ਫਿਰੋਜ਼ਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਨਸ਼ੇ ਦੇ ਉੱਤੇ ਨਕੇਲ ਕੱਸਣ ਵਾਸਤੇ ਸਖਤੀ ਕੀਤੀ ਗਈ ਹੈ, ਪਰ ਅਜੇ ਵੀ ਜੇਲ੍ਹਾਂ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਵਿੱਕ ਰਿਹਾ ਹੈ। ਜੇਲ੍ਹ ਵਿੱਚ ਬੰਦ ਕੈਦੀਆਂ-ਹਵਾਲਾਤੀਆਂ ਵੱਲੋਂ ਨਸ਼ਾ ਬਰਾਮਦਗੀ ਜਾਰੀ ਹੈ। ਇਸ ਦੇ ਨਾਲ ਹੀ, ਪਿਛਲੇ ਦਿਨਾਂ ਵਿਚ ਕਈ ਜੇਲ੍ਹਾਂ ਦੇ ਸੁਪਰੀਡੈਂਟ ਜੇਲ੍ਹ ਦੇ ਡਾਕਟਰ ਇਸ ਦਾ ਨਿਸ਼ਾਨਾ ਬਣ ਚੁੱਕੇ ਹਨ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਅਜੇ ਵੀ ਨਸ਼ਾ ਜੇਲਾਂ ਵਿਚ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ, ਇਸ ਦੇ ਸੁਰਾਗ ਪੁਲਿਸ ਹੱਥ ਨਹੀਂ ਨਹੀਂ ਲੱਗ ਰਹੇ।
ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਕੇਂਦਰੀ ਜੇਲ੍ਹ ਜਿਹੜੀ ਕਿ ਪਹਿਲਾਂ ਵੀ ਸੁਰਖੀਆਂ ਵਿੱਚ ਰਹਿੰਦੀ ਰਹੀ ਹੈ ਜਿਸ ਵਿੱਚੋਂ ਹਸਪਤਾਲ ਦੇ ਡਾਕਟਰ ਤੇ ਜੇਲ੍ਹ ਗਾਰਡ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਉੱਤੇ ਜੇਲ੍ਹ ਦੇ ਅੰਦਰ ਨਸ਼ਾ ਪਹੁੰਚਾਉਣ ਦੇ ਦੋਸ਼ ਹਨ।
ਹਵਾਲਾਤੀ ਨੇ ਨਸ਼ੇ ਦੀ ਓਵਰਡੋਜ਼ ਲਈ: ਹੁਣ ਤਾਜ਼ਾ ਖ਼ਬਰ ਇਹ ਹੈ ਕਿ ਇਹ ਇਕ ਹਵਾਲਾਤੀ ਅਮਰਜੀਤ ਸਿੰਘ, ਜੋ ਪਿਛਲੇ 2021 ਤੋਂ ਜੇਲ੍ਹ ਵਿਚ ਹਵਾਲਾਤੀ ਹੈ, ਵੱਲੋਂ ਨਸ਼ੇ ਦੀ ਓਵਰਡੋਜ਼ ਲਈ ਗਈ ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਕੇਂਦਰੀ ਜੇਲ੍ਹ ਵਿੱਚ ਪੂਰੇ ਪ੍ਰਬੰਧ ਨਾ ਹੋਣ ਕਰਕੇ ਉਸ ਨੂੰ ਫਿਰੋਜ਼ਪੁਰ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਕਾਰਜ ਸਿੰਘ ਨੇ ਦੱਸਿਆ ਕਿ ਇਸ ਵੱਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਕਿ ਵੱਧ ਮਾਤਰਾ ਵਿੱਚ ਲਈ ਗਈ ਹੈ। ਇਸ ਕਾਰਨ ਉਸ ਦੀ ਹਾਲਤ ਖ਼ਰਾਬ ਹੋਈ ਹੈ।
ਫਿਰ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜਦੋਂ ਅਮਰਜੀਤ ਸਿੰਘ ਹਵਾਲਾਤੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦੀ ਹਾਲਤ ਇਸ ਕਦਰ ਖਰਾਬ ਸੀ ਕਿ ਉਸ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ।
ਇਸ ਤੋਂ ਪਹਿਲਾਂ, ਫਿਰੋਜ਼ਪੁਰ ਦੀ ਜੇਲ੍ਹ ਵਿਚੋਂ ਇਲੈਕਟ੍ਰਾਨਿਕ ਹੁੱਕਾ, 2 ਮੋਬਾਈਲ ਫੋਨ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡੱਬੀਆਂ, 2 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ ਸਨ। ਜਾਣਕਾਰੀ ਮੁਤਾਬਿਕ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ ਗਿਆ ਸੀ। ਇਸ ਦੇ ਨਾਲ ਹੀ, ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕ 3 ਦੇ ਬਾਹਰ ਪਏ ਭਾਂਡਿਆਂ ਦੀ ਜਾਂਚ ਕੀਤੀ ਗਈ, ਤਾਂ ਖੋਲ੍ਹਣ ‘ਤੇ ਇਹ ਸਭ ਬਰਾਮਦ ਹੋਏ ਸੀ।
ਸੁਰੱਖਿਆ ਇੰਤਜ਼ਾਮ ਪੁਖਤਾ ਹੋਣ: ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕਈ ਨਾਮੀਂ ਗੈਂਗਸਟਰ ਵੀ ਬੰਦ ਹਨ, ਜਿੰਨ੍ਹਾਂ ਦੀ ਸੁਰੱਖਿਆ ਬੇਹੱਦ ਜਰੂਰੀ ਹੈ, ਤਾਂ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੁੜ ਤੋਂ ਗੈਂਗਵਾਰ ਪਲਾਨ ਨਾ ਕੀਤਾ ਜਾ ਸਕੇ। ਪਰ, ਅਜਿਹੇ ਵਿੱਚ ਪਾਬੰਦੀਸ਼ੁਦਾ ਚੀਜ਼ਾਂ ਦਾ ਮਿਲਣਾ, ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕਦੇ ਹਨ ਕਿ ਜੇਕਰ ਇਨ੍ਹਾਂ ਜੇਲ੍ਹਾਂ ਵਿੱਚ ਸੁਰੱਖਿਆ ਇੰਤਜ਼ਾਮ ਪੁਖ਼ਤਾ ਹੋਣ ਅਤੇ ਕਿਸੇ ਦੀ ਮਿਲੀਭੁਗਤ ਨਾ ਹੋਵੇ, ਤਾਂ ਅਜਿਹੀਆਂ ਕਾਰਵਾਈਆਂ 'ਤੇ ਠੱਲ੍ਹ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: Minor Thief Caught In Pathankot: ਪਠਾਨਕੋਟ ਪੁਲਿਸ ਲਈ ਸਿਰਦਰਦੀ ਬਣੀਆਂ ਚੋਰੀਆਂ, ਪੜ੍ਹੋ ਹੁਣ ਕੌਣ ਕਰ ਗਿਆ ਪੰਜ ਘਰਾਂ 'ਤੇ ਹੱਥ ਸਾਫ