ਫ਼ਰੀਦਕੋਟ: ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ (Baba Sheikh Farid Ji) ਦੇ ਫ਼ਰੀਦਕੋਟ (Faridkot) ਵਿਖੇ ਆਗਮਨ ਦੇ ਸਬੰਧ ਵਿਚ ਹਰ ਸਾਲ ਮਨਾਏ ਜਾਣ ਵਾਲੇ ਆਗਮਨ ਪੁਰਬ ਦਾ ਅੱਜ ਆਗਾਜ ਟਿੱਲਾ ਬਾਬਾ ਫ਼ਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ।
ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਨੇ ਇਕੱਠੀਆਂ ਹੋ ਕਿ ਸੁਖਮਨੀ ਸਾਹਿਬ(Sukhmani Sahib) ਦਾ ਪਾਠ ਕੀਤਾ ਅਤੇ ਟਿੱਲਾ ਬਾਬਾ ਫਰੀਦ ਜੀ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਸੰਗਤਾਂ ਸੇਖ ਫਰੀਦ ਆਗਮਨ ਪੁਰਬ 2021 ਦੀ ਵਧਾਈ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਟਿੱਲਾ ਬਾਬਾ ਫ਼ਰੀਦ ਜੀ ਦੇ ਸੇਵਾਦਾਰ ਅਤੇ ਮੇਲਾ ਪ੍ਰਬੰਧਕ ਮਹੀਪ ਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਹਰ ਸਾਲ ਦੀ ਤਰਾਂ ਸ਼ੇਖ ਫਰੀਦ ਆਗਮਨ ਪੁਰਬ ਦਾ ਆਗਾਜ਼ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ ਹੈ ਅਤੇ 5 ਦਿਨ ਚੱਲਣ ਵਾਲੇ ਇਸ ਮੇਲੇ ਵਿਚ ਇਸ ਵਾਰ ਸਿਰਫ਼ ਧਾਰਮਿਕ ਸਮਾਗਮ ਹੀ ਹੋਣਗੇ ।
ਇਸ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਇਸ ਮੇਲੇ ਨੂੰ ਪੰਜਾਬ ਸਰਕਾਰ ਵਲੋਂ ਵਿਰਾਸਤੀ ਮੇਲਾ ਐਲਾਨਿਆ ਗਿਆ ਹੈ, ਅਤੇ ਹਰ ਸਾਲ ਇਹ ਮੇਲਾ ਸਰਕਾਰ (GOVERMENT) ਵਲੋਂ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮਨਾਇਆ ਜਾਂਦਾ।ਪਰ ਇਸ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਇਸ ਮੇਲੇ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ।
ਉਹਨਾਂ ਕਿਹਾ ਕਿ ਬੇਸ਼ੱਕ ਕਰੋਨਾ ਮਹਾਮਾਰੀ(CORONA) ਦੇ ਚਲਦੇ ਕੋਈ ਸਮਾਗਮ ਨਹੀਂ ਕਰਵਾਏ ਜਾ ਸਕਦੇ। ਪਰ ਪ੍ਰਸ਼ਾਸ਼ਨ ਸ਼ਹਿਰ ਦੀ ਸਜਾਵਟ ਸਾਫ਼ ਸਫ਼ਾਈ ਰੰਗ ਰੋਗਨ ਕਰ ਸਕਦਾ ਸੀ। ਜੋ ਹਰ ਸਾਲ ਬਾਬਾ ਫ਼ਰੀਦ ਜੀ ਮੇਲੇ ਮੌਕੇ ਹੁੰਦਾ ਇਸ ਨਾਲ ਤਾਂ ਕਰੋਨਾ ਨਹੀਂ ਸੀ ਫੈਲਣਾ ਪਰ ਅਫ਼ਸੋਸ ਕਿ ਪ੍ਰਸ਼ਾਸ਼ਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: ਕੈਪਟਨ ਦੇ ਅਸਤੀਫ਼ੇ 'ਤੇ ਅੰਮ੍ਰਿਤਸਰ 'ਚ ਅਕਾਲੀਆਂ ਨੇ ਵੰਡੇ ਲੱਡੂ