ਅਬੋਹਰ: ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨ ਦੀਪ ਸਿੰਘ ਉਰਫ ਮਿੰਕੁ ਅਤੇ ਉਸ ਦੇ ਸਾਥੀ ਜਗਸੀਰ ਸਿੰਘ 'ਤੇ ਹੋਏ ਕਾਤਲਾਨਾ ਹਮਲਾ ਕੀਤਾ ਗਿਆ ਹੈ। ਹਮਲਾਵਾਰਾ ਵੱਲੋਂ ਇਨ੍ਹਾਂ ਦੋਵਾਂ ‘ਤੇ ਅੰਨੇਵਾਹ ਗੋਲੀਆ ਚਲਾਈਆ ਗਈਆ ਹਨ। ਇਸ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ 4 ਹਮਲਾਵਾਰਾ ਨੂੰ ਕਾਬੂ ਕਰ ਲਿਆ ਹੈ, ਜਦਕਿ ਇੱਕ ਹਾਲੇ ਵੀ ਪੁਲਿਸ ਦੀ ਗਿਰਫ ਤੋਂ ਫਰਾਰ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੀੜਤ ਵਿਅਕਤੀਆਂ ਮੁਤਾਬਿਕ ਮੁਲਜ਼ਮਾਂ ਨੇ ਦੋਵਾਂ ਨੂੰ ਘੇਰ ਕੇ ਉਨ੍ਹਾਂ ‘ਤੇ ਇਹ ਕਾਤਲਾਨਾ ਹਮਲਾ ਕੀਤਾ ਗਿਆ ਹੈ। ਪੀੜਤ ਜਗਸੀਰ ਸਿੰਘ ਨੇ ਕਿਹਾ, ਕਿ ਮੁਲਜ਼ਮਾਂ ਨੇ ਉਨ੍ਹਾਂ ‘ਤੇ 6 ਗੋਲੀਆ ਚਲਾਈਆ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ 4 ਗੋਲੀਆ ਲੱਗੀਆ ਹਨ। ਪੀੜਤ ਜਗਸੀਰ ਸਿੰਘ ਨੇ ਕਿਹਾ, ਕਿ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ, ਕਿ ਉਨ੍ਹਾਂ ਨੂੰ ਪੁਲਿਸ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ।
ਉਨ੍ਹਾਂ ਨੇ ਇਲਜ਼ਾਮ ਲਗਾਉਦੇ ਕਿਹਾ, ਕਿ ਇਨ੍ਹਾਂ ਮੁਲਜਮਾਂ ਵਿੱਚ ਇੱਕ ਨੌਜਵਾਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਪੁੱਤਰ ਹੈ। ਇਸ ਲਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਇਨਕਿਊਵਰੀ ਲਾ ਕੇ ਮੁਲਾਜਮਾਂ ਨੂੰ ਇਸ ਮਾਮਲੇ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਹੈ।
ਉਧਰ ਇਸ ਮਾਮਲੇ 'ਚ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਦਾ ਕਹਿਣਾ ਹੈ, ਕਿ ਇਸ ਮਾਮਲੇ 'ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾ ਚੁਕੇ ਹਨ, ਅਤੇ ਮੌਕੇ 'ਤੇ ਵਰਤੇ ਗਏ, ਹਥਿਆਰ ਵੀ ਪੁਲਿਸ ਨੇ ਕਬਜ਼ੇ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ:1984 ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ