ਹਰਿਦੁਆਰ: ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਣੀਪੁਰ ਕੋਵਤਾਲੀ ਇਲਾਕੇ 'ਚ ਇਕੱਠੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨੋਂ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵਿਅਕਤੀ ਨੇ ਆਪਣੀ ਸੱਸ ਅਤੇ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸੁਸਾਈਡ ਨੋਟ ਨਹੀਂ ਮਿਲਿਆ
ਮਾਮਲੇ ਦੀ ਸੂਚਨਾ ਮਿਲਦੇ ਹੀ ਰਾਣੀਪੁਰ ਕੋਤਵਾਲੀ ਪੁਲਿਸ ਐਸਪੀ ਸਮੇਤ ਮੌਕੇ 'ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਹਰਿਦੁਆਰ ਦੇ ਐਸਐਸਪੀ ਪ੍ਰਮਿੰਦਰ ਡੋਬਲ ਦਾ ਕਹਿਣਾ ਹੈ ਕਿ ਰਾਜੀਵ ਅਰੋੜਾ ਦਿੱਲੀ ਤੋਂ ਆਪਣੇ ਪਰਿਵਾਰ ਸਮੇਤ ਹਰਿਦੁਆਰ ਪਹੁੰਚਿਆ ਸੀ, ਉਹ ਦਿੱਲੀ ਵਿੱਚ ਹੀ ਰਹਿੰਦਾ ਸੀ।
ਸੱਸ ਅਤੇ ਪਤਨੀ ਨੂੰ ਮਾਰੀ ਗੋਲੀ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੀਵ ਅਰੋੜਾ ਨੇ ਪਹਿਲਾਂ ਸੱਸ ਸ਼ਕੁੰਤਲਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਸੁਨੀਤਾ ਨੂੰ ਗੋਲੀ ਮਾਰ ਦਿੱਤੀ। ਅੰਤ ਵਿੱਚ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਰਾਜੀਵ ਅਰੋੜਾ ਦਿੱਲੀ ਸਿਧਾਰਥ ਐਨਕਲੇਵ ਵਿੱਚ ਰਹਿੰਦਾ ਸੀ। ਰਾਜੀਵ ਅਰੋੜਾ ਮੂਲ ਰੂਪ ਤੋਂ ਆਰੀਆ ਨਗਰ ਜਵਾਲਾਪੁਰ, ਹਰਿਦੁਆਰ ਦਾ ਰਹਿਣ ਵਾਲਾ ਹੈ।
ਮਾਮਲੇ ਦੀ ਜਾਂਚ ਜਾਰੀ
ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਰਾਜੀਵ ਅਰੋੜਾ ਨੇ ਅਜਿਹਾ ਕਦਮ ਕਿਉਂ ਚੁੱਕਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਇਸ ਮਾਮਲੇ 'ਤੇ ਕੁਝ ਸਪੱਸ਼ਟ ਕਿਹਾ ਜਾ ਸਕਦਾ ਹੈ