ETV Bharat / state

ਜਿੱਤ ਹੋਏ ਕਾਂਗਰਸੀ ਉਮੀਦਵਾਰਾਂ ਲਈ ਕਰਵਾਇਆ ਸਮਾਗਮ - ਕਾਕਾ ਰਣਦੀਪ ਸਿੰਘ

ਮੰਡੀ ਗੋਬਿੰਦਗੜ੍ਹ ਦੇ ਕਾਂਗਰਸ ਦਫਤਰ ਵਿੱਚ ਨਗਰ ਕੌਂਸਲ ਚੋਣ ਜਿੱਤ ਚੁੱਕੇ ਕਾਂਗਰਸੀ ਉਮੀਦਵਾਰਾਂ ਲਈ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਖਾਸ ਤੌਰ ਉੱਤੇ ਸ਼ਿਰਕਤ ਕੀਤੀ।

ਵੀਡੀਓ
ਵੀਡੀਓ
author img

By

Published : Feb 19, 2021, 3:54 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਕਾਂਗਰਸ ਦਫਤਰ ਵਿੱਚ ਨਗਰ ਕੌਂਸਲ ਚੋਣ ਜਿੱਤ ਚੁੱਕੇ ਕਾਂਗਰਸੀ ਉਮੀਦਵਾਰਾਂ ਲਈ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਖਾਸ ਤੌਰ ਉੱਤੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਜਿੱਥੇ ਨਵੇਂ ਚੁਣੇ ਕਾਂਗਰਸ ਦੇ ਕੌਂਸਲਰਾਂ ਦਾ ਸਨਮਾਨ ਕੀਤਾ, ਉਥੇ ਹੀ ਉਨ੍ਹਾਂ ਨੂੰ ਜਿੱਤ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਛੇਤੀ ਹੀ ਇੱਕ ਬੈਠਕ ਕਰਕੇ ਨੀਤੀ ਬਣਾ ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਫੈਸਲਾ ਕੀਤਾ ਜਾਵੇਗਾ। ਸਾਡੇ ਲਈ ਸਾਰੇ ਪ੍ਰਧਾਨ ਹਨ ਇਸ ਲਈ ਪੰਜ ਪਦ ਬਣਾਏ ਜਾਣਗੇ। ਜਿਸ ਵਿੱਚ ਅਸੀ ਪੰਜ ਸਾਲਾਂ ਵਿੱਚ 15 ਲੋਕਾਂ ਨੂੰ ਇਹ ਪਦ ਦੇਵਾਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਮੌਕਾ ਦਿੱਤਾ ਜਾਵੇ।

ਵੀਡੀਓ
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਇਸ ਚੋਣ ਵਿੱਚ ਵੱਡੀ ਜਿੱਤ ਮਿਲਣ ਉੱਤੇ 2022 ਦੇ ਵਿਧਾਨਸਭਾ ਚੋਣਾਂ ਦੀ ਭਵਿੱਖਵਾਣੀ ਕੀਤੇ ਜਾਣ ਉੱਤੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਜਿੱਥੇ ਤੱਕ ਕਾਂਗਰਸ ਦੀ ਗੱਲ ਹੈ ਤਾਂ ਇਹ ਕਾਂਗਰਸ ਦੀ ਵਧੀਆ ਕਾਰਗੁਜਾਰੀ ਅਤੇ ਵਿਕਾਸ ’ਤੇ ਲੋਕਾਂ ਨੇ ਮੋਹਰ ਲਗਾਈ ਹੈ। ਉਹਨਾਂ ਨੇ ਕਿਹਾ ਕਿ ਇਹ 2022 ਦੀ ਸ਼ੁਰੂਆਤ ਹੈ, ਪਰ ਜੋ ਹੁਣ ਜ਼ਿੰਮੇਵਾਰੀ ਲੋਕਾਂ ਨੇ ਸਾਨੂੰ ਦਿੱਤੀ ਹੈ ਉਸਨੂੰ ਅਸੀਂ ਪੂਰਾ ਕਰੀਏ ਤਾਂਕਿ ਉਨ੍ਹਾਂ ਦਾ ਵਿਸ਼ਵਾਸ ਸਾਡੇ ’ਤੇ ਬਣਿਆ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.