ਫ਼ਾਜ਼ਿਲਕਾ : ਜ਼ਿਲ੍ਹਾ ਦੇ ਪਿੰਡ ਕੁੰਡਲ ਵਿੱਚ ਸਕੂਲ ਸਮੇਂ ਵਿੱਚ ਅੱਜ ਸਵੇਰੇ 9 : 00 ਵਜੇ ਕਲਾਸ ਗਿਆਰਵੀਂ ਦੇ ਵਿਦਿਆਰਥੀਆਂ ਆਪਸ ਲੜ ਪਏ, ਜਿਸ ਵਿੱਚ ਇੱਕ ਲੜਕੇ ਨੂੰ ਕਾਫ਼ੀ ਸੱਟਾਂ ਆਈਆਂ ਹਨ। ਜ਼ਖ਼ਮੀ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਅਤੇ ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ।
ਜਖ਼ਮੀ ਹੋਏ ਵਿਦਿਆਰਥੀ ਆਲੋਕ ਕੁਮਾਰ ਨੇ ਦੱਸਿਆ ਕਿ ਕਾਫ਼ੀ ਦਿਨਾਂ ਤੋਂ ਕੁੱਝ ਵਿਦਿਆਰਥੀ ਉਸ ਦੇ ਨਾਲ ਰੰਜਿਸ਼ ਰੱਖਦੇ ਸਨ ਜਿਸ ਦੇ ਚਲਦਿਆਂ ਉਸ ਨੇ ਆਪਣੇ ਪਿਤਾ, ਪਿੰਡ ਦੀ ਪੰਚਾਇਤ ਨੂੰ ਦੱਸਿਆ ਸੀ, ਪਰ ਉਨ੍ਹਾਂ ਨੇ ਨੇ ਕੱਲ੍ਹ ਆ ਕੇ ਸਕੂਲ ਦੇ ਪ੍ਰਿੰਸੀਪਲ ਸਾਹਮਣੇ ਸਾਰੇ ਮਾਮਲੇ ਨੂੰ ਸੁਲਝਾ ਲਿਆ ਸੀ ਅਤੇ ਕਸੂਰ ਨਾ ਹੁੰਦੇ ਹੋਏ ਵੀ ਉਸ ਨੇ ਮਾਫੀ ਮੰਗ ਲਈ ਸੀ ਪਰ ਅੱਜ ਸਵੇਰੇ ਸਕੂਲ ਦੇ ਵਕਤ ਇਸ ਲੜਕਿਆਂ ਨੇ ਮੇਰੇ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਮੈਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।
ਉਥੇ ਹੀ ਬੱਚੇ ਦੇ ਪਿਤਾ ਅਤੇ ਉਸਦੇ ਪਿੰਡ ਧਰਾਂਗ ਵਾਲਾ ਦੀ ਪੰਚਾਇਤ ਦੇ ਮੈਂਬਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਸਕੂਲ ਸਮੇਂ ਦੌਰਾਨ ਕੁੱਟਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੇ ਕਸੂਰਵਾਰ ਨਾ ਹੁੰਦੇ ਹੋਏ ਵੀ ਕੱਲ੍ਹ ਪ੍ਰਿੰਸੀਪਲ ਨਾਲ ਮਿਲ ਕੇ ਸ਼ਿਕਾਇਤ ਕੀਤੀ ਸੀ ਅਤੇ ਆਪਣੇ ਬੱਚੇ ਤੋਂ ਮੁਆਫ਼ੀ ਵੀ ਮੰਗਵਾਈ ਸੀ। ਪਰ ਅੱਜ ਸਕੂਲ ਦੇ ਪ੍ਰਿੰਸੀਪਲ ਦੀ ਅਣਿਗਹਿਲੀ ਦੇ ਚਲਦਿਆਂ ਸਕੂਲ ਵਿੱਚ ਬੱਚੇ ਨੂੰ ਕੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮਾਰ-ਕੁਟਾਈ ਕਰਨ ਵਾਲੇ ਲੜਕਿਆਂ ਨੂੰ ਸਕੂਲ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਏ ਅਤੇ ਉਨ੍ਹਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਕੂਲ ਵਿੱਚ ਬੱਚਿਆਂ ਦਾ ਲੜਾਈ ਝਗੜਾ ਹੋਇਆ ਹੈ, ਜਿਸ ਦੀ ਅਸੀ ਜਾਂਚ ਕਰ ਰਹੇ ਹਾਂ ਅਤੇ ਜ਼ਖ਼ਮੀ ਵਿਦਿਆਰਥੀ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।