ਫਿਰੋਜ਼ਪੁਰ: ਫਿਰੋਜ਼ਪੁਰ ਸੈਕਟਰ(Ferozepur Sector) ਦੇ ਬੀ.ਐਸ.ਐਫ਼(BSF) ਜਵਾਨਾਂ ਨੇ 7 ਸਤੰਬਰ ਨੂੰ 1 ਪਾਕਿਸਤਾਨੀ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਸੀ। ਜੋ ਕਿ ਅਣਜਾਣੇ ਵਿੱਚ ਅੰਤਰਰਾਸ਼ਟਰੀ ਸੀਮਾ ਪਾਰ ਕਰਕੇ ਭਾਰਤੀ ਖੇਤਰ ਦੇ ਅੰਦਰ ਆ ਗਿਆ ਸੀ। ਬੀ.ਐਸ.ਐਫ਼ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ 8 ਸਤੰਬਰ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨੀ ਨਾਬਾਲਗ ਨੂੰ ਸੌਂਪਿਆ।
ਜਾਣਕਾਰੀ ਅਨੁਸਾਰ ਬੀ.ਐਸ.ਐਫ਼ ਦੀ 103 / ਬਟਾਲੀਅਨ ਵੱਲੋਂ ਬੁਰਜੀ ਨੰਬਰ 145/07 ਨੇੜਿਉਂ ਭਾਰਤ ਵਿਚ ਦਾਖ਼ਲ ਹੋਇਆ। ਪਾਕਿਸਤਾਨੀ ਲੜਕਾ ਬੀ.ਐਸ.ਐਫ ਦੀ 103 / ਬਟਾਲੀਅਨ ਵੱਲੋ ਫੜਿਆ ਗਿਆ ਸੀ। ਲੜਕੇ ਦਾ ਨਾਂਅ ਬੱਲੀ, ਉਮਰ 10 ਸਾਲ ਦੱਸੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਉਕਤ ਬੱਚਾ ਆਪਣੇ ਦਾਦੇ ਨਾਲ ਪਾਕਿਸਤਾਨ ਵਾਲੇ ਪਾਸਿਉਂ ਆਪਣੀ ਜ਼ਮੀਨ ਵਿਚ ਪਾਣੀ ਲਾਉਣ ਆਇਆ ਸੀ। ਤਾਂ ਖੇਡਦਾ ਖੇਡਦਾ ਲੜਕਾ ਭੁਲੇਖੇ ਨਾਲ ਭਾਰਤੀ ਜਮੀਨ ਵਿਚ ਦਾਖ਼ਲ ਹੋ ਗਿਆ।
ਜਿਸਨੂੰ ਬੀ. ਐਸ. ਐਫ ਦੇ ਜਵਾਨਾਂ ਨੇ ਰੋਕ ਲਿਆ। ਇਸ ਤੋਂ ਬਾਅਦ ਬੀ.ਐਸ.ਐਫ਼ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ 8 ਸਤੰਬਰ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨੀ ਨਾਬਾਲਗ ਨੂੰ ਸੌਂਪਿਆ।