ਫ਼ਤਿਹਗੜ ਸਾਹਿਬ: ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੀ 150 ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ 'ਚ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਥੇ ਹੀ ਫਤਿਹਗੜ ਸਾਹਿਬ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸ਼ਾਂਤੀ ਮਾਰਚ ਮਾਤਾ ਗੁਜਰੀ ਕਾਲਜ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਕੱਢਿਆ ਗਿਆ।
ਇਸ ਸ਼ਾਂਤੀ ਮਾਰਚ ਨੂੰ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮਾਰਚ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਅਤੇ ਯੂਥ ਕਲੱਬਾਂ ਦੇ ਮੈਂਬਰ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਇਕ ਨਾਟਕ ਵੀ ਕਰਵਾਇਆ ਗਿਆ ਨਾਲ ਹੀ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਹੋਏਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਇੰਨੀ ਜਿਆਦਾ ਹੋ ਗਈ ਹੈ ਕਿ ਹਰ ਥਾਂ ਤੇ ਪਲਾਸਟਿਕ ਹੀ ਮਿਲਦਾ ਹੈ।
ਜਲੰਧਰ 'ਚ ਇੰਡੀਆ ਬਲਾਗਿੰਗ ਪ੍ਰੋਗਰਾਮ ਦਾ ਆਯੋਜਨ
ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਜਲੰਧਰ ਵਿੱਚ ਕੇਂਦਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਫਿੱਟ ਇੰਡੀਆ ਬਲਾਗਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਵੇਰੇ ਜੋਗਿੰਗ ਦੇ ਨਾਲ ਸੜਕਾਂ 'ਤੇ ਪਿਆ ਕੁੜਾ ਕਰਕਟ ਚੁੱਕਿਆ। ਇਸ ਮੌਕੇ ਬੱਚਿਆਂ ਨਾਲ ਆਏ ਉਨ੍ਹਾਂ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਆਯੋਜਨ ਨਾਲ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਦੇ ਆਲੇ ਦੁਆਲੇ ਸਫ਼ਾਈ ਬਣਾਏ ਰੱਖਣ ਦਾ ਉਨ੍ਹਾਂ ਨੂੰ ਸੰਦੇਸ਼ ਮਿਲਦਾ ਹੈ। ਸਕੂਲ ਦੀ ਪ੍ਰਿੰਸੀਪਲ ਮੀਨਾਕਸ਼ੀ ਜੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਮਾਜ ਵਿੱਚ ਸਵੱਛਤਾ ਦਾ ਸੰਦੇਸ਼ ਜਾਂਦਾ ਹੈ ਅਤੇ ਬੱਚਿਆਂ ਨੂੰ ਫਿੱਟ ਰਹਿਣ ਲਈ ਆਪਣੇ ਆਸਪਾਸ ਸਫ਼ਾਈ ਰੱਖਣ ਦੀ ਜਾਗਰੂਕਤਾ ਆਉਂਦੀ ਹੈ।
ਇਹ ਵੀ ਪੜੋ- ਕਿਉਂ ਬੋਲੇ ਮਨਪ੍ਰੀਤ ਬਾਦਲ ਕਿ ਸਾਰੇ ਪੰਜਾਬ ਨੂੰ ਅੱਗ ਲਾ ਦਿਓ?