ਫ਼ਰੀਦਕੋਟ: ਅੱਠ ਮਹੀਨਿਆਂ ਦੀ ਗਰਭਵਤੀ ਕਿਸਮਤ ਦੀ ਮਾਰੀ ਇਹ ਲੜਕੀ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਗਲੀ ਚ ਰਾਤਾਂ ਕੱਟਣ ਲਈ ਮਜ਼ਬੂਰ ਹੈ। ਜਿਸਨੂੰ ਉਸਦਾ ਪ੍ਰੇਮੀ ਪਤੀ ਅਤੇ ਉਸਦਾ ਪਰਿਵਾਰ ਘਰ ਨਹੀਂ ਵੜਨ ਦੇ ਰਿਹਾ। ਦਰਅਸਲ ਫ਼ਰੀਦਕੋਟ ਦੀ ਸੀਮਾ ਰਾਣੀ ਨਾਮਕ ਲੜਕੀ ਦਾ ਵਿਆਹ ਕੁੱਝ ਸਾਲ ਪਹਿਲਾਂ ਫਿਰੋਜ਼ਪੁਰ ਦੇ ਇੱਕ ਲੜਕੇ ਨਾਲ ਹੋਇਆ ਸੀ ਜੋ ਸ਼ਰਾਬ ਦੇ ਨਸ਼ੇ ਚ ਕੁੱਟਮਾਰ ਕਰਦਾ ਸੀ। ਜਿਸ ਤੋਂ ਦੁਖੀ ਹੋਕੇ ਸੀਮਾ ਉਸ ਨੂੰ ਪੰਚਾਇਤੀ ਤੋਰ ਤੇ ਤਲਾਕ ਲੈ ਕੇ ਛੱਡ ਕੇ ਆ ਗਈ ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਫ਼ਰੀਦਕੋਟ ਦੇ ਸੋਸਾਇਟੀ ਨਗਰ ਦੇ ਲੜਕੇ ਜਗਜੀਤ ਸਿੰਘ ਨਾਲ ਹੋ ਗਈ।
ਜਿਸ ਨਾਲ ਉਹ ਕਰੀਬ ਇੱਕ ਸਾਲ ਰਿਲੇਸ਼ਨ 'ਚ ਰਹੀ ਅਤੇ ਬਾਅਦ ਵਿਚ ਉਸ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਲੜਕੇ ਦੇ ਘਰ ਰਹਿਣ ਲੱਗੀ ਪਰ ਕੁੱਝ ਮਹੀਨੇ ਬਾਅਦ ਦੋਵੇਂ ਅਲੱਗ ਕਿਰਾਏ ਦਾ ਘਰ ਲੈਕੇ ਰਹਿਣ ਲੱਗ ਪਏ ਅਤੇ ਇਸੇ ਦੌਰਾਨ ਸੀਮਾ ਗਰਭਵਤੀ ਹੋ ਗਈ। ਪਰ ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਤੋਂ ਨਿਕਲ ਜਾਣ ਲਈ ਦਬਾਅ ਪਾਉਣ ਲੱਗੇ ਜਦਕਿ ਸੀਮਾ ਰਾਣੀ ਮੁਤਾਬਿਕ ਲੜਕਾ ਨਸ਼ਾ ਕਰਦਾ ਸੀ।
ਫਿਰ ਵੀ ਉਹ ਖੁਦ ਕਮਾ ਕੇ ਖਵਾਂ ਰਹੀ ਸੀ ਤੇ ਕਿਰਾਇਆ ਵੀ ਖੁਦ ਦਿੰਦੀ ਰਹੀ ਪਰ ਹੁਣ ਲੜਕੇ ਦੀ ਭੈਣ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਲੜਕੇ ਨੂੰ ਵੀ ਪਤਾ ਨਹੀਂ ਕਿੱਥੇ ਭੇਜ ਦਿੱਤਾ। ਜਿਸ ਦੇ ਚੱਲਦੇ ਓਹ ਕਰੀਬ ਦੋ ਤਿੰਨ ਦਿਨ ਤੋਂ ਘਰ ਦੇ ਬਾਹਰ ਹੀ ਰਾਤ ਕੱਟਣ ਲਈ ਮਜ਼ਬੂਰ ਹੋ ਗਈ। ਹੁਣ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਨੂੰ ਲੈਕੇ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਗੱਲ ਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜੋ: ਪੋਰਨ ਵੀਡੀਓ ਮਾਮਲਾ: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ਰੱਦ