ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਤੋਂ ਭਾਜਪਾ 'ਚ ਵਿਧਾਨ ਸਭਾ ਟਿਕਟ ਮਿਲਣ ਤੋਂ ਬਾਅਦ ਫ਼ਿਰੋਜ਼ਪੁਰ ਵਿਖੇ ਪਹਿਲੀ ਵਾਰ ਰਾਣਾ ਗੁਰਮੀਤ ਸਿੰਘ ਸੋਢੀ ਪੱਤਰਕਾਰਾਂ ਦੇ ਰੂਬਰੂ ਹੋਏ, ਉਨ੍ਹਾਂ ਵੱਲੋਂ ਆਪਣੇ ਨਿਵਾਸ ਸਥਾਨ ਤੇ ਰੱਖੀ ਪ੍ਰੈੱਸ ਮਿਲਣੀ ਦੌਰਾਨ ਫ਼ਿਰੋਜ਼ਪੁਰ ਤੋਂ ਭਾਜਪਾ ਹਾਈ ਕਮਾਨ ਦਾ ਟਿਕਟ ਦੇਣ ਲਈ ਧੰਨਵਾਦ ਕੀਤਾ ਅਤੇ ਫਿਰੋਜ਼ਪੁਰ ਦੀ ਜਨਤਾ ਲਈ ਕਈ ਵੱਡੇ-ਵੱਡੇ ਵਾਅਦੇ ਕੀਤੇ।
ਰਾਣਾ ਸੋਢੀ ਨੇ ਵਾਅਦਿਆਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਉਹ ਸਭ ਤੋਂ ਪਹਿਲੇ ਕੇਂਦਰ ਸਰਕਾਰ ਅਤੇ ਬੀਜੇਪੀ ਹਾਈਕਮਾਂਡ ਨਾਲ ਗੱਲ ਕਰਕੇ ਫ਼ਿਰੋਜ਼ਪੁਰ ਵਿਖੇ ਇਕ ਵੱਡੀ ਇੰਡਸਟਰੀ ਲੈ ਕੇ ਆਉਣਗੇ, ਜਿਸ ਨਾਲ ਫਿਰੋਜ਼ਪੁਰ ਸ਼ਹਿਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਭਾਰਤ ਪਾਕਿਸਤਾਨ ਹੁਸੈਨੀਵਾਲਾ ਕਸੂਰ ਬਾਰਡਰ ਖੁਲ੍ਹਵਾਉਣ ਲਈ ਗੱਲ ਕਰਨਗੇ ਤਾਂ ਕਿ ਇੱਥੋਂ ਵਪਾਰ ਅਤੇ ਆਵਾਜਾਈ ਸ਼ੁਰੂ ਹੋ ਸਕੇ।
ਭਾਜਪਾ ਦੀ ਵਿਚਾਰਧਾਰਾ ਅਪਨਾਉਣ ਦੇ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਕਹੇਗੀ ਤਾਂ ਉਹ ਆਰਐੱਸਐੱਸ ਦੀਆਂ ਸ਼ਾਖਾਵਾਂ ਵਿੱਚ ਵੀ ਹਿੱਸਾ ਲੈਣਗੇ, ਉਹਨਾਂ ਨੇ ਕਿਹਾ ਕਿ ਭਾਜਪਾ ਹਿੰਦੂਵਾਦੀ ਨਹੀਂ ਬਲਕਿ ਇੱਕ ਸੈਕੂਲਰ ਪਾਰਟੀ ਹੈ, ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਇਸ ਵਾਰ ਭਾਜਪਾ ਤੇ ਉਹਨਾਂ ਦੀ ਭਾਈਵਾਲੀ ਪਾਰਟੀਆਂ ਦੀ ਹੀ ਸਰਕਾਰ ਬਣੇਗੀ, ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਹਮਲੇ ਕੀਤੇ।
ਇਹ ਵੀ ਪੜ੍ਹੋ: ਮੁਸਤਫਾ ਦੇ ਵਿਵਾਦਿਤ ਬਿਆਨ ’ਤੇ ਸਿਆਸੀ ਬਵਾਲ