ਫਤਿਹਗੜ੍ਹ ਸਾਹਿਬ: ਐਨਆਰਏ ਐਕਟ ਪਾਸ ਹੋਣ ਤੋਂ ਬਾਅਦ ਵਿਦਿਆਰਥੀ ਵਰਗ ਦਾ ਇਸ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਵਿਦਿਆਰਥੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਐਨਆਰਏ ਨੂੰ ਮੰਜ਼ੂਰੀ ਦੇ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਐਕਟ ਦੇ ਪਾਸ ਹੋਣ 'ਤੇ ਵਿਦਿਆਰਥੀਆਂ ਨੂੰ ਖੱਜਲ ਨਹੀਂ ਹੋਣਾ ਪਵੇਗਾ ਤੇ ਇੱਕ ਵਾਰ ਹੀ ਪ੍ਰੀਖਿਆ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਭਵਿੱਖ ਲਈ ਲਾਹੇਵੰਦ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦਾ ਜਿੱਥੇ ਸਰਕਾਰੀ ਨੌਕਰੀਆਂ ਅਪਲਾਈ ਕਰਨ ਲਈ ਹੋਣ ਵਾਲਾ ਖ਼ਰਚ ਘਟੇਗਾ ਉੱਥੇ ਹੀ ਸਮੇਂ ਦੀ ਬੱਚਤ ਵੀ ਹੋਵੇਗੀ।
ਐੱਨਆਰਏ ਤਹਿਤ ਦਿੱਤੇ ਜਾਣ ਬਾਰੇ ਟੈਸਟ ਰਾਹੀਂ ਉਹ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਤੌਰ 'ਤੇ ਭਰਤੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੇ ਅਧਿਕਾਰ ਰੱਖਣਗੇ।
ਕੀ ਹੈ ਐਨਆਰਏ
ਪਿਛਲੇ ਦਿਨੀਂ ਕੇਂਦਰੀ ਕੈਬਿਨੇਟ ਦੀ ਮੀਟਿੰਗ ਵਿੱਚ ਰਾਸ਼ਟਰ ਭਰਤੀ ਏਜੰਸੀ ਭਾਵ ਕਿ ਐਨਆਰਏ ਨੂੰ ਪਾਸ ਕਰਨ ਦੀ ਮੰਜ਼ੂਰੀ ਦਿੱਤੀ ਗਈ ਸੀ। ਇਸ ਤਹਿਤ ਹੁਣ ਉਮੀਦਵਾਰਾਂ ਨੂੰ ਸਮੂਹ ‘B’ ਅਤੇ ਸਮੂਹ ‘C’ ਦੀਆਂ ਨਾਲ ਟੈਕਨੀਕਲ ਅਸਾਮੀਆਂ ‘ਤੇ ਭਰਤੀ ਲਈ ਉਮੀਦਵਾਰਾਂ ਨੂੰ ਇੱਕ ਹੀ ਆਨਲਾਈਨ ਕਾਮਨ ਐਲਿਜਿਬਿਲਿਟੀ ਟੈਸਟ (ਸੀਈਟੀ) ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਟੈਸਟ ਰਾਹੀਂ ਉਮੀਦਵਾਰ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਲਈ ਮੁੱਖ ਇਮਤਿਹਾਨਾਂ ਵਿੱਚ ਆਉਣ ਦੇ ਯੋਗ ਹੋਣਗੇ।
ਸੀਈਟੀ ਵਿੱਚ ਸਫਲ ਉਮੀਦਵਾਰ ਸਿੱਧੇ ਤੌਰ 'ਤੇ 3 ਸਾਲਾਂ ਦੀ ਮੁੱਖ ਪ੍ਰੀਖਿਆ ਦੇ ਸਕਣਗੇ।