ETV Bharat / state

ਡਾਂਸਰ ਦੇ ਪਿਆਰ 'ਚ ਅੰਨ੍ਹਾ ਹੋਇਆ 2 ਬੱਚਿਆਂ ਦਾ ਪਿਓ, ਜ਼ਿੰਦਗੀ ਦਾ ਹੋਇਆ ਖੌਫ਼ਨਾਕ ਅੰਤ - Khanna s news in Punjabi

ਖੰਨਾ ਵਿੱਚ ਇਕ ਵਿਅਕਤੀ ਨੇ ਆਪਣੀ ਡਾਂਸਰ ਮਹਿਲਾ ਮਿੱਤਰ ਦੇ ਘਰ ਵਿੱਚ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਹਿਲਾ ਮਿੱਤਰ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

In Khanna, a person committed suicide by pretending to be a dancer.
ਡਾਂਸਰ ਦੇ ਪਿਆਰ 'ਚ ਅੰਨ੍ਹਾ ਹੋਇਆ 2 ਬੱਚਿਆਂ ਦਾ ਪਿਓ, ਜ਼ਿੰਦਗੀ ਦਾ ਕੀਤਾ ਖੌਫ਼ਨਾਕ ਅੰਤ
author img

By

Published : Jun 8, 2023, 4:21 PM IST

ਖੰਨਾ 'ਚ ਮਹਿਲਾ ਮਿੱਤਰ ਦੇ ਘਰ 'ਚ 2 ਬੱਚਿਆਂ ਦਾ ਪਿਓ ਨੇ ਕੀਤੀ ਖੁਦਕੁਸ਼ੀ, 12 ਦਿਨਾਂ ਬਾਅਦ ਹੋਇਆ ਮਾਮਲੇ ਦਾ ਖੁਲਾਸਾ

ਸ੍ਰੀ ਫਤਹਿਗੜ੍ਹ ਸਾਹਿਬ: ਖੰਨਾ ਦੀ ਇਕ ਡਾਂਸਰ ਲੜਕੀ ਦੇ ਪਿਆਰ ਦੇ ਚੱਕਰ ਵਿੱਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਵਿਅਕਤੀ ਦੋ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ ਅਤੇ ਇਕ ਡਾਂਸਰ ਲੜਕੀ ਦੇ ਪਿਆਰ ਵਿੱਚ ਸੀ ਅਤੇ ਉਸੇ ਲੜਕੀ ਦੇ ਘਰ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ। ਲੜਕੀ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਰਲ ਕੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟਿਆ ਅਤੇ ਇਸ ਘਟਨਾ ਦਾ ਖੁਲਾਸਾ 12 ਦਿਨਾਂ ਬਾਅਦ ਹੋਇਆ ਹੈ।

4 ਲੋਕਾਂ ਖਿਲਾਫ ਮਾਮਲਾ ਦਰਜ : ਜਾਣਕਾਰੀ ਮੁਤਾਬਿਕ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਡਾਂਸਰ ਸਮੇਤ 4 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਅਤੇ ਸਬੂਤ ਖਤਮ ਕਰਨ ਦੇ ਇਲਜਾਮਾਂ ਹੇਠ ਮਾਮਲਾ ਦਰਜ ਕੀਤਾ ਹੈ। ਮੁਲਜਮਾਂ ਦੀ ਪਛਾਣ ਰਮਨਦੀਪ ਕੌਰ ਰਮਨੇ, ਉਸ ਦੇ ਭਰਾ ਪਵਨਦੀਪ ਸਿੰਘ ਪਵਨ ਵਾਸੀ ਜੋਗੀ ਪੀਰ ਕਾਲੋਨੀ ਰਤਨਹੇੜੀ, ਰਵੀ ਵਾਸੀ ਮੰਡੇਰਾ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਕਾਲਾ ਵਾਸੀ ਰਤਨਹੇੜੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇਕ ਮੁਲਜਮ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨ ਦੀ ਪੁਲਿਸ ਭਾਲ ਕਰ ਰਹੀ ਹੈ।

ਪਤਨੀ ਨੇ ਦੇ ਦਿੱਤੀ ਸ਼ਿਕਾਇਤ : ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਟਿਆਲਾ ਦੀ ਕਾਜਲ ਨੇ ਕਿਹਾ ਕਿ ਉਸ ਦਾ 2017 ਵਿੱਚ ਬਲਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸ ਦੀ 4 ਸਾਲ ਦੀ ਬੇਟੀ ਅਤੇ 3 ਸਾਲ ਦਾ ਲੜਕਾ ਹੈ। ਪਤੀ ਦਾ ਰਮਨਦੀਪ ਕੌਰ ਰਮਨੇ ਨਾਂ ਦੀ ਲੜਕੀ ਨਾਲ ਪ੍ਰੇਮ ਸਬੰਧ ਸੀ। ਰਮਨਦੀਪ ਕੌਰ ਦਾ ਕਿਸੇ ਕੰਪਨੀ ਨਾਲ ਕੰਟਰੈਕਟ ਹੋਇਆ ਤਾਂ ਬਲਜਿੰਦਰ ਸਿੰਘ ਉਸਨੂੰ ਜਾਣ ਤੋਂ ਰੋਕ ਰਿਹਾ ਸੀ। ਜਦੋਂ ਰਮਨਦੀਪ ਕੌਰ ਨਾ ਰੁਕੀ ਤਾਂ 25 ਮਈ 2023 ਨੂੰ ਉਸਦੇ ਪਤੀ ਬਲਜਿੰਦਰ ਸਿੰਘ ਨੇ ਰਮਨਦੀਪ ਕੌਰ ਦੇ ਘਰ ਹੀ ਖੁਦਕੁਸ਼ੀ ਕਰ ਲਈ।

12 ਦਿਨ੍ਹਾਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਹੈ। ਜਾਂਚ ਹੋਈ ਤਾਂ ਇਸ ਘਟਨਾ ਦਾ ਖੁਲਾਸਾ ਹੋਇਆ ਹੈ। ਜਾਂਚ ਮੁਤਾਬਿਕ ਰਮਨਦੀਪ ਕੌਰ ਨੇ ਆਪਣੇ ਕੁੱਝ ਸਾਥੀਆਂ ਨਾਲ ਰਲ ਕੇ ਉਸਦੇ ਪਤੀ ਦੀ ਲਾਸ਼ ਨੂੰ ਖੰਟ ਮਾਨਪੁਰ ਪੁਲ ਨੇੜੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.