ਫਾਜ਼ਿਲਕਾ: ਇਲਾਕਾ ਅਬੋਹਰ ਦੇ ਬਾਗਬਾਨ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਕਿਨੂੰ ਦੇ ਬਾਗ ਅਣਪਛਾਤੀ ਬੀਮਾਰੀ ਕਰਕੇ ਸੁੱਕ ਰਹੇ ਹਨ। ਬਾਗਬਾਨਾਂ ਵੱਲੋਂ ਮਹਿਕਮਾ ਬਾਗਬਾਨੀ ਅਤੇ ਹੋਰ ਮਾਹਿਰਾਂ ਤੱਕ ਪਹੁੰਚ ਕੀਤੀ ਗਈ ਹੈ ਪਰ ਹਾਲੇ ਤੱਕ ਨਾ ਹੀ ਬਾਗਬਾਨੀ ਵਿਭਾਗ ਅਤੇ ਨਾ ਹੀ ਸਰਕਾਰ ਇਸ ਸਿੱਟੇ ’ਤੇ ਪਹੁੰਚੀ ਹੈ ਕਿ ਆਖਿਰ ਕਿਹੜੀ ਬਿਮਾਰੀ ਦਾ ਹਮਲਾ ਕਿਨੂੰ ਦੇ ਬਾਗਾਂ ’ਤੇ ਹੋ ਰਿਹਾ ਹੈ ਜਿਸ ਕਰਕੇ ਕਿਨੂੰ ਦੇ ਬੂਟੇ ਖੜ੍ਹੇ ਖੜ੍ਹੇ ਸੁੱਕ ਰਹੇ ਹਨ ।
ਕਿੰਨੂ ਬਾਗਬਾਨਾਂ ਦੀ ਮੰਨੀਏ ਤਾਂ ਕਈ ਹਜ਼ਾਰ ਹੈਕਟੇਅਰ ਰਕਬਾ ਖਰਾਬ ਹੋ ਗਿਆ ਹੈ ਪਰ ਬਾਗਬਾਨੀ ਦੇ ਸਰਕਾਰੀ ਅੰਕੜਿਆਂ ਅਨੁਸਾਰ 200-250 ਏਕੜ ਕਿਨੂੰ ਦੇ ਬਾਗ ਬਰਬਾਦ ਹੋਏ ਹਨ। ਬੇਸ਼ੱਕ ਬਾਗਬਾਨੀ ਵਿਭਾਗ ਵੱਡੇ ਵੱਡੇ ਦਾਅਵੇ ਜ਼ਰੂਰ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤ ਤੋਂ ਪ੍ਰਸ਼ਾਸਨ ਅਤੇ ਸਰਕਾਰ ਅਨਜਾਣ ਹੈ ।
ਕਿਨੂੰਆਂ ਦੇ ਬਾਗ ਬਰਬਾਦ, ਬਾਗਬਾਨਾਂ ਨੇ ਸਰਕਾਰ ਅੱਗੇ ਲਾਈ ਫਰਿਆਦ - ਬਾਗਬਾਨ ਪਰੇਸ਼ਾਨ
ਫਾਜ਼ਿਲਕਾ ਦੇ ਵਿੱਚ ਬਾਗਬਾਨਾਂ ਦੇ ਕਿਨੂੰਆਂ ਦੇ ਬਾਗ ਬਿਮਾਰੀ ਲੱਗਣ ਦੇ ਕਾਰਨ ਖਰਾਬ ਹੋ ਰਹੇ ਹਨ। ਬਾਗ ਖਰਾਬ ਹੋਣ ਕਾਰਨ ਬਾਗਬਾਨ ਪਰੇਸ਼ਾਨ ਹਨ। ਪਰੇਸ਼ਾਨ ਬਾਗਬਾਨਾਂ ਦੇ ਵੱਲੋਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਪੀੜਤ ਬਾਗਬਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
![ਕਿਨੂੰਆਂ ਦੇ ਬਾਗ ਬਰਬਾਦ, ਬਾਗਬਾਨਾਂ ਨੇ ਸਰਕਾਰ ਅੱਗੇ ਲਾਈ ਫਰਿਆਦ ਬਾਗਬਾਨਾਂ ਨੇ ਸਰਕਾਰ ਤੋਂ ਮੰਗੀ ਮਦਦ](https://etvbharatimages.akamaized.net/etvbharat/prod-images/768-512-13822465-1041-13822465-1638694918377.jpg?imwidth=3840)