ETV Bharat / state

ਸਰਕਾਰਾਂ ਵੱਲੋਂ ਅਣਗਹਿਲੀ, ਅਪਾਹਜਾਂ ਨੂੰ ਨੌਕਰੀਆਂ ਲਈ ਖਾਣੇ ਪੈ ਰਹੇ ਧੱਕੇ - ਘਰ-ਘਰ ਰੁਜ਼ਗਾਰ

ਨੌਜਵਾਨਾਂ ਨਾਲ ਨੌਕਰੀਆਂ ਦਾ ਵਾਅਦਾ ਹਰ ਵਾਰ ਜ਼ਰੂਰ ਕੀਤਾ ਜਾਂਦਾ ਹੈ ਪਰ ਨੌਜਵਾਨਾਂ ਨੂੰ ਨੌਕਰੀਆਂ ਬਹੁਤ ਹੀ ਘੱਟ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮਾਮਲੇ 'ਤੇ ਵੇਖੋ ਈਟੀਵੀ ਭਾਰਤ ਦੀ ਕਾਰਪੋਰੇਸ਼ਨ ਫਾਰ ਚੈਲਿੰਜਰਜ਼ ਦੇ ਪ੍ਰਧਾਨ ਮਨਮੋਹਣ ਜਰਗਰ ਨਾਲ ਖਾਸ ਗੱਲਬਾਤ।

Jobs difficulties For Disabilities
ਫੋਟੋ
author img

By

Published : Dec 30, 2020, 6:25 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਕਾਰਾਂ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ, ਉਨ੍ਹਾਂ ਵਾਅਦਿਆ ਦੀ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਨਤੀਜਾ ਜ਼ੀਰੋ ਮਿਲਦਾ ਹੈ। ਨੌਜਵਾਨਾਂ ਨਾਲ ਨੌਕਰੀਆਂ ਦਾ ਵਾਅਦਾ ਹਰ ਵਾਰ ਜ਼ਰੂਰ ਕੀਤਾ ਜਾਂਦਾ ਹੈ, ਪਰ ਨੌਜਵਾਨਾਂ ਨੂੰ ਨੌਕਰੀਆਂ ਬਹੁਤ ਹੀ ਘੱਟ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿੱਥੇ ਨੌਕਰੀਆਂ ਵਿੱਚ ਅਲੱਗ ਅਲੱਗ ਵਰਗਾਂ ਲਈ ਵਿਸ਼ੇਸ਼ ਸਹੂਲਤਾਂ ਹੁੰਦੀਆਂ ਹਨ, ਉੱਥੇ ਹੀ ਨੌਕਰੀਆਂ ਵਿੱਚ ਅਪਾਹਜ ਵਿਅਕਤੀਆਂ ਲਈ ਵੀ ਵਿਸ਼ੇਸ਼ ਕੋਟਾ ਰੱਖਿਆ ਜਾਂਦਾ ਹੈ, ਪਰ ਇਸ ਕੋਟੇ ਦਾ ਅਪਾਹਜ ਵਿਅਕਤੀਆਂ ਨੂੰ ਕਿੰਨਾ ਕੁ ਲਾਭ ਮਿਲਦਾ ਹੈ, ਇਸ ਲਈ ਈਟੀਵੀ ਭਾਰਤ ਵੱਲੋਂ ਰਿਪੋਰਟ ਤਿਆਰ ਕੀਤੀ ਗਈ।

ਰੁਜ਼ਗਾਰ ਅਫ਼ਸਰ ਅਰਵਿੰਦਰ ਕੌਰ ਨਾਲ ਗੱਲਬਾਤ।

ਪੈਨਸ਼ਨ ਦੇ ਨਾਂਅ 'ਤੇ ਦਿੱਤੇ ਜਾ ਰਹੇ ਸਿਰਫ਼ 750 ਰੁਪਏ

ਸਰਕਾਰਾਂ ਵੱਲੋਂ ਅਪਾਹਜਾਂ ਨੂੰ ਮਿਲਦੀ ਸਹੂਲਤ ਬਾਰੇ ਜਾਣਨ ਲਈ ਈਟੀਵੀ ਭਾਰਤ ਨੇ ਕਾਰਪੋਰੇਸ਼ਨ ਫਾਰ ਚੈਲਿੰਜਰਜ਼ ਦੇ ਪ੍ਰਧਾਨ ਮਨਮੋਹਣ ਜਰਗਰ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦਾ ਕਹਿਣਾ ਰਿਹਾ ਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਉਨ੍ਹਾਂ ਲਈ ਨੌਕਰੀਆਂ ਵਿੱਚ ਕੁਝ ਫੀਸਦੀ ਰਾਖਵਾਂਕਰਨ ਰੱਖਿਆ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿੱਚ ਅਪਾਹਜ ਵਿਅਕਤੀਆਂ ਲਈ ਨੌਕਰੀਆਂ ਮਿਲਣਾ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪਾਹਜ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸਮੇਂ ਸਮੇਂ 'ਤੇ ਸਰਕਾਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ, ਪਰ ਇਸ ਦਾ ਕੋਈ ਹੱਲ ਨਹੀਂ ਹੁੰਦਾ। ਨੌਕਰੀਆਂ ਦਾ ਕੋਟਾ ਸਿਰਫ਼ ਕਾਗਜ਼ਾਂ ਵਿੱਚ ਰਹਿ ਗਿਆ ਹੈ।

ਕਾਰਪੋਰੇਸ਼ਨ ਫਾਰ ਚੈਲਿੰਜਰਜ਼ ਦੇ ਪ੍ਰਧਾਨ ਮਨਮੋਹਣ ਜਰਗਰ ਨਾਲ ਗੱਲਬਾਤ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਪੈਨਸ਼ਨ ਦਿੱਤੀ ਜਾਂਦੀ ਹੈ, ਸਿਰਫ਼ 750 ਰੁਪਿਆ ਹੈ ਜਿਸ ਨਾਲ ਕਿ ਉਨ੍ਹਾਂ ਦਾ ਖ਼ਰਚ ਪੂਰਾ ਨਹੀਂ ਹੁੰਦਾ। ਅਪਾਹਜ ਹੋਣ ਦੇ ਕਾਰਨ ਉਹ ਆਪਣੇ ਰੋਜ਼ੀ ਰੋਟੀ ਕਮਾ ਕੇ ਵੀ ਖਾ ਨਹੀਂ ਸਕਦੇ ਅਤੇ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੀਆਂ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਅਪਾਹਜਾਂ ਦੀ ਜ਼ਰੂਰ ਮਦਦ ਕੀਤੀ ਜਾਣੀ ਚਾਹੀਦੀ ਹੈ।

ਸਵੈ ਰੁਜ਼ਗਾਰ ਲਈ ਲੋਨ ਸੁਵਿਧਾ: ਰੁਜ਼ਗਾਰ ਅਫ਼ਸਰ

ਦੂਜੇ ਪਾਸੇ, ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਰੁਜ਼ਗਾਰ ਅਫ਼ਸਰ ਅਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ 'ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਘਰ-ਘਰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਨ ਲਈ ਕੈਂਪ ਲਗਾਤਾਰ ਜਾਰੀ ਹਨ। ਜੋ ਕੈਂਪ ਵਿਚ ਨਹੀਂ ਆ ਸਕਦੇ, ਉਨ੍ਹਾਂ ਨੂੰ ਆਨਲਾਈਨ ਰਾਹੀਂ ਕੌਂਸਲਿੰਗ ਕੀਤੀ ਜਾਂਦੀ ਹੈ। ਸਵੈ ਰੁਜ਼ਗਾਰ ਦੇ ਤਹਿਤ ਕੋਈ ਵੀ ਵਿਅਕਤੀ ਲੋਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ।

ਇਹ ਵੀ ਪੜ੍ਹੋ: ਸ਼੍ਰੀਨਗਰ 'ਚ ਸੁਰੱਖਿਆ ਬਲਾਂ ਨੇ ਢੇਰ ਕੀਤੇ ਤਿੰਨ ਅੱਤਵਾਦੀ, ਅਪ੍ਰੇਸ਼ਨ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.