ਫਿਰੋਜ਼ਪੁਰ:ਬੀਐਸਐਫ ਨੇ ਭਾਰਤ-ਪਾਕਿ ਬਾਰਡਰ 'ਤੇ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਅੰਤਰ ਰਾਸ਼ਟਰੀ ਕੀਮਤ 25 ਕਰੋੜ ਰੁਪਏ ਹੈ।
ਜਾਣਕਾਰੀ ਮੁਤਾਬਕ ਬੀਐਸਐਫ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਨਸ਼ਾ ਤਸਕਰਾਂ ਵੱਲੋਂ ਪੀਓਪੀ ਓਲਡ ਮੁਹੰਮਦੀ ਵਾਲਾ 'ਚ ਹੈਰੋਇਨ ਦੀ ਵੱਡੀ ਖੇਪ ਭੇਜੀ ਗਈ ਹੈ।
ਸੂਚਨਾ ਦੇ ਆਧਾਰ 'ਤੇ ਬੀਐਸਐਫ ਦੀ 136 ਬਟਾਲੀਅਨ ਨੇ ਸਰਚ ਆਪਰੇਸ਼ਨ ਦੌਰਾਨ ਚੈੱਕ ਪੋਸਟ ਪੀਓਪੀ ਓਲਡ ਮੁਹੰਮਦੀ ਵਾਲਾ ਦੇ ਪਿਲਰ ਨੰਬਰ 185 ਨੇੜੇ ਹੈਰੋਇਨ ਦੇ ਪੰਜ ਪੈਕੇਟ ਬਰਾਮਦ ਕੀਤੇ। ਇਨ੍ਹਾਂ ਪੈਕਟਾਂ ਚੋਂ ਤਕਰੀਬਨ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਜ਼ਾਰ 'ਚ ਇਸ ਦੀ ਕੀਮਤ 25 ਕਰੋੜ ਰੁਪਏ ਹੈ। ਅਧਿਕਾਰੀਆਂ ਮੁਤਾਬਕ ਭਾਰਤੀ ਨਸ਼ਾ ਤਸਕਰਾਂ ਵੱਲੋਂ ਇਨ੍ਹਾਂ ਪੈਕਟਾਂ ਦੀ ਡਿਲਵਰੀ ਲਈ ਜਾਣੀ ਸੀ, ਪਰ ਇਸ ਤੋਂ ਪਹਿਲਾਂ ਬੀਐਸਐਫ ਨੇ ਇਹ ਬਰਾਮਦ ਕਰ ਲਈ।