ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਪਿੰਡ ਮਲਵਾਲ ਜਦੀਦ ਦੇ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਬਲਜਿੰਦਰ ਸਿੰਘ ਨਸ਼ੇ ਦਾ ਆਦਿ ਸੀ ਅਤੇ ਪਰਸੋਂ ਹੀ ਫਰੀਦਕੋਟ ਮੈਡੀਕਲ ਤੋਂ ਨਸ਼ੇ ਛੱਡਣ ਲਈ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ। ਮ੍ਰਿਤਕ ਦੇ ਘਰ ਉਸਦੇ ਬੁਢੇ ਮਾਂ ਬਾਪ ਤੇ ਪਤਨੀ ਦੇ ਨਾਲ 2 ਛੋਟੇ ਬੱਚੇ ਸਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਜੋ ਕਿ ਨਸ਼ੇ ਦਾ ਆਦਿ ਸੀ ਸਵੇਰੇ ਘਰੋਂ ਖੇਤ ਗਿਆ ਸੀ ਉਥੇ ਜਾ ਕੇ ਇਸ ਨੇ ਨਸ਼ੇ ਦਾ ਟੀਕਾ ਲਗਾ ਲਿਆ। ਜਿਸ ਕਾਰਨ ਬਲਜਿੰਦਰ ਸਿੰਘ ਦੀ ਮੌਤ ਹੋ ਗਈ।
ਪਿੰਡ ਵਾਲਿਆਂ ਨੇ ਪੁਲਿਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਥਾਣੇ ਵਿੱਚ ਪਿੰਡ ਵਲੋਂ ਬਣਾਈ ਗਈ ਕਮੇਟੀ ਨੇ ਪਿੰਡ ਦੇ ਆਲੇ ਦੁਆਲੇ ਨਸ਼ਾ ਵੇਚਣ ਵਾਲਿਆਂ ਦੇ ਨਾਂਅ ਵੀ ਦਿੱਤੇ ਸੀ। ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ।
ਉਥੇ ਹੀ ਐੱਸਐੱਚਓ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਲਿਆ ਦੇ ਦੱਸਣ ਅਧਾਰ 'ਤੇ ਅਸੀ ਕਈ ਵਾਰ ਛਾਪੇਮਾਰੀ ਕੀਤੀ ਹੈ ਪਰ ਮੌਕੇ 'ਤੇ ਕੁੱਝ ਬਰਾਮਦ ਨਹੀਂ ਹੋਇਆ। ਜੇ ਸਾਡੇ ਕੋਲ ਸਬੂਤ ਹੋਣ ਤੇ ਅਸੀ ਕਾਰਵਾਈ ਵੀ ਕਰਿਏ।