ETV Bharat / state

ਲੁਧਿਆਣਾ 'ਚ ਚੱਲੀਆਂ ਤਲਵਾਰਾਂ, ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੇਖੋ ਤਸਵੀਰਾਂ

ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਸ਼ਰੇਆਮ ਗਲੀ 'ਚ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਹਨ।

LUDHIANA TIBBA ROAD
ਲੁਧਿਆਣਾ 'ਚ ਚੱਲੀਆਂ ਤਲਵਾਰਾਂ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Nov 25, 2024, 9:24 PM IST

ਲੁਧਿਆਣਾ: ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ। ਹੁਣ ਲੁਧਿਆਣਾ ਦੇ ਟਿੱਬਾ ਰੋਡ 'ਤੇ ਹੋਈ ਗੁੰਡਾਗਰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਸ਼ਰੇਆਮ ਗਲੀ 'ਚ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਬਿਨ੍ਹਾਂ ਕਾਨੂੰਨ ਦੇ ਖੌਫ਼ ਤੋਂ ਤਲਵਾਰਾਂ ਲਹਿਰਾ ਕੇ ਗੱਡੀਆਂ ਦੇ ਨਾਲ ਹੋਰ ਵਾਹਨਾਂ ਅਤੇ ਦੁਕਾਨ ਦੀ ਭੰਨਤੋੜ ਕੀਤੀ।

ਲੁਧਿਆਣਾ 'ਚ ਚੱਲੀਆਂ ਤਲਵਾਰਾਂ (ETV Bharat (ਲੁਧਿਆਣਾ,ਪੱਤਰਕਾਰ))

ਕੀ ਹੈ ਪੂਰਾ ਮਾਮਲਾ

ਦੱਸਿਆ ਜਾ ਰਿਹਾ ਕਿ ਮਾਮਲਾ ਦੋ ਨੌਜਵਾਨਾਂ ਵਿਚਕਾਰ ਆਪਸੀ ਲੜਾਈ ਦਾ ਹੈ। ਜਿਸ ਨੂੰ ਮੁਹੱਲੇ ਦੇ ਲੋਕਾਂ ਨੇ ਸੁਲਝਾ ਕੇ ਦੋਵਾਂ ਦਾ ਫੈਸਲਾ ਕਰਵਾ ਦਿੱਤਾ ਸੀ ਪਰ ਇੱਕ ਧਿਰ ਨੇ ਅਗਲੇ ਦਿਨ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਕੇ ਤਾਬੜ ਤੋੜ ਉਸ ਸ਼ਖਸ ਦੇ ਘਰ ਦੇ ਬਾਹਰ ਖੜੇ ਵਾਹਨਾਂ ਅਤੇ ਦੁਕਾਨ ਤੇ ਹਮਲਾ ਕਰਾ ਬੁਰੀ ਤਰ੍ਹਾਂ ਭੰਨ ਤੋੜ ਕੀਤੀ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਇਹ ਭੰਨਤੋੜ ਕਰ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋ ਧਿਰਾਂ ਦੀ ਲੜਾਈ ਸੀ ਅਤੇ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.