ਫਾਜਿਲਕਾ : ਪਿਛਲੇ 15 ਸਾਲਾਂ ਤੋਂ ਬਣੀਆਂ ਪਾਣੀ ਦੀਆਂ ਡਿੱਗੀਆਂ ਵਿੱਚ ਜਿਥੋਂ ਲੋਕਾਂ ਨੂੰ ਪੀਣ ਲਈ ਪਾਣੀ ਸਪਲਾਈ ਹੁੰਦਾ ਹੈ, ਉਸ ਵਿੱਚ ਗੰਦਗੀ ਦਾ ਅਜਿਹਾ ਆਲਮ ਹੈ ਕਿ ਜੇ ਕੋਈ ਗੰਦਗੀ ਵੇਖ ਲਏ ਤਾਂ ਉਹ ਕਦੇ ਜਿੰਦਗੀ ਭਰ ਇਥੋਂ ਦਾ ਪਾਣੀ ਨਾ ਪੀਵੇ।
ਈ.ਟੀ.ਵੀ ਵੱਲੋਂ ਕੁੱਝ ਦਿਨ ਪਹਿਲਾਂ ਇਸ ਖ਼ਬਰ ਨੂੰ ਨਸ਼ਰ ਕੀਤਾ ਗਿਆ ਸੀ ਜਿਸ 'ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਆਨਲਾਇਨ ਟੈਂਡਰ ਕੱਢ ਕੇ ਸਫ਼ਾਈ ਦਾ ਠੇਕਾ ਦਿੱਤਾ ਗਿਆ ਸੀ।
ਸਫ਼ਾਈ ਦਾ ਠੇਕੇਦਾਰਾਂ ਨੇ ਟੈਂਡਰਾਂ ਦੀ ਨਿਰਧਾਰਤ ਰਕਮ ਭਰ ਕੇ 12 ਲੱਖ ਰੁਪਏ ਵਿੱਚ ਸਫ਼ਾਈ ਦਾ ਠੇਕਾ ਲਿਆ ਸੀ, ਪਰ ਹੁਣ ਰਾਜਨੀਤਿਕ ਕਾਰਨਾਂ ਕਰ ਕੇ ਇਸ ਡਿੱਗੀ ਦੀ ਚੱਲ ਰਹੀ ਸਫ਼ਾਈ ਨੂੰ ਰੁਕਵਾਇਆ ਜਾ ਰਿਹਾ ਹੈ। ਠੇਕੇਦਾਰ ਦੇ ਇਲਜ਼ਾਮ ਹਨ ਕਿ ਕਮੇਟੀ ਦੇ ਪ੍ਰਧਾਨ ਰਾਕੇਸ਼ ਧੂੜਿਆ ਉਨ੍ਹਾਂ ਤੋਂ ਹਿੱਸਾ ਮੰਗਦੇ ਹਨ ਅਤੇ ਉਨ੍ਹਾਂ ਨੇ ਮਿਉਂਸੀਪਲ ਕਮੇਟੀ ਦੇ ਕਰਮਚਾਰੀਆਂ ਉੱਤੇ ਦਬਾਅ ਬਣਾਕੇ ਕੰਮ ਬੰਦ ਕਰਵਾਉਣ ਦਾ ਨੋਟਿਸ ਕਢਵਾਇਆ ਹੈ ਜਿਸ ਕਰ ਕੇ ਠੇਕੇਦਾਰ ਅਤੇ ਸ਼ਹਿਰ ਨਿਵਾਸੀ ਇਸ ਦਾ ਵਿਰੋਧ ਕਰ ਰਹੇ ਹਨ।
ਸ਼ਹਿਰ ਵਾਸੀਆਂ ਨੇ ਰੋਸਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਕੋਲ ਇੰਨ੍ਹਾਂ ਡਿੱਗੀਆਂ ਦੇ ਪਾਣੀ ਤੋਂ ਇਲਾਵਾ ਪਾਣੀ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ ਅਤੇ ਜੇ ਇਹ ਡਿੱਗੀਆਂ ਸਾਫ਼ ਨਹੀਂ ਹੋਈਆਂ ਤਾਂ ਬਿਮਾਰੀਆਂ ਫ਼ੈਲਣ ਦਾ ਡਰ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੰਨ੍ਹਾਂ ਡਿੱਗੀਆਂ ਨੂੰ ਜਲਦ ਤੋਂ ਜਲਦ ਸਾਫ਼ ਕਰਵਾਇਆ ਜਾਵੇ।
ਜਦੋਂ ਅਸੀਂ ਇਸ ਸਬੰਧੀ ਨੋਟਿਸ ਕੱਢਣ ਵਾਲੇ ਨਗਰ ਕੌਂਸਲ ਦੇ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਦੇ ਹੁਕਮ ਹਨ ਕਿ ਇਹ ਕੰਮ ਬੰਦ ਕਰਵਾਇਆ ਜਾਏ।