਂ ਪਤੀ ਜਸਵੀਰ ਸਿੰਘ ਵਾਸੀ ਫਰੈਂਡਜ਼ ਇਨਕਲੇਵ ਜ਼ੀਰਾ, ਗੁਰਜੀਤ ਸਿੰਘ ਗੈਰੀ, ਬਿੱਕਰ ਸਿੰਘ, ਇੰਦਰ ਸਿੰਘ ਵਾਸੀਆਨ ਮੱਖੂ ਰੋਡ ਜ਼ੀਰਾ ਖਿਲਾਫ਼ ਧਾਰਾ 324,323,354,506,34 ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਭਾਲ ‘ਚ ਵੱਖ-ਵੱਖ ਪੁਲਿਸ ਪਾਰਟੀਆਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ:ਸੂਬਾ ਸਰਕਾਰ ਦੇ ਘਿਓ ਸ਼ੱਕਰ ਦੇਣ ਦੀ ਸਕੀਮ ਦਾ ਲੋਕਾਂ ਨੇ ਕੱਢਿਆ ਧੂੰਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.