ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਵਿੱਚ ਚੱਲ ਰਹੀ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ (Sheller Association strike) ਦੇ ਕਾਰਨ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਬਣੀ ਹੋਈ ਹੈ। ਜਿਸ ਕਰਕੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਦਿੱਕਤ ਆ ਰਹੀ ਹੈ। ਕਿਸਾਨ ਆਪਣੀ ਫਸਲ ਵੇਚਣ ਦੇ ਲਈ ਹੁਣ ਦੂਸਰੀਆਂ ਮੰਡੀਆਂ ਦਾ ਰੁੱਖ ਵੀ ਕਰਨ ਲੱਗੇ ਹਨ। ਇਸ ਤਰ੍ਹਾਂ ਦੇਖਣ ਨੂੰ ਮਿਲਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅਨਾਜ ਮੰਡੀ ਅਮਲੋਹ ਦੇ ਵਿੱਚ ਜਿੱਥੇ ਕਿਸਾਨ 30 ਕਿਲੋਮੀਟਰ ਦਾ ਸਫਰ ਤੈਅ ਕਰ ਇਸੜੂ ਤੋਂ ਆਪਣੀ ਫਸਲ ਵੇਚਣ ਦੇ ਲਈ ਅਮਲੋਹ ਮੰਡੀ ਦੇ ਵਿੱਚ ਆਏ ਸਨ ਪਰ ਉਹਨਾਂ ਦੀ ਫਸਲ ਆੜਤੀਆਂ ਵੱਲੋਂ ਖਰੀਦਣ ਤੋਂ ਮਨਾ ਕਰਨ ਉੱਤੇ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਿਸ ਆਪਣੇ ਪਿੰਡ ਮੁੜਨਾ ਪਿਆ।
ਨਿਰਾਸ਼ ਹੋ ਕੇ ਵਾਪਸ ਪਰਤੇ ਕਿਸਾਨ: ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ। ਜਿਸ ਕਰਕੇ ਮੰਡੀਆਂ ਵਿੱਚ ਖਰੀਦ ਉੱਤੇ ਵੀ ਅਸਰ ਪੈ ਰਿਹਾ ਹੈ। ਜਿਸ ਕਰਕੇ ਉਹ ਆਪਣੀ ਫਸਲ ਵੇਚਣ ਦੇ ਲਈ ਪਿੰਡ ਤੋਂ 30 ਕਿਲੋਮੀਟਰ ਦੂਰ ਅਮਲੋਹ ਮੰਡੀ (Amloh Mandi) ਵਿੱਚ ਫਸਲ ਲੈਕੇ ਆਏ ਸਨ ਕਿਉਂਕਿ ਉਹਨਾਂ ਦੀ ਪਹਿਲਾਂ ਇੱਥੇ ਆੜਤੀਆਂ ਨਾਲ ਗੱਲ ਹੋਈ ਸੀ ਕਿ ਉਹ ਇੱਥੇ ਉਹਨਾਂ ਦੀ ਫਸਲ ਖਰੀਦ ਲੈਣਗੇ ਪਰ ਹੁਣ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ ਕਿਉਂਕਿ ਇੱਥੇ ਵੀ ਹੜਤਾਲ ਕਰਕੇ ਉਹਨਾਂ ਦੀ ਫਸਲ ਨਹੀਂ ਖਰੀਦ ਕੀਤੀ ਗਈ।
- Kulbir Singh Zira Arrested: ਕਾਂਗਰਸ ਦਾ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਗ੍ਰਿਫ਼ਤਾਰ, ਤੜਕੇ ਘਰ ਜਾਕੇ ਪੁਲਿਸ ਨੇ ਕੀਤੀ ਕਾਰਵਾਈ
- Same Sex Marriage: ਇਨ੍ਹਾਂ ਦੇਸ਼ਾਂ ਵਿੱਚ ਸਮਲਿੰਗੀ ਵਿਆਹ ਦੇ ਨਤੀਜੇ ਵਜੋਂ ਦਿੱਤੀ ਜਾਂਦੀ ਹੈ ਮੌਤ ਦੀ ਸਜ਼ਾ, ਕਈ ਦੇਸ਼ਾਂ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਾਪਤ
- Punjabi woman killed by husband in Canada: ਕੈਨੇਡਾ 'ਚ 46 ਸਾਲ ਦੀ ਪੰਜਾਬੀ ਮਹਿਲਾ ਦਾ ਪਤੀ ਵੱਲੋਂ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਕੀਤੀ ਮੰਗ
ਸਰਕਾਰ ਨੂੰ ਮਸਲਾ ਹੱਲ ਕਰਨ ਦੀ ਅਪੀਲ: ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਅਨਾਜ ਮੰਡੀ ਖੰਨਾ (Grain Market Khanna) ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਜਾਂਦੇ ਹਨ ਪਰ ਸ਼ੈਲਰ ਐਸੋਸੀਏਸ਼ਨ ਦੇ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਉਹਨਾਂ ਨੂੰ ਆਪਣੀ ਫਸਲ ਵੇਚਣ ਦੇ ਵਿੱਚ ਸਮੱਸਿਆ ਹੋ ਰਹੀ ਹੈ। ਇਸ ਲਈ ਉਹ ਦੂਸਰੀਆਂ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਸਵੇਰੇ 6 ਵਜੇ ਅਨਾਜ ਮੰਡੀ ਅਮਲੋਹ ਵਿੱਚ ਪਹੁੰਚ ਗਏ ਸਨ ਪਰ 10 ਤੋਂ 12 ਘੰਟੇ ਬਾਅਦ ਵੀ ਉਹਨਾਂ ਦੀ ਫਸਲ ਨਹੀਂ ਵਿਕੀ। ਇਸ ਲਈ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਜਿਆਦਾ ਸਮਾਂ ਰੱਖ ਨਹੀਂ ਸਕਦੇ ਕਿੳਂਕਿ ਇਹ ਖਰਾਬ ਹੋ ਜਾਂਦੀ ਹੈ। ਉਹਨਾਂ ਦੀ ਹੋਰ ਵੀ ਫਸਲ ਖੇਤਾਂ ਵਿੱਚ ਕੱਟਣ ਲਈ ਖੜ੍ਹੀ ਹੈ। ਕਿਸਾਨਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਨੂੰ ਜਲਦ ਖਤਮ ਕਰਵਾਇਆ ਜਾਵੇ ਤਾਂ ਜੋ ਉਹ ਆਪਣੀ ਫਸਲ ਨੂੰ ਵੇਚ ਸਕਣ।