ETV Bharat / state

ਇਟਲੀ ਵਿੱਚ ਪੁੱਤਰ ਨੇ ਹੀ ਕੀਤਾ ਆਪਣੇ ਪਿਤਾ ਦਾ ਕਤਲ - sanipur murder

ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸਾਨੀਪੁਰ ਦੇ ਅਰਵਿੰਦਰ ਸਿੰਘ ਦਾ ਇਟਲੀ ਵਿੱਚ ਉਸ ਦੇ ਪੁੱਤਰ ਨੇ ਹੀ ਕਤਲ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੂੰ ਇਹ ਜਾਣਕਾਰੀ ਉਸਦੇ ਭਰਾ ਰੁਪਿੰਦਰ ਸਿੰਘ ਨੇ ਦਿੱਤੀ। ਕਤਲ ਦਾ ਕਾਰਨ ਪੈਸੇ ਦੀ ਤਕਰਾਰ ਨੂੰ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਫ਼ਤਿਹਗੜ੍ਹ ਵਾਸੀ ਅਰਵਿੰਦਰ ਸਿੰਘ ਦਾ ਇਟਲੀ ਵਿੱਚ ਪੁੱਤਰ ਨੇ ਹੀ ਕੀਤਾ ਕਤਲ

author img

By

Published : Aug 22, 2020, 4:34 PM IST

ਫ਼ਤਿਹਗੜ੍ਹ ਸਾਹਿਬ: ਪਿੰਡ ਸਾਨੀਪੁਰ ਦੇ ਅਰਵਿੰਦਰ ਸਿੰਘ ਦਾ ਇਟਲੀ ਵਿੱਚ ਉਸਦੇ ਹੀ 19 ਸਾਲਾ ਮੁੰਡੇ ਨੇ ਕਤਲ ਕਰ ਦਿੱਤਾ ਹੈ। ਅਰਵਿੰਦਰ ਸਿੰਘ ਦੇ ਕਤਲ ਨੂੰ ਪੈਸੇ ਦੀ ਤਕਰਾਰ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਅਰਵਿੰਦਰ ਸਿੰਘ ਪੇਸ਼ੇ ਵੱਜੋਂ ਟਰੱਕ ਡਰਾਈਵਰ ਸੀ, ਜੋ 32 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਸੀ।

ਫ਼ਤਿਹਗੜ੍ਹ ਵਾਸੀ ਅਰਵਿੰਦਰ ਸਿੰਘ ਦਾ ਇਟਲੀ ਵਿੱਚ ਪੁੱਤਰ ਨੇ ਹੀ ਕੀਤਾ ਕਤਲ

ਅਰਵਿੰਦਰ ਸਿੰਘ ਦੇ ਕਤਲ ਦੀ ਸੂਚਨਾ ਨਾਲ ਪਰਿਵਾਰਕ ਮੈਂਬਰਾਂ ਵਿੱਚ ਸੋਗ ਪਾਇਆ ਜਾ ਰਿਹਾ ਹੈ। ਅਰਵਿੰਦਰ ਦੀ ਮਾਂ ਨੇ ਦੱਸਿਆ ਕਿ ਅਰਵਿੰਦਰ ਦੀ ਉਨ੍ਹਾਂ ਨਾਲ ਗੱਲ ਪਿਛਲੀ ਵਾਰ ਜਨਮ ਦਿਨ 'ਤੇ ਵਧਾਈ ਦੇਣ ਸਮੇਂ ਹੋਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਵਿੰਦਰ ਦੇ ਕਤਲ ਬਾਰੇ ਉਸਦੇ ਭਰਾ ਰੁਪਿੰਦਰ ਨੇ ਉਨ੍ਹਾਂ ਨੂੰ ਫੋਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਅਰਵਿੰਦਰ 32 ਸਾਲ ਪਹਿਲਾਂ ਇਟਲੀ ਵਿਖੇ ਅਰਜੀਨਿਆਨੋ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਹੀ ਉਸ ਨੇ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੱਸਿਆ ਕਿ ਅਰਵਿੰਦਰ ਦਾ ਕਤਲ ਉਸਦੇ ਮੁੰਡੇ ਰਾਹੁਲ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹੈ।

ਅਰਵਿੰਦਰ ਦੀ ਭੈਣ ਨੇ ਦੱਸਿਆ ਕਿ ਉਸਦੇ ਭਤੀਜੇ ਰਾਹੁਲ ਨੇ ਨਾਨਕਿਆਂ ਨੂੰ ਇੱਕ ਮੈਸੇਜ ਵੀ ਕੀਤਾ ਹੈ ਕਿ ਉਹ ਆਪਣੇ ਮਾਮਿਆਂ ਨੂੰ ਵੀ ਮਾਰ ਦੇਵੇਗਾ। ਉਸ ਨੇ ਦੱਸਿਆ ਕਿ ਰਾਹੁਲ ਉਧਰ ਨਸ਼ੇ ਵੀ ਕਰਨ ਲੱਗ ਗਿਆ ਸੀ।

ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਅਰਵਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.