ਸਰਹਿੰਦ: ਸ਼ਹਿਰ ਦੇ ਪੁਲਿਸ ਕਮਿਉਨਿਟੀ ਸੈਂਟਰ ‘ਚ ਲੱਗੀ ਸੀਆਰਪੀਐੱਫ ਦੀ ਗਾਰਦ ’ਚ ਤੈਨਾਤ ਇੱਕ ਹੌਲਦਾਰ ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਘਟਨਾ ਸਵੇਰ ਦੀ ਹੈ, ਮ੍ਰਿਤਕ ਤੇਜਵੰਤ ਸਿੰਘ ਦੀ ਉਮਰ 42 ਸਾਲ ਸੀ ਜੋ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਜਾਂਚ ਕਰਦੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: 13 ਸਾਲਾ ਬੱਚਾ ਹੋਇਆ ਬਲੈਕ ਫੰਗਸ ਦਾ ਸ਼ਿਕਾਰ, ਦੇਸ਼ ਦਾ ਪਹਿਲਾ ਮਾਮਲਾ ਗੁਜਰਾਤ ਤੋਂ ਆਇਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਰਪੀਐਫ ਦੇ ਕਮਾਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ 10 ਮਈ ਨੂੰ ਇਥੇ ਛੁੱਟੀ ਕੱਟ ਕੇ ਆਇਆ ਸੀ। ਸ਼ੁੱਕਰਵਾਰ ਦੀ ਸਵੇਰ ਸਾਢੇ ਸੱਤ ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੌਲਦਾਰ ਦੀ ਬੰਦੂਕ ਤੋਂ ਗੋਲੀ ਚੱਲਣ ਕਾਰਨ ਉਸ ਦੇ ਮੌਤ ਹੋ ਗਈ ਹੈ। ਹੌਲਦਾਰ ਦੇ ਇਹ ਗੋਲੀ ਸਿਰ ਵਿੱਚ ਵੱਜੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਮਣੇ ਆਇਆ ਕਿ ਗੋਲੀ ਅਚਾਨਕ ਚੱਲੀ ਹੈ। ਪੁਲਿਸ ਨੇ ਲਾਸ਼ ਅਤੇ ਬੰਦੂਕ ਨੂੰ ਕਬਜੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਸਾਗਰ ਪਹਿਲਵਾਨ ਕਤਲ ਮਾਮਲੇ ’ਚ ਦਿੱਲੀ ਪੁਲਿਸ ਪਹੁੰਚੀ ਬਠਿੰਡਾ