ਫ਼ਾਜ਼ਿਲਕਾ/ਅਬੋਹਰ: ਮੋਦੀ ਸਰਕਾਰ ਵੱਲੋਂ 20 ਅਗਸਤ ਨੂੰ ਸਵੱਛ ਸਰਵੇਖਣ 2020 ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਲਗਾਤਾਰ ਚੌਥੀ ਵਾਰ ਇਨ੍ਹਾਂ ਨਤੀਜਿਆਂ ਵਿੱਚ ਚੋਟੀ 'ਤੇ ਰਿਹਾ। ਜਲੰਧਰ ਦੀ ਫੌਜੀ ਛਾਉਣੀ ਪੂਰੇ ਦੇਸ਼ ਵਿੱਚ ਸਭ ਤੋਂ ਸਾਫ-ਸੁਥਰੀ ਛਾਉਣੀ ਵਜੋਂ ਦਰਜ ਹੋਈ ਹੈ, ਪਰ ਗੰਦੇ ਸ਼ਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਅਬੋਹਰ ਸ਼ਹਿਰ ਗੰਦੇ ਸ਼ਹਿਰਾਂ ਦੀ ਲਿਸਟ ਵਿੱਚ ਤੀਜੇ ਸਥਾਨ 'ਤੇ ਹੈ। ਯਾਨੀ ਪੰਜਾਬ ਦੇ ਫਾਜ਼ਿਲਕਾ ਦਾ ਅਬੋਹਰ ਸ਼ਹਿਰ ਦੇਸ਼ ਭਰ ਵਿੱਚ ਤੀਜਾ ਸਭ ਤੋਂ ਗੰਦਾ ਸ਼ਹਿਰ ਹੈ।
ਪਰ ਉੱਪਰ ਤਸਵੀਰਾਂ ਵਿੱਚ ਹੁਣ ਜਿਹੜਾ ਇਲਾਕਾ ਤੁਸੀਂ ਦੇਖ ਰਹੇ ਹੋ, ਇਹ ਵੀ ਗੰਦੇ ਸ਼ਹਿਰ ਵਜੋਂ ਦਰਜ ਹੋਏ ਅਬੋਹਰ ਦਾ ਹੀ ਹਿੱਸਾ ਹੈ। ਇਹ ਹੈ ਇੱਥੋਂ ਦਾ ਜਸਵੰਤ ਨਗਰ, ਜਿਸ ਦਾ ਨਕਸ਼ ਮੁਹਾਂਦਰਾ ਕਿਸੇ ਸਰਕਾਰ ਜਾਂ ਨਿਗਮ ਨੇ ਹੀ ਸਵਾਰਿਆ ਬਲਕਿ ਇੱਥੋਂ ਦੇ ਲੋਕਾਂ ਨੇ ਹੀ ਇਸ ਨੂੰ ਏਨਾ ਸੋਹਣਾ ਬਣਾ ਦਿੱਤਾ ਕਿ ਹਰੇਕ ਕੋਈ ਇਹੀ ਕਹੇਗਾ ਕਿ ਕਮਲ ਦਾ ਫੁੱਲ ਗੰਦਗੀ ਵਿੱਚ ਹੀ ਖਿੜਦਾ ਹੈ।
ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਸਵੰਤ ਨਗਰ ਕਿਸੇ ਸਮੇਂ ਬੇਹੱਦ ਪੱਛੜਿਆ ਇਲਾਕਾ ਸੀ ਪਰ ਕੁਲਦੀਪ ਸੰਧੂ ਤੇ ਹੋਰਨਾਂ ਦੀ ਸੋਚ ਅਤੇ ਇਸੇ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਵਧਾਏ ਕਦਮਾਂ ਨੇ ਇਸ ਨਗਰ ਦੀ ਨੁਹਾਰ ਬਦਲ ਦਿੱਤੀ ਹੈ।
-
Congratulations to Jalandhar Cantonment for winning the title of "India's Cleanest Cantonment" in the #SwachhSurvekshan2020.
— Swachh Bharat Urban (@SwachhBharatGov) August 22, 2020 " class="align-text-top noRightClick twitterSection" data="
They were able to achieve this with the help of 100% door-to-door waste collection, treatment of liquid waste & regular maintenance of community toilets. pic.twitter.com/g2Sz0FVnI9
">Congratulations to Jalandhar Cantonment for winning the title of "India's Cleanest Cantonment" in the #SwachhSurvekshan2020.
— Swachh Bharat Urban (@SwachhBharatGov) August 22, 2020
They were able to achieve this with the help of 100% door-to-door waste collection, treatment of liquid waste & regular maintenance of community toilets. pic.twitter.com/g2Sz0FVnI9Congratulations to Jalandhar Cantonment for winning the title of "India's Cleanest Cantonment" in the #SwachhSurvekshan2020.
— Swachh Bharat Urban (@SwachhBharatGov) August 22, 2020
They were able to achieve this with the help of 100% door-to-door waste collection, treatment of liquid waste & regular maintenance of community toilets. pic.twitter.com/g2Sz0FVnI9
ਇੱਥੋਂ ਦੀ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਸਿਆਸੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਰਕਾਰੀ ਫੰਡਾਂ ਦੀ ਉਡੀਕ ਕੀਤੇ ਬਿਨ੍ਹਾਂ ਹੀ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾ ਲਿਆ ਹੈ। ਇਸ ਉੱਦਮ ਲਈ ਹਰੇਕ ਮਹੀਨੇ ਹਰ ਘਰ ਤੋਂ ਮਹਿਜ਼ 200 ਰੁਪਏ ਇਕੱਠੇ ਕੀਤੇ ਜਾਂਦੇ ਹਨ। ਬੂੰਦ ਬੂੰਦ ਨਾਲ ਸਾਗਰ ਭਰਦੈ ਤੇ ਥੋੜ੍ਹੀ ਥੋੜ੍ਹੀ ਰਕਮ ਹੀ ਇਲਾਕੇ ਦਾ ਰੰਗ-ਰੂਪ ਬਦਲ ਰਹੀ ਹੈ।
ਜਾਣੋ ਕੀ ਹੈ ਇਸ ਇਲਾਕੇ ਵਿੱਚ ਖ਼ਾਸ?
ਜਸਵੰਤ ਨਗਰ ਨੂੰ ਪੰਜ ਰਾਸਤੇ ਲਗਦੇ ਹਨ ਅਤੇ ਉਨ੍ਹਾਂ ਸਾਰਿਆ ‘ਤੇ ਗੇਟ ਲਾਏ ਹੋਏ ਹਨ ਅਤੇ ਅੰਦਰ ਜਾਣ ਤੋ ਬਾਅਦ ਗਲੀਆਂ ਦੇ ਆਲੇ ਦੁਆਲੇ ਲੱਗੇ ਫੁਲਾਂ ਅਤੇ ਛਾਂ ਦਾਰ ਪੌਧੇ ਵਖਰੀ ਦਿਖ ਪੇਸ਼ ਕਰਦੇ ਹਨ। ਗਲੀਆਂ ਬੇਸ਼ਕ ਸਰਕਾਰ ਵਲੋਂ ਬਣਾ ਕੇ ਦਿਤੀਆਂ ਹਨ ਪਰ ਬਾਕੀ ਜੋ ਕੁਝ ਵੀ ਕੀਤਾ ਗਿਆ ਹੈ ਉਹ ਸੋਸਾਇਟੀ ਵੱਲੋਂ ਕੀਤਾ ਗਿਆ ਹੈ।
ਇਸ ਨਗਰੀ ‘ਚ 160 ਘਰ ਹਨ ਜਿਨ੍ਹਾਂ ਦੇ ਹਰੇਕ ਘਰ ‘ਤੇ ਨੰਬਰ ਪਲੇਟ ਲੱਗੀ ਹੋਈ ਹੈ। ਇੱਕ ਗਲੀ ‘ਚ ਕਿੰਨੇ ਨੰਬਰ ਤੋ ਲੈ ਕੇ ਕਿੰਨੇ ਨੰਬਰ ਤੱਕ ਘਰ ਹਨ ਉਸ ਦੇ ਬਾਰੇ ਬਿਜਲੀ ਵਾਲੇ ਖੰਬਿਆ ‘ਤੇ ਬਕਾਇਦਾ ਪਲੇਟਾਂ ਲਾਈਆਂ ਗਈਆਂ ਹਨ।
ਗਲੀ ‘ਚ ਵਾਹਨ ਕੋਈ ਤੇਜ਼ ਨਾ ਚਲਾਵੇ, ਇਸ ਦੇ ਲਈ ਸਪੀਡ ਲਿਮਿਟ 10KM/hr ਦਾ ਬੋਰਡ ਲਾਇਆ ਗਿਆ ਹੈ। ਇਲਾਕੇ ਵਿੱਚ ਲਗਾਇਆ ਸਟ੍ਰੀਟ ਲਾਈਟਾਂ ਵੀ ਖੁਦ ਸੋਸਾਇਟੀ ਵਲੋਂ ਆਪਣੇ ਪੱਧਰ ‘ਤੇ ਹੀ ਲਗਵਾਈਆਂ ਗਈਆਂ ਹਨ। ਲੋਕ ਸੋਸਾਇਟੀ ਦੇ ਇਸ ਉਪਰਾਲੇ ਤੋ ਬੇਹਦ ਖੁਸ਼ ਹਨ ਅਤੇ ਪੂਰਾ ਸਹਿਯੋਗ ਦਿੰਦੇ ਹਨ।
ਜੇਕਰ ਜਸਵੰਤ ਨਗਰ ਦੇ ਬਾਸ਼ਿੰਦਿਆਂ ਨੇ ਸਰਕਾਰੀ ਇਮਦਾਦ ਤੋਂ ਬਿਨ੍ਹਾਂ ਆਪਣੇ ਇਲਾਕੇ ਨੂੰ ਰੁਸ਼ਨਾ ਦਿੱਤਾ ਹੈ ਤਾਂ ਯਕੀਨੀ ਤੌਰ 'ਤੇ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਪੂਰੇ ਅਬੋਹਰ ਨੂੰ ਸ਼ਾਨਦਾਰ ਸ਼ਹਿਰ ਬਣਾ ਸਕਦੀ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਨਾਲ ਸ਼ਾਇਦ ਅਬੋਹਰ ਤੋਂ ਗੰਦਗੀ ਦਾ ਦਾਗ ਵੀ ਉੱਤਰ ਜਾਵੇ।