ETV Bharat / state

ਪਿੰਡ ਬੁੱਚੜਾਂ 'ਚ ਹੋਏ ਕਤਲ ਦੇ ਦੋਵੇਂ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਕਤਲ ਕਰਨ ਦੀ ਇਹ ਸੀ ਵਜ੍ਹਾਂ - ਰਵਜੋਤ ਗਰੇਵਾਲ

ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬੁੱਚੜਾਂ ਨੇੜੇ ਪਿਛਲੇ ਦਿਨ ਆਪਸੀ ਰੰਜਿਸ਼ ਦੇ ਚੱਲਦੇ 2 ਮੁਲਜ਼ਮਾਂ ਵਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਕਤਲ ਦੀ ਗੁੱਥੀ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

village Buchhara Of Fatehgarh Sahib
village Buchhara Of Fatehgarh Sahib
author img

By

Published : Aug 2, 2023, 4:10 PM IST

ਪਿੰਡ ਬੁੱਚੜਾਂ 'ਚ ਹੋਏ ਕਤਲ ਦੇ ਦੋਵੇਂ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਫ਼ਤਿਹਗੜ੍ਹ ਸਾਹਿਬ: ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਕੋਲ ਹੋਏ ਇੱਕ ਕਤਲ ਦੇ ਦੋਵੇਂ ਕਥਿਤ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਪਾਸੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਇਕਲ ਤੇ ਤੇਜਧਾਰ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।

ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ: ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਥਾਣਾ ਸਰਹਿੰਦ ਦੇ ਮੁੱਖ ਥਾਣਾ ਅਫਸਰ ਇਸਪੈਕਟਰ ਗੁਰਦੀਪ ਸਿੰਘ ਕੋਲ ਜਸਵੀਰ ਕੌਰ ਪਤਨੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੇਦਪੁਰਾ ਥਾਣਾ ਸਰਹਿੰਦ ਨੇ ਬਿਆਨ ਦਰਜ਼ ਕਰਵਾਇਆ ਸੀ ਕਿ 28 ਜੁਲਾਈ ਨੂੰ ਜਸਵੀਰ ਕੌਰ ਆਪਣੇ ਪਤੀ ਸੁਰਿੰਦਰ ਸਿੰਘ ਨਾਲ ਮੋਟਰ ਸਾਇਕਲ ਉਪਰ ਅਤੇ ਜਸਵੀਰ ਕੌਰ ਦਾ ਭਤੀਜਾ ਗੁਰਜੀਤ ਸਿੰਘ ਤੇ ਉਸ ਦਾ ਦੋਸਤ ਸੁਖਵੀਰ ਸਿੰਘ ਉਰਫ ਸੁੱਖ ਆਪਣੇ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਵਿਖੇ ਖਾਣ-ਪੀਣ ਲਈ ਗਏ ਸਨ, ਜਦੋਂ ਸੁਰਿੰਦਰ ਸਿੰਘ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਜਸਵੀਰ ਕੌਰ ਵੀ ਬ੍ਰਿਧ ਆਸ਼ਰਮ ਚਲੀ ਗਈ।

ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਨੇ ਉਸ ਦੇ ਪਤੀ ਸੁਰਿੰਦਰ ਸਿੰਘ ਨੂੰ ਜ਼ਮੀਨ ਉੱਤੇ ਸੁੱਟਿਆ ਹੋਇਆ ਸੀ ਅਤੇ ਸੁਖਵੀਰ ਸਿੰਘ ਨੇ ਸੁਰਿੰਦਰ ਸਿੰਘ ਦੀਆਂ ਦੋਵੇਂ ਬਾਹਵਾਂ ਫੜੀਆਂ ਹੋਈਆਂ ਸੀ। ਜਸਵੀਰ ਕੌਰ ਦੇ ਵੇਖਦੇ-ਵੇਖਦੇ ਗੁਰਜੀਤ ਸਿੰਘ ਨੇ ਆਪਣੇ ਸੱਜੇ ਹੱਥ ਵਿੱਚ ਫੜੇ ਚਾਕੂ ਨਾਲ ਸੁਰਿੰਦਰ ਸਿੰਘ ਦੇ ਗਲੇ ਉੱਤੇ ਕਾਫੀ ਵਾਰ ਕੀਤੇ ਜਿਸ ਨਾਲ ਸੁਰਿੰਦਰ ਸਿੰਘ ਖੂਨ ਨਾਲ ਲੱਥ ਪੱਥ ਹੋ ਗਿਆ। ਵਾਹਨ ਦਾ ਇੰਤਜਾਮ ਕਰਕੇ ਸੁਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਸਵੀਰ ਕੌਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆਂ ਵਿਰੁੱਧ ਧਾਰਾ 302 ਤੇ 34 ਅਧੀਨ ਥਾਣਾ ਸਰਹਿੰਦ ਵਿਖੇ 29 ਜੁਲਾਈ ਨੂੰ ਦਰਜ ਕੀਤਾ ਸੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਇਹ ਰੰਜਿਸ਼ ਦੀ ਇਹ ਵਜ੍ਹਾ ਸਾਹਮਦੇ ਆਈ ਕਿ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਦਾ ਸ਼ਰੀਕੇ ਵਿੱਚੋਂ ਫੁੱਫੜ ਲੱਗਦਾ ਸੀ, ਜੋ ਕਥਿਤ ਦੋਸ਼ੀ ਗੁਰਜੀਤ ਸਿੰਘ ਦੀ ਪਤਨੀ ਉੱਤੇ ਗ਼ਲਤ ਨਿਗ੍ਹਾ ਰੱਖਦਾ ਸੀ। ਮਿਤੀ 29-07-2023 ਨੂੰ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਪਹਿਲਾਂ ਤਾਂ ਇਕੱਠੇ ਸ਼ਰਾਬ ਪੀਤੀ ਅਤੇ ਇਸੇ ਦੌਰਾਨ ਗੁਰਜੀਤ ਸਿੰਘ ਨੇ ਸੁਰਿੰਦਰ ਸਿੰਘ ਪਾਸੋਂ ਉਧਾਰ ਪੈਸਿਆਂ ਦੀ ਮੰਗ ਕੀਤੀ, ਤਾਂ ਸੁਰਿੰਦਰ ਸਿੰਘ ਨੇ ਉਸ ਪਾਸੋਂ ਉਸ ਦੀ ਪਤਨੀ ਨਾਲ ਰਹਿਣ ਸਬੰਧੀ ਗ਼ਲਤ ਮੰਗ ਕੀਤੀ, ਤਾਂ ਕਥਿਤ ਦੋਸ਼ੀ ਗੁਰਜੀਤ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਤਿੰਨੇ ਜਾਣੇ ਆਪਸ ਵਿੱਚ ਹੱਥੋਂਪਾਈ ਹੋ ਗਏ ਅਤੇ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਮਿਲ ਕੇ ਸੁਰਿੰਦਰ ਸਿੰਘ ਦੇ ਗਲ ਤੇ ਚਾਕੂ ਦਾ ਵਾਰ ਕੀਤੇ ਗਏ ਜਿਸ ਉਸ ਦੀ ਮੌਤ ਹੋ ਗਈ।

ਨਵੇਂ ਬੱਸ ਸਟੈਂਡ ਤੋਂ ਕੀਤਾ ਗ੍ਰਿਫ਼ਤਾਰ: ਡਾ. ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਜਸਵੀਰ ਕੌਰ ਦੀ ਸ਼ਨਾਖਤ ਉੱਤੇ ਕਥਿਤ ਦੋਸ਼ੀ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਹਰਪਾਲ ਪੁਰ, ਥਾਣਾ ਖੇੜੀ ਗੰਢਿਆ, ਜ਼ਿਲ੍ਹਾ ਪਟਿਆਲਾ ਨੂੰ ਸਰਹਿੰਦ ਨਜ਼ਦੀਕ ਨਵੇਂ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੂਜੇ ਕਥਿਤ ਦੋਸ਼ੀ ਸੁਖਵੀਰ ਸਿੰਘ ਉਰਫ ਸੁੱਖੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਵਾਨੀ ਕਲਾਂ, ਥਾਣਾ ਪੁਖਰਾਲੀ ਜ਼ਿਲ੍ਹਾ ਰੂਪ ਨਗਰ ਨੂੰ ਵਾਰਦਾਤ ਸਮੇਂ ਵਰਤੇ ਗਏ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਇਕਲ ਸਮੇਤ ਪਿੰਡ ਫਾਟਕ ਮਾਜਰੀ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਮ੍ਰਿਤਕ ਸੁਰਿੰਦਰ ਸਿੰਘ ਦਾ ਪਰਸ ਨਬੀਪੁਰ ਨਹਿਰ ਦੇ ਨਜ਼ਦੀਕ ਝਾੜੀਆਂ ਵਿੱਚੋਂ ਬਰਾਮਦ ਕਰਵਾਇਆ ਗਿਆ।

ਕਥਿਤ ਦੋਸ਼ੀਆਂ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਤੇਜਧਾਰ ਚਾਕੂ ਜੋ ਕਿ ਇਨ੍ਹਾਂ ਨੇ ਪਿੰਡ ਸੈਦਪੁਰ ਨੇੜੇ ਪੀਰ ਬਾਬੇ ਦੀ ਜਗ੍ਹਾਂ ਝਾੜੀਆਂ ਵਿੱਚ ਛੁਪਾਇਆ ਹੋ ਸੀ ਅਤੇ ਵਾਰਦਾਤ ਸਮੇਂ ਕਥਿਤ ਦੋਸ਼ੀ ਗੁਰਜੀਤ ਸਿੰਘ ਦੇ ਪਹਿਨੇ ਕਪੜੇ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀ ਪੁਲਿਸ ਰਿਮਾਂਡ ਤੇ ਹਨ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.