ਫ਼ਿਰੋਜ਼ਪੁਰ : ਪੰਜਾਬ ਵਿੱਚ ਨਸ਼ੇ ਨਾਲ ਮੌਤਾਂ ਹੋਣ ਦਾ ਸਿਲਸਲਾ ਰੁੱਕ ਨਹੀਂ ਰਿਹਾ। ਕਾਲੇ ਅਗਸਤ ਮਹੀਨੇ ਵਿੱਚ ਫ਼ਿਰੋਜ਼ਪੁਰ ਦੇ 4 ਨੌਜਵਾਨ ਨਸ਼ੇ ਦੀ ਬਲੀ ਚੜ੍ਹ ਗਏ ਹਨ।
ਅੱਜ ਕਸਬਾ ਮੱਲ੍ਹਾ ਵਾਲਾ ਦੇ ਰਹਿਣ ਵਾਲੇ 21 ਸਾਲਾ ਅਸ਼ੋਕ ਕੁਮਾਰ ਦੀ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਕੁਮਾਰ ਪਿਛਲੇ ਇੱਕ ਸਾਲ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਅੱਜ ਪਿੰਡ ਦੀ ਧਰਮਸ਼ਾਲਾ ਵਿੱਚ ਉਹ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਤਾਂ ਉਥੇ ਹੀ ਉਸ ਦੀ ਮੌਤ ਹੋ ਗਈ।