ਫ਼ਿਰੋਜ਼ਪੁਰ : ਆਏ ਦਿਨ ਵਿਗੜ ਰਹੇ ਪੰਜਾਬ ਦੇ ਹਾਲਾਤਾਂ ਨੂੰ ਲੱਗਦਾ ਪੁਲਿਸ ਵੱਲੋਂ ਕਾਬੂ ਨਹੀਂ ਪਾਇਆ ਜਾ ਰਿਹਾ ਕਿਉਂਕਿ ਆਏ ਦਿਨ ਗੋਲੀਬਾਰੀ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਜ਼ੀਰਾ ਦੇ ਮੁਹੱਲਾ ਚਾਹ ਬੇਰੀਆਂ ਵਿੱਚ ਰਾਤ 11.30 ਵਜੇ ਮੌਜੂਦਾ ਸਰਪੰਚ ਵੱਲੋਂ ਗੋਲੀਆਂ ਚਲਾ ਕੇ ਇੱਕ ਲੜਕੇ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇਲਾਜ ਵਾਸਤੇ ਡੀਐਮਸੀ ਲੁਧਿਆਣਾ ਹਸਪਤਾਲ ਵਿੱਚ ਭੇਜਿਆ ਗਿਆ।
ਦੱਸਣਯੋਗ ਹੈ ਕਿ ਜ਼ੀਰਾ ਵਿਧਾਨ ਸਭਾ ਹਲਕਾ ਦੇ ਪਿੰਡ ਮਨਸੀਹਾ ਕਲਾਂ ਵਿੱਚ ਕੰਮ ਕਰ ਰਹੇ ਸੈਕਟਰੀ ਕੁਲਦੀਪ ਸਿੰਘ ਨੂੰ ਮੌਜੂਦਾ ਕਾਂਗਰਸੀ ਸਰਪੰਚ ਵੱਲੋਂ ਉਸ ਨੂੰ ਡਿਊਟੀ ਦੌਰਾਨ ਕੁੱਟਮਾਰ ਕਰਨ ਉੱਤੇ ਕੋਆਪਰੇਟਿਵ ਸੁਸਾਇਟੀ ਵਿੱਚ ਕਿਸੇ ਔਰਤ ਨੂੰ ਕੰਮ ਉੱਤੇ ਲਗਵਾਉਣ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਈ। ਜਿਸ ਨੂੰ ਪਿੰਡ ਵਾਸੀਆਂ ਨੇ ਕੰਮ ਉੱਤੇ ਲਗਵਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਸੈਕਟਰੀ ਕੁਲਦੀਪ ਸਿੰਘ ਅਤੇ ਉਸ ਦਾ ਲੜਕਾ ਮਨਦੀਪ ਜੋ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਸੇਵਾ ਕਰ ਰਹੇ ਸੀ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਹਨ।
ਇਸ ਸੀਟ ਉੱਤੇ ਮਨਦੀਪ ਸਿੰਘ ਨੂੰ ਹੀ ਲੱਗਾ ਰਹਿਣ ਦਿੱਤਾ ਜਾਵੇ, ਇਸ ਉੱਤੇ ਮੌਜੂਦਾ ਸਰਪੰਚ ਵੱਲੋਂ ਕੁਲਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ। ਜਿਸ ਨਾਲ ਕੁਲਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਆਪਣਾ ਇਲਾਜ ਕਰਵਾਉਣ ਲਈ ਦਾਖਲ ਕੀਤਾ ਗਿਆ ਹੈ। ਰਾਤ ਜਦੋਂ ਉਹ ਆਪਣੇ ਘਰ ਵਾਪਸ ਗਏ ਤਾਂ ਮੌਜੂਦਾ ਸਰਪੰਚ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਧਾਵਾ ਬੋਲ ਦਿੱਤਾ ਅਤੇ ਉਨ੍ਹਾਂ ਮਨਦੀਪ ਸਿੰਘ ਉੱਤੇ ਫਾਇਰਿੰਗ ਕਰ ਦਿੱਤੀ। ਜਿਸ ਨਾਲ ਉਸ ਦੇ ਚਾਰ ਗੋਲੀਆਂ ਲੱਗੀਆਂ ਜਿਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਉਸ ਨੂੰ ਜ਼ੀਰਾ ਹਸਪਤਾਲ ਵਿੱਚ ਨੌਜਵਾਨ ਨੂੰ ਭਰਦੀ ਕਰਵਾਇਆ ਗਿਆ ਹੈ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ, ਪਰ ਉੱਥੇ ਵੀ ਹਾਲਾਤ ਠੀਕ ਨਾ ਹੋਣ ਕਰਕੇ ਉਸ ਨੂੰ ਲੁਧਿਆਣਾ ਡੀਐਮਸੀ ਇਲਾਜ ਵਾਸਤੇ ਭੇਜਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਰਾਤ 11.30 ਵਜੇ ਦੇ ਕਰੀਬ ਘਾਟੀ ਪਰ ਸਵੇਰ ਦੇ 11.30 ਵਜੇ ਤੱਕ ਪੁਲੀਸ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਮੁਲਜ਼ਮ ਨੂੰ ਫੜ੍ਹਿਆ ਗਿਆ। ਇਸ ਮੌਕੇ ਡੀਐੱਸਪੀ ਜ਼ੀਰਾ ਸੰਦੀਪ ਸਿੰਘ ਮੰਢ ਨੇ ਦੱਸਿਆ ਕਿ ਮੁਹੱਲਾ ਚਾਹ ਬੇਰੀਆਂ ਜੀਰਾ ਘਰ ਵਿੱਚ ਦਾਖਲ ਹੋ ਕੇ ਕੁੱਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਵਿੱਚ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਅਤੇ ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਦੇ ਚੋਣ ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕੀਤੀ ਇਹ ਅਪੀਲ