ਫਿਰੋਜ਼ਪੁਰ: ਪੰਜਾਬ ਵੈਟਰਨ ਐਥਲੈਟਿਕਸ ਮੀਟ ਫਿਰੋਜ਼ਪੁਰ ਦੇ ਵੈਟਰਨ ਖਿਡਾਰੀਆਂ ਨੇ ਮੱਲਾਂ ਮਾਰਦਿਆਂ 3 ਚਾਂਦੀ ਤੇ 4 ਕਾਂਸੇ ਦੇ ਤਗ਼ਮੇ ਜਿੱਤੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਗੇਮਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਫਿਰੋਜ਼ਪੁਰ ਵੈਟਰਨ ਐਥਲੇਟਿਕਸ ਡਾ. ਜੀ.ਐੱਸ. ਢਿੱਲੋਂ, ਗੁਰਦਿਆਲ ਸਿੰਘ ਵਿਰਕ ਅਤੇ ਦਰਸ਼ਨ ਸਿੰਘ ਗਿੱਲ ਵੱਲੋਂ ਹੈਮਰ ਥ੍ਰੋਅ, ਜੈਵਲਿਨ ਥ੍ਰੋਅ ਵਿੱਚ 65-70 ਅਤੇ 70-75 ਵਰਗ ਦੇ ਵਿੱਚ ਹਿੱਸਾ ਲਿਆ ਜਿਸ ਵਿੱਚ ਉਨ੍ਹਾਂ ਨੇ 7 ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚੋਂ 3 ਚਾਂਦੀ ਤੇ 4 ਕਾਂਸੇ ਦੇ ਤਗ਼ਮੇ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ ਹੈ।
ਇਹ ਵੀ ਪੜੋ: ਲੋਕਾਂ ਨੇ ਹੱਥਾਂ 'ਚ ਸਿਲੰਡਰ ਅਤੇ ਚੁੱਲ੍ਹੇ ਫੜ ਕੇ ਕੀਤਾ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
ਇਸ ਤੋਂ ਇਲਾਵਾ ਦਰਸ਼ਨ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ 100 ਮੀਟਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੀਆਂ ਪੀੜੀਆ ਵੀ ਤੰਦਰੁਸਤ ਰਹਿ ਸਕਣ।