ਫਾਜ਼ਿਲਕਾ: ਜ਼ਿਲ੍ਹੇ ਦੀ ਅਨਾਜ ਮੰਡੀ ਵਿੱਚ ਆੜਤੀਆ ਅਤੇ ਸ਼ੇਲਰ ਮਾਲਿਕਾਂ ਵਲੋਂ ਕਿਸਾਨਾਂ ਦੀ ਝੋਨੇਂ ਦੀ ਫਸਲ ਦੀ ਖਰੀਦ ਕਰਦੇ ਵਕਤ ਉਨ੍ਹਾਂ ਦੀ ਫਸਲ ਵਿੱਚ ਪ੍ਰਤੀ ਬੋਰੀ 5 ਤੋਂ 7 ਕਿੱਲੋ ਝੋਨੇਂ ਦੀ ਕੱਟ ਕੱਟੀ ਜਾ ਰਹੀ ਹੈ। ਕਿਸਾਨਾ ਨੇ ਇਸ ਨਾਇਨਸਾਫੀ ਦਾ ਵਿਰੋਧ ਕਰਦੀਆਂ ਇਸ ਕਾਰੇ ਨੂੰ ਕਿਸਾਨਾਂ ਨੂੰ ਆਰਥਕ ਪਖੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੱਸੀ।
ਕਿਸਾਨਾਂ ਨੇ ਇਸ ਦੇ ਵਿਰੋਧ ਵਿੱਚ ਪੰਜਾਬ ਰਾਜਸਥਾਨ ਹਾਈਵੇ ਉੱਤੇ ਧਰਨਾ ਪੱਕਾ ਧਰਨਾ ਲਗਾ ਕੇ ਇਸ ਲੁੱਟ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਜਬਰਦਸਤ ਵਿਰੋਧ ਮਗਰੋਂ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਆਰਥਕ ਲੁੱਟ ਨਾ ਹੋਣ ਦਾ ਭਰੋਸਾ ਦਵਾ ਕੇ ਚੁਕਾਇਆ ਗਿਆ।
ਧਰਨੇ ਉੱਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 1 ਮਹੀਨੇ ਤੋਂ ਰੇਲਵੇ ਟ੍ਰੈਕ ਉੱਤੇ ਆੜਤੀਆ ਦੇ ਹੱਕ ਵਿੱਚ ਧਰਨਾ ਦੇਕੇ ਬੈਠੇ ਹਨ, ਪਰ ਅਜੇ ਕੋਈ ਹੱਲ ਨਹੀਂ ਨਿਕਲਿਆ।
ਧਰਨੇ ਉੱਤੇ ਬੈਠੀ ਮਹਿਲਾ ਕਿਸਾਨ ਨੇ ਦੱਸਿਆ ਕਿ ਉਹ ਕਰੀਬ 10 ਦਿਨਾਂ ਤੋਂ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਬੈਠੀ ਹੈ। ਝੋਨਾ ਸੁੱਕਾ ਹੋਣ ਦੇ ਬਾਅਦ ਵੀ ਉਸਦੀ ਝੋਨੇਂ ਦੀ ਫਸਲ ਵਿੱਚੋਂ 5 ਕਿੱਲੋ ਪ੍ਰਤੀ ਬੋਰੀ ਦੇ ਹਿਸਾਬ ਨਾਲ ਕਾਟ ਲਗਾਈ ਜਾ ਰਹੀ ਹੈ। ਇਸੇ ਲੁੱਟ ਤੋਂ ਤੰਗ ਆਏ ਕਿਸਾਨਾਂਲ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਦੇ ਧਰਨੇ ਨੂੰ ਚੁਕਾਉਣ ਆਏ ਮੰਡੀ ਬੋਰਡ ਦੇ ਅਧਿਕਾਰੀ ਵਿਜੈ ਕੁਮਾਰ ਨੇ ਕਿਸਾਨਾਂ ਨਾਲ ਆਕੇ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਕੋਈ ਧੱਕੇਸਾਹੀ ਨਹੀਂ ਹੋਵੇਗੀ।