ਫਾਜ਼ਿਲਕਾ: ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੱਡੀ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਸਰਹੱਦ ਦੇ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਸਰਹੱਦ ਨੇੜਿਓ 2 ਕਿਲੋ 650 ਗ੍ਰਾਮ ਹੈਰੋਇਨ ਬਰਾਮਦ ਕੀਤੀ (2 kg 650 grams of heroin near Fazilka border) ਹੈ। ਇਸ ਦੌਰਾਨ ਬੀ.ਐੱਸ.ਐੱਫ. ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਆਉਣ ਦੀ ਆਵਾਜ਼ ਸੁਣੀ, ਜਿਸ 'ਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਹੈਰੋਇਨ ਦਾ ਪੈਕੇਟ ਸੁੱਟ ਕੇ ਵਾਪਸ ਪਰਤ ਗਿਆ।
ਇਹ ਵੀ ਪੜੋ: ਵੱਡਾ ਹਾਦਸਾ: ਸਿੰਲਡਰਾਂ ਨਾਲ ਹੋਏ ਧਮਾਕੇ ਤੋਂ ਬਾਅਦ ਦੁਕਾਨਾਂ 'ਚ ਲੱਗੀ ਅੱਗ, 2 ਝੁਲਸੇ
ਦੱਸ ਦਈਏ ਕਿ ਘਟਨਾ ਬੀਐਸਐਫ ਦੇ ਅਬੋਹਰ ਸੈਕਟਰ ਦੇ ਪਿੰਡ ਬਰੇਕਾ ਦੀ ਹੈ। ਜਿੱਥੇ ਪਾਕਿਸਤਾਨ ਵੱਲੋਂ ਆਏ ਡਰੋਨ ਉੱਤੇ 6 ਰਾਊਂਡ ਫਾਇਰਿੰਗ ਕੀਤੀ ਗਈ, ਇਸ ਤੋਂ ਮਗਰੋਂ ਡਰੋਨ ਵਾਪਸ ਪਰਤ ਗਿਆ। ਤਲਾਸ਼ੀ ਅਭਿਆਨ ਦੌਰਾਨ ਸਰਹੱਦੀ ਪਿੰਡ ਬੇਰੇਕਾ ਦੇ ਖੇਤਾਂ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਏ। ਇਸ ਹੈਰੋਇਨ ਦੀ ਕੀਮਤ 13 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਇਹ ਵੀ ਪੜੋ: ਸਬਜ਼ੀਆਂ ਦੀ ਪਨੀਰੀ ਨਾਲ ਅਗਾਂਹ ਵਧੂ ਕਿਸਾਨ ਕਰ ਰਿਹੈ ਲੱਖਾਂ ਦੀ ਕਮਾਈ, ਵੇਖੋ ਖਾਸ ਰਿਪੋਰਟ