ETV Bharat / state

ਉੱਗ ਰਹੀ ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ, ਪਰੇਸ਼ਾਨ ਹਨ ਕਿਸਾਨ,ਖੇਤੀਬਾੜੀ ਮਹਿਕਮੇ ਦੀ ਸੁਣੋ ਵਿਸ਼ੇਸ਼ ਸਲਾਹ - PINK BOLLWORM ATTACKS WHEAT CROP

ਬਠਿੰਡਾ ਵਿੱਚ ਉੱਗ ਰਹੀ ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

Pink bollworm attacks wheat crop
ਉੱਗ ਰਹੀ ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ (ETV BHARAT PUNJAB (ਪੱਤਰਕਾਰ,ਬਠਿੰਡਾ))
author img

By ETV Bharat Punjabi Team

Published : Nov 25, 2024, 9:21 PM IST

ਬਠਿੰਡਾ: ਸਰਦੀ ਦਾ ਮੌਸਮ ਦੇਰੀ ਨਾਲ ਆਉਣ ਕਾਰਨ ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਤੇਜ਼ੀ ਨਾਲ ਵੱਧ ਰਿਹਾ ਹੈ। ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪੰਜਾਬ ਦਾ ਕਿਸਾਨ ਜਿੱਥੇ ਪਰੇਸ਼ਾਨ ਨਜ਼ਰ ਆ ਰਿਹਾ ਹੈ ਉੱਥੇ ਹੀ ਖੇਤੀਬਾੜੀ ਵਿਭਾਗ ਵੱਲੋਂ ਖੇਤਾਂ ਵਿੱਚ ਜਾ ਕੇ ਕਣਕ ਦੀ ਫਸਲ ਦਾ ਸਰਵੇ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਪਿੰਡ ਨਰੂਆਣਾ ਦੇ ਕਿਸਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅਗੇਤੀ ਕਣਕ ਬੀਜੀ ਗਈ ਸੀ। ਜਿਸ ਕਾਰਨ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ ਪਰ ਇਸ ਵਾਰ ਗੁਲਾਬੀ ਸੁੰਡੀ ਦਾ ਹਮਲਾ ਘੱਟ ਵੇਖਣ ਨੂੰ ਮਿਲ ਰਿਹਾ ਹੈ।

ਪਰੇਸ਼ਾਨ ਹਨ ਕਿਸਾਨ,ਖੇਤੀਬਾੜੀ ਮਹਿਕਮੇ ਦੀ ਸੁਣੋ ਵਿਸ਼ੇਸ਼ ਸਲਾਹ (ETV BHARAT PUNJAB (ਪੱਤਰਕਾਰ,ਬਠਿੰਡਾ))

ਫਸਲ ਦੇ ਝਾੜ ਦਾ ਨੁਕਸਾਨ

ਪਿਛਲੇ ਸਾਲ ਉਨਾਂ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਜਿਆਦਾ ਸੀ ਕਿਉਂਕਿ ਉਹਨਾਂ ਵੱਲੋਂ ਦਵਾਈ ਲਾ ਕੇ ਬੀਜ ਨਹੀਂ ਬੀਜਿਆ ਗਿਆ ਸੀ। ਉਹਨਾਂ ਦੱਸਿਆ ਕਿ ਪਿਛਲੇ ਸਾਲ ਹਮਲੇ ਕਾਰਨ ਉਹਨਾਂ ਨੂੰ ਚਾਰ ਤੋਂ ਪੰਜ ਹਜ਼ਾਰ ਰੁਪਏ ਦਾ ਬੀਜ ਦੁਬਾਰਾ ਬੀਜਣਾ ਪਿਆ ਸੀ ਤਾਂ ਜੋ ਕਣਕ ਦੀ ਫਸਲ ਲਈ ਜਾ ਸਕੇ। ਇਸ ਵਾਰ ਵੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਸੁਪਰ ਸੀਡਰ ਨਾਲ ਕਣਕ ਬੀਜੀ ਗਈ ਸੀ। ਇਸ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਮਨਜ਼ੂਰ ਸ਼ੁਦਾ ਦਵਾਈਆਂ ਨਾਲ ਉਹਨਾਂ ਵੱਲੋਂ ਪਾਣੀ ਲਗਾਇਆ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਦੀ ਨਿਗਰਾਨੀ ਕਰਨ ਜੇਕਰ ਉਹਨਾਂ ਨੂੰ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਸਬੰਧੀ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਜੇਕਰ ਸਮਾਂ ਰਹਿੰਦਿਆਂ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਦੇ ਯਤਨ ਨਾ ਕੀਤੇ ਗਏ ਤਾਂ ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਕਣਕ ਦੀ ਫਸਲ ਦਾ ਝਾੜ ਵੀ ਘੱਟ ਹੋ ਸਕਦਾ ਹੈ।

ਖੇਤੀਬਾੜੀ ਵਿਭਾਗ ਦੀ ਹਦਾਇਤ

ਦੂਸਰੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਗੁਲਾਬੀ ਸੁੰਡੀ ਦਾ ਹਮਲਾ ਕਣਕ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਇਹ ਉਸ ਫਸਲ ਉੱਪਰ ਸਭ ਤੋਂ ਵੱਧ ਵੇਖਣ ਨੂੰ ਮਿਲਿਆ ਹੈ ਜੋ ਅਕਤੂਬਰ ਦੇ ਆਖਰੀ ਹਫਤੇ ਅਤੇ ਨਵੰਬਰ ਦੇ ਪਹਿਲੇ ਹਫਤੇ ਬੀਜੀਆਂ ਗਈਆਂ ਸਨ। ਇਹ ਅਗੇਤੀਆਂ ਫਸਲਾਂ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਝੋਨੇ ਦੀ ਪਰਾਲੀ ਕਾਰਨ ਵਧਿਆ ਹੈ ਪਰ ਇਸ ਨੂੰ ਸਮੇਂ ਰਹਿੰਦਿਆਂ ਜੇਕਰ ਰੋਕਿਆ ਜਾਵੇ ਅਤੇ ਖੇਤੀਬਾੜੀ ਵਿਭਾਗ ਦੀਆਂ ਮਨਜ਼ੂਰ ਸ਼ੁਦਾ ਦਵਾਈਆਂ ਦੀਆਂ ਵਰਤੋਂ ਕੀਤੀ ਜਾਵੇ ਤਾਂ ਗੁਲਾਬੀ ਸੁੰਡੀ ਨੂੰ ਖਤਮ ਕੀਤਾ ਜਾ ਸਕਦਾ ਹੈ।

  1. ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਆਪ' ਦੇ ਹੌਂਸਲੇ ਬੁਲੰਦ, ਕੈਬਨਿਟ ਮੰਤਰੀ ਨੇ ਨਿਗਮ ਚੋਣਾਂ ਲਈ ਤਿਆਰੀਆਂ ਨੂੰ ਦੱਸਿਆ ਮੁਕੰਮਲ
  2. ਧਰਨੇ 'ਤੇ ਬੈਠੇ ਕਾਰੋਬਾਰੀ, ਬਠਿੰਡਾ-ਸੁਨਾਮ ਹਾਈਵੇਅ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਨਾਅਰੇ
  3. ਲੁਧਿਆਣਾ ਦੇ ਵਪਾਰੀ ਨੂੰ ਅਗਵਾ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ, ਪੈਸਿਆਂ ਦਾ ਲੈਣ ਦੇਣ ਦਾ ਸੀ ਮਾਮਲਾ

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਦੀ ਸਮੇਂ-ਸਮੇਂ ਸਿਰ ਨਗਰਾਨੀ ਕਰਨ ਅਤੇ ਕਲੋਰੋ ਦਵਾਈ ਦੀ ਵਰਤੋਂ ਕਰਦੇ ਹੋਏ ਕਣਕ ਨੂੰ ਪਾਣੀ ਲਗਾਉਣ ਇਸ ਨਾਲ ਗੁਲਾਬੀ ਸੁੰਡੀ ਖਤਮ ਹੋ ਜਾਵੇਗੀ। ਗੁਲਾਬੀ ਸੁੰਡੀ ਜੋ ਕਿ ਕਣਕ ਦੇ ਤਣੇ ਵਿੱਚ ਹੁੰਦੀ ਹੈ ਅਤੇ ਹੌਲੀ ਹੌਲੀ ਤਣੇ ਨੂੰ ਖਾ ਜਾਂਦੀ ਹੈ ਜਿਸ ਨਾਲ ਬੂਟਾ ਕਮਜ਼ੋਰ ਹੋ ਜਾਂਦਾ ਹੈ ਪਰ ਜੇਕਰ ਸਮਾਂ ਰਹਿੰਦਿਆਂ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਯਤਨ ਕੀਤੇ ਜਾਂਦੇ ਹਨ ਤਾਂ ਗੁਲਾਬੀ ਸੁੰਡੀ ਖਤਮ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਉੱਥੇ fਆਦਾ ਵੇਖਣ ਨੂੰ ਮਿਲਿਆ ਹੈ ਜਿੱਥੇ ਮੁੱਛਲ ਝੋਨਾ ਅਤੇ ਬਾਸਮਤੀ ਲਗਾਇਆ ਗਿਆ ਸੀ ਪਰ ਜਿਵੇਂ ਹੀ ਸਰਦੀ ਵਧੇਗੀ ਗੁਲਾਬੀ ਸੁੰਡੀ ਖਤਮ ਹੁੰਦੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.