ਫਿਰੋਜ਼ਪੁਰ: ਦੱਸ ਜੁਲਾਈ ਨੂੰ ਚੀਨ ਦੇ ਬਾਰਡਰ ਤੇ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਦੇ ਫ਼ੌਜੀ ਜਵਾਨ ਕੁਲਦੀਪ ਸਿੰਘ ਦੀ ਹੋਈ ਸ਼ਹਾਦਤ ਤੋਂ ਬਾਅਦ ਅੱਜ ਉਸ ਦੇ ਪਿੰਡ ਚ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਹੈਲੀਕਾਪਟਰ ਚ ਤਕਨੀਕੀ ਖਰਾਬੀ ਦੇ ਕਾਰਨ ਸੀਐੱਮ ਭਗਵੰਤ ਮਾਨ ਨਹੀਂ ਪਹੁੰਚੇ। ਦੂਜੇ ਪਾਸੇ ਪੰਜਾਬ ਸੈਨਿਕ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੇ ਸੈਨਿਕ ਭਲਾਈ ਵਿਭਾਗ ਵੱਲੋਂ ਕੀਤੇ ਸਵਾ ਪੰਜ ਲੱਖ ਰੁਪਏ ਪਰਿਵਾਰ ਨੂੰ ਭੇਂਟ ਕੀਤੇ ਗਏ।
ਦੱਸ ਦਈਏ ਕਿ 2014 ਚ ਭਾਰਤੀ ਫੌਜ ਚ ਭਰਤੀ ਹੋਏ ਕੁਲਦੀਪ ਸਿੰਘ ਸਿੱਖ ਰੈਜੀਮੈਂਟ ਵਿਚ ਚੀਨ ਦੇ ਬਾਰਡਰ ਤੇ ਬੁਮਲਾ ਸੈਕਟਰ ਵਿਚ ਆਪਣੀ ਡਿਊਟੀ ਦੇ ਰਿਹਾ ਸੀ ਜੋ ਕਿ ਦੱਸ ਜੁਲਾਈ ਕਰੀਬ ਦੋ ਵਜੇ ਅਟੈਕ ਹੋਣ ਨਾਲ ਸ਼ਹੀਦ ਹੋ ਗਏ ਸੀ। ਸ਼ਹੀਦ ਕੁਲਦੀਪ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਜਿਸ ਦਾ ਇੱਕ ਡੇਢ ਸਾਲ ਦਾ ਲੜਕਾ ਹੈ। ਪਰਿਵਾਰ ਵਿੱਚ ਉਸ ਦੀ ਮਾਤਾ ਪਤਨੀ ਇਕ ਭਰਾ ਤਿੰਨ ਭੈਣਾਂ ਹਨ ਜਿਸ ਦੀਆਂ ਅੱਜ ਹਲਕਾ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਵਿਚ ਅੰਤਿਮ ਅਰਦਾਸ ਦੀਆਂ ਰਸਮਾਂ ਕੀਤੀਆਂ ਗਈਆਂ।
ਇਸ ਦੌਰਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਹਲਕਾ ਵਿਧਾਇਕ ਨਰੇਸ਼ ਕਟਾਰੀਆ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹਿਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤਾ ਸਿੰਘ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਸਰਕਾਰ ਵੱਲੋਂ ਬਣਦੀ ਹੋਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ।
ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਬਣਦਾ ਜੋ ਧਨ ਰਾਸ਼ੀ ਦਾ ਚੈੱਕ ਦੇਣਾ ਸੀ ਉਨ੍ਹਾਂ ਦੀ ਨਾ ਪਹੁੰਚਣ ਕਰਕੇ ਉਹ ਜਲਦ ਹੀ ਪਰਿਵਾਰ ਨੂੰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਅਗਰ ਸੀਐਮ ਸਾਬ ਨੇ ਨਾ ਆਉਣਾ ਹੁੰਦਾ ਤਾਂ ਇਹ ਚੈੱਕ ਆਪ ਕਿਸੇ ਹੋਰ ਦੁਆਰਾ ਵੀ ਭੇਜਿਆ ਜਾ ਸਕਦਾ ਸੀ ਅਤੇ ਪਰਿਵਾਰ ਨੂੰ ਹੋਰ ਬਣਦੀਆਂ ਜੋ ਸਰਕਾਰੀ ਸਹੂਲਤਾਂ ਨੇ ਉਹ ਵੀ ਦਿੱਤੀਆਂ ਜਾਣਗੀਆਂ।
ਇਹ ਵੀ ਪੜੋ: ਦਲੇਰ ਮਹਿੰਦੀ ਸਜ਼ਾ ਮਾਮਲਾ: ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਗੇ ਜੇਲ੍ਹ