ਅਬੋਹਰ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਹੈ।ਇਸੇ ਲੜੀ ਤਹਿਤ ਅਬੋਹਰ ਨੂੰ ਸੈਨੇਟਾਈਜ਼ਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੌਕੇ ਕਾਂਗਰਸ ਆਗੂ ਸੰਦੀਪ ਜਾਖੜ ਦੁਆਰਾ 20 ਟਰੈਕਟਰ ਲਗਾ ਕੇ ਅਬੋਹਰ ਨੂੰ ਸੈਨੇਟਾਈਜਰ ਕੀਤਾ ਜਾ ਰਿਹਾ ਹੈ।
ਸੰਦੀਪ ਜਾਖੜ ਦਾ ਕਹਿਣਾ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਦੀ ਅਗਵਾਈ ਵਿਚ ਹਲਕੇ ਨੂੰ ਸੈਨੇਟਾਈਜ਼ਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ।ਕੋਰੋਨਾ ਤੋਂ ਬਚਣ ਲਈ ਸੈਨੇਟਾਈਜ਼ਰ ਦਾ ਛੜਕਾਅ ਕਰਨਾ ਅਤਿ ਜ਼ਰੂਰੀ ਹੈ।
ਸੰਦੀਪ ਜਾਖੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਬੋਹਰ ਸ਼ਹਿਰ ਨੂੰ ਸੈਨੇਟਾਈਜ਼ਰ ਕਰਨ ਦੇ ਲਈ 20 ਟਰੈਕਟਰ ਲਗਾਏ ਗਏ ਹਨ ਤਾਂ ਕਿ ਪੂਰੇ ਹਲਕੇ ਨੂੰ ਜਲਦੀ ਤੋਂ ਜਲਦੀ ਕਵਰ ਕੀਤਾ ਜਾ ਸਕੇ।
ਸੰਦੀਪ ਜਾਖੜ ਨੇ ਅਪੀਲ ਕੀਤੀ ਹੈ ਕਿ ਘਰੋਂ ਬਾਹਰ ਨਿਕਲਣ ਲਈ ਹਮੇਸ਼ਾ ਮਾਸਕ ਪਹਿਨ ਕੇ ਨਿਕਲੋ ਅਤੇ ਇਕ ਦੂਜੇ ਤੋ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ।ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋਵੋ ਤਾਂ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਹੋ ਸਕੇ।
ਇਹ ਵੀ ਪੜੋ:ਚੱਕਰਵਾਤੀ ਤੂਫ਼ਾਨ (Cyclonic storm) ਯਾਸ ਨੇ ਮਕਾਨ ਕੀਤਾ ਢਹਿ-ਢੇਰੀ