ETV Bharat / state

ਬੀਜ ਘੁਟਾਲੇ ਦੀ ਜਾਂਚ ਨੂੰ ਲੈ ਕੇ ਅਕਾਲੀ ਦਲ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

ਬੀਤੇ ਦਿਨੀਂ ਪੰਜਾਬ ਵਿੱਚ ਬੀਜ ਘੁਟਾਲੇ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਹੁਣ ਅਕਾਲੀ ਦਲ ਵਲੋਂ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।

Memorandum By SAD, Seed Scam
ਬੀਜ ਘੁਟਾਲੇ ਦੀ ਜਾਂਚ
author img

By

Published : May 28, 2020, 4:06 PM IST

ਫਤਹਿਗੜ੍ਹ ਸਾਹਿਬ: ਬੀਜ ਘੁਟਾਲੇ ਦਾ ਮਾਮਲੇ ਨੂੰ ਦੇਖਦੇ ਹੋਏ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਇੱਕ ਕੰਪਨੀ ਦੇ ਵੱਲੋਂ ਝੋਨੇ ਦੇ ਬੀਜ ਵੇਚੇ ਗਏ ਹਨ ਜੋ ਕਿ ਨਕਲੀ ਸੀ।

ਬੀਜ ਘੁਟਾਲੇ ਦੀ ਜਾਂਚ ਮਾਮਲਾ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਬੀਜ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੇ ਸਾਹਮਣੇ ਸੱਚਾਈ ਆ ਸਕੇ।

ਕੀ ਹੈ ਮਾਮਲਾ?

ਪੰਜਾਬ ਦੀ ਸਿਆਸਤ ਵਿੱਚ ਅੱਜਕੱਲ੍ਹ ਬੀਜ ਘੁਟਾਲਾ ਕਾਫ਼ੀ ਗੂੰਜ ਰਿਹਾ ਹੈ। ਅਕਾਲੀ ਦਲ ਅਤੇ ਆਪ ਵੱਲੋਂ ਬੀਜ ਘੁਟਾਲੇ ਦੇ ਤਾਰ ਕਾਂਗਰਸ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਜੋੜੇ ਜਾ ਰਹੇ ਹਨ।

ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸੀਟੀ ਨੇ ਕਿਸਾਨਾਂ ਲਈ PR-128 ਅਤੇ PR-129 ਨਾਂਅ ਦੀਆਂ ਝੋਨੇ ਦੀਆਂ ਦੋ ਨਵੀਂਆਂ ਕਿਸਮਾਂ ਦੇ ਬੀਜ ਤਿਆਰ ਕੀਤੇ ਹਨ ਤੇ ਜਦੋਂ ਤੱਕ ਯੂਨੀਵਰਸਿਟੀ ਇਨ੍ਹਾਂ ਬੀਜਾਂ ਨੂੰ ਕਿਸੇ ਅਧਿਕਾਰਤ ਏਜੰਸੀ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੰਦੀ, ਉਦੋਂ ਤੱਕ ਕੋਈ ਵੀ ਖੁੱਲ੍ਹੇ ਬਜ਼ਾਰ ਵਿੱਚ ਇਹ ਬੀਜ ਨਹੀਂ ਵੇਚ ਸਕਦਾ। ਇਸ ਦੇ ਬਾਵਜੂਦ ਇਹ ਬੀਜ ਕਿਸਾਨਾਂ ਨੂੰ ਅਸਲ ਕੀਮਤ ਤੋਂ ਤਿਗੁੱਣੀ ਕੀਮਤ 'ਤੇ ਵੇਚੇ ਜਾ ਰਹੇ ਹਨ।

ਦੱਸ ਦਈਏ ਕਿ ਇਹ ਵਿਭਾਗ ਵੈਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ. ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਸਤੇ ਬੀਜ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੁਖਜਿੰਦਰ ਰੰਧਾਵਾ ਨੂੰ ਸੌਂਪੀ ਗਈ ਸੀ। ਅਕਾਲੀ ਦਲ ਇਹ ਦੋਸ਼ ਲਗਾਉਂਦਾ ਹੈ ਕਿ ਲੱਕੀ ਢਿੱਲੋਂ ਦੇ ਤਾਰ ਰੰਧਾਵਾ ਨਾਲ ਜੁੜੇ ਹੋਏ ਹਨ। ਉਸ ਨੇ ਸੁਖਜਿੰਦਰ ਰੰਧਾਵਾ ਦੀ ਮਦਦ ਨਾਲ ਹੀ ਬੀਜ ਹਾਸਲ ਕੀਤੇ ਤੇ ਬਾਅਦ ਵਿੱਚ ਬੀਜਾਂ ਦੀ ਗ਼ੈਰ ਅਧਿਕਾਰਤ ਸਪਲਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਨੂੰ MBBS ਦੀਆਂ ਫੀਸਾਂ 'ਚ ਵਾਧਾ ਕਰਨ ਦੀ ਮਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.