ਫ਼ਿਰੋਜ਼ਪੁਰ: ਕਿਸਾਨਾਂ ਵੱਲੋਂ ਪੰਜ ਮਹੀਨੇ ਤੋਂ ਸ਼ਰਾਬ ਫੈਕਟਰੀ ਜ਼ੀਰਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਬੁੱਧਵਾਰ ਫੈਕਟਰੀ ਮਾਲਕਾਂ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਰਾਹੀ ਆਪਣਾ ਪੱਖ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਡਿਵੇਟ ਖੁੱਲ੍ਹਾ ਖੁੱਲ੍ਹਾ ਸੱਦਾ ਦਿੱਤਾ ਗਿਆ। ਫੈਕਟਰੀ ਦੇ CEO ਨੇ ਪ੍ਰੈਸ ਕਾਨਫਰੰਸ ਰਾਹੀ ਕਿਸਾਨਾਂ ਵੱਲੋਂ ਪੀਤੇ ਜਾ ਰਹੇ ਪਾਣੀ ਪੀਣ ਵਾਲੇ ਚੰਲੈਜ ਨੂੰ ਵੀ ਮੰਨਿਆ ਗਿਆ ਹੈ
ਪ੍ਰੈਸ ਕਾਨਫਰੰਸ ਜਿਸ ਵਿੱਚ ਫੈਕਟਰੀ ਦੇ CEO ਪਵਨ ਬਾਂਸਲ (Pawan Bansal CEO of Liquor Factory Zira) ਨੇ ਕਿਹਾ ਕੀ 5 ਮਹਿਨੇ ਪਹਿਲਾਂ ਪਿੰਡ ਮਹਿਆ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਜਦੋਂ ਪਾਣੀ ਦਾ ਬੋਰ ਕੀਤਾ ਜਾ ਰਿਹਾ। ਬੋਰ ਕਰਨ ਤੋਂ ਬਾਅਦ ਬੋਰ ਵਿੱਚੋਂ ਗੰਦਾ ਪਾਣੀ ਨਿਕਲਿਆ। ਉਸ ਸਮੇਂ ਤੋ ਆਲੇ ਦੁਆਲੇ ਦੇ ਲੋਕਾਂ ਨੇ ਇਸ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸ ਕੇ ਇਸ ਦੇ ਬਾਹਰ ਧਰਨਾ ਲਗਾ ਦਿੱਤਾ।
ਫੈਕਟਰੀ ਗੰਦੇ ਪਾਣੀ ਦਾ ਕਾਰਨ ਨਹੀਂ: ਜਦੋਂ ਕੀ ਚਾਰ ਦਿਨ ਬਾਅਦ ਉਸ ਬੋਰ ਤੋਂ ਪਾਣੀ ਵੀ ਸਾਫ ਨਿਕਲਣ ਲੱਗ ਪਿਆ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਉਸ ਪਾਣੀ ਨੂੰ ਸਾਫ ਦੱਸਿਆ ਸੀ। ਉਨ੍ਹਾਂ ਲੋਕਾਂ ਨੂੰ ਪੀ ਕੇ ਵੀਂ ਦਿਖਾਇਆ ਸੀ। ਉਹਨਾ ਦੱਸਿਆ ਕੀ ਫੈਕਟਰੀ ਦਾ ਕੋਈ ਵੀ ਪਾਣੀ ਜ਼ਮੀਨ ਵਿਚ ਨਹੀਂ ਪਾਇਆ ਜਾਂਦਾ। ਕਿਉਂਕਿ ਫੈਕਟਰੀ ਦੇ ਅੰਦਰ ਆਪਣਾ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ।
ਫੈਕਟਰੀ ਮਾਲਕਾ ਵੱਲੋਂ ਕਿਸਾਨਾਂ ਦਾ ਚੈਲੰਜ ਕਬੂਲ: ਜਿਸ ਵਿੱਚ ਸਾਫ ਕੀਤਾ ਹੋਇਆ ਪਾਣੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਉਹਨ੍ਹਾਂ ਕਿਹਾ ਸਰਕਾਰ ਨੂੰ ਫੈਕਟਰੀ ਵੱਲੋਂ 1 ਕਰੋੜ ਰੁਪਏ ਟੈਕਸ ਦਿੱਤਾ ਜਾ ਰਿਹਾ ਸੀ। ਜਿਸਦਾ ਸਰਕਾਰ ਨੂੰ ਹੁਣ ਤੱਕ ਸੈਕੜੇ ਕਰੋੜ ਦਾ ਨੁਕਸਾਨ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਬਾਹਰ ਵੀ ਇਕ ਬੋਰ ਹੈ ਜੋ ਕੀ ਬੰਦ ਪਿਆ ਹੈ। ਉਸ ਨੂੰ ਚਾਲੂ ਕਰਾ ਕੇ ਉਸ ਦੇ ਪਾਣੀ ਦਾ ਸੈਪਲ ਚੈਕਰਾ ਕਰਵਾਏ ਜਾ ਸਕਦੇ ਹਨ। ਜੇਕਰ ਗਲਤ ਨਿਕਲੇ ਤਾਂ ਹਰ ਤਰ੍ਹਾਂ ਦੀ ਸਜ਼ਾ ਦੇ ਹੱਕਦਾਰ ਹਨ। ਉਹਨਾ ਧਰਨਾਕਾਰੀਆਂ ਨੂੰ ਹਰ ਤਰ੍ਹਾ ਖੁਲ੍ਹੀ ਡਿਵੇਟ ਕਰਨ ਦਾ ਚੈਲੰਜ ਵੀ ਕੀਤਾ ਹੈ। ਮਲਹੋਤਰਾ ਪਰਿਵਾਰ ਦੇ ਫੈਕਟਰੀ ਨੇੜਲੇ ਪਾਣੀ ਪੀਣ ਦਾ ਧਰਨਾਕਾਰੀਆ ਦਾ ਚੈਲੰਜ ਨੂੰ ਕਬੂਲ ਵੀ ਕੀਤਾ।
ਇਹ ਵੀ ਪੜ੍ਹੋ:- ਵਿਜੀਲੈਂਸ ਨੇ ASI ਨੂੰ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ