ETV Bharat / state

ਸਾਈਕਲਿੰਗ ਦੇ ਫਾਇਦੇ... ਸੁਣੋ ਸਾਈਕਲ ਦਿਵਸ ਮੌਕੇ ਲੋਕਾਂ ਦੀ ਜ਼ੁਬਾਨੀ - ਕੁਦਰਤੀ ਹਵਾ

ਬੇਸ਼ਕ ਅੱਜ ਦੀ ਰੋਜ਼ਮਰਾ ਜਿੰਦਗੀ ਵਿੱਚ ਲੋਕ ਕੁਦਰਤੀ ਹਵਾ ਵਿੱਚ ਕਸਰਤ ਕਰਨ ਦੀ ਬਜਾਏ ਜਿਮ ਜਾਣ ਨੂੰ ਪਹਿਲ ਦਿੰਦੇ ਹਨ ਪਰ ਜੋ ਮਜ਼ਾ ਤੇ ਸਿਹਤਮੰਦ ਕੁਦਰਤੀ ਹਵਾ ਵਿੱਚ ਕਸਰਤ ਕਰਨ ਦਾ ਹੈ, ਉਸ ਅੱਗੇ ਮਹਿੰਗੇ ਜਿਮ ਅੰਦਰ ਰੱਖੀਆਂ ਮਹਿੰਗੀਆਂ ਮਸ਼ੀਨਾਂ ਅੱਗੇ ਕੁੱਝ ਵੀ ਨਹੀ ਹੈ। ਸਾਈਕਲ ਦਿਵਸ ਮੌਕੇ ਖਾਸ ਰਿਪੋਰਟ ...

Cycle Day, Fatehgarh Sahib,  advantages of cycling
ਸਾਈਕਲਿੰਗ ਦੇ ਫਾਇਦੇ
author img

By

Published : Jun 3, 2020, 8:10 PM IST

ਫਤਹਿਗੜ੍ਹ ਸਾਹਿਬ: ਅੱਜ ਪੂਰੇ ਵਿਸ਼ਵ ਭਰ ਵਿੱਚ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲ ਮੱਧ ਵਰਗੀ ਲੋਕਾਂ ਦੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਜ਼ਿਆਦਾਤਰ ਸਾਈਕਲ ਦਾ ਹੀ ਇਸਤੇਮਾਲ ਕਰਦੇ ਹਨ ਅਤੇ ਕੰਮ ਕਰਨ ਲਈ ਸਾਈਕਲ ਦੀ ਸਵਾਰੀ ਹੀ ਕਰਦੇ ਹਨ। ਜਿੱਥੇ ਸਾਈਕਲ ਨਾਲ ਵਾਤਾਵਰਨ ਸਾਫ਼ ਰਹਿੰਦਾ ਹੈ, ਉਥੇ ਹੀ ਇਹ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਹੈ।

ਵੇਖੋ ਵੀਡੀਓ

ਸ਼ਹਿਰ ਵਿੱਚ ਵੀ ਸਾਈਕਲ ਚਲਾਉਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹਨ। ਫਿਰ ਚਾਹੇ ਕੋਈ ਇਸ ਦੀ ਸਵਾਰੀ ਕਰ ਰਿਹਾ ਹੈ ਜਾਂ ਕੋਈ ਕਸਰਤ ਕਰਨ ਵਜੋਂ ਸਾਇਕਲਿੰਗ ਕਰ ਰਿਹਾ ਹੋਵੇ। ਜਿਨ੍ਹਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਆਪਣੇ ਦੋਸਤਾਂ ਨਾਲ ਸਵੇਰੇ ਸਾਢੇ ਪੰਜ ਵਜੇ ਇਕੱਠੇ ਹੋ ਕੇ ਸਾਈਕਲਿੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਪੱਚੀ ਤੋਂ ਤੀਹ ਕਿਲੋਮੀਟਰ ਸਾਈਕਲ ਚਲਾਉਂਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣਾ ਸਿਹਤ ਲਈ ਲਾਭਦਾਇਕ ਹੈ, ਕਿਉਂਕਿ ਇਸ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਸਾਈਕਲ ਦਾ ਖ਼ਰਚ ਵੀ ਨਹੀਂ ਹੈ, ਕਿਉਂਕਿ ਇਸ ਵਿੱਚ ਨਾ ਤਾਂ ਪੈਟਰੋਲ ਪੈਂਦਾ ਹੈ ਅਤੇ ਨਾ ਹੀ ਬੀਮਾ ਕਰਵਾਉਣ ਦੀ ਲੋੜ ਹੁੰਦੀ ਹੈ। ਹਰ ਵਰਗ ਆਸਾਨੀ ਨਾਲ ਖਰੀਦ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕੋਲ ਸਵੇਰ ਦਾ ਸਮਾਂ ਹੈ, ਉਹ ਸਵੇਰੇ ਅਤੇ ਜਿਨ੍ਹਾਂ ਕੋਲ ਸ਼ਾਮ ਨੂੰ ਸਮਾਂ ਹੈ, ਉਹ ਸ਼ਾਮ ਨੂੰ ਅੱਧਾ ਜਾਂ ਇੱਕ ਘੰਟਾ ਸਾਈਕਲ ਜ਼ਰੂਰ ਚਲਾਉਣ।

ਇਹ ਵੀ ਪੜ੍ਹੋ: 'ਫ਼ਤਿਹ ਹੋਉ ਪੰਜਾਬੀਓ, ਚੰਗੇ ਦਿਨ ਮੁੜ ਕੇ ਆਉਣਗੇ'

ETV Bharat Logo

Copyright © 2025 Ushodaya Enterprises Pvt. Ltd., All Rights Reserved.