ETV Bharat / state

ਫਰੀਦਕੋਟ 'ਚ ਏਜੰਟ ਨੇ ਅਸਲੀ ਦੱਸ ਕੇ ਲੱਖਾਂ ਰੁਪਏ 'ਚ ਵੇਚੀਆਂ ਵਿਦੇਸ਼ਾਂ ਦੀਆਂ ਕਥਿਤ ਫਰਜੀ ਹਵਾਈ ਟਿਕਟਾਂ, ਠੱਗੀ ਖਿਲਾਫ਼ ਲੋਕਾਂ ਲਾਇਆ ਧਰਨਾ - ਹਵਾਈ ਟਿਕਟਾਂ ਦੇ ਨਾਂ ਤੇ ਲੋਕਾਂ ਨਾਲ ਠੱਗੀ

ਫਰੀਦਕੋਟ ਵਿੱਚ ਹਵਾਈ ਟਿਕਟਾਂ ਦੇ ਨਾਂ ਉੱਤੇ ਏਜੰਟ ਨੇ ਟਿਕਟਾਂ ਅਸਲੀ ਦੱਸ ਕੇ ਲੱਖਾਂ ਰੁਪਏ ਵਿੱਚ ਵਿਦੇਸ਼ਾਂ ਦੀਆਂ ਕਥਿਤ ਫਰਜੀ ਹਵਾਈ ਟਿਕਟਾਂ ਵੇਚੀਆਂ ਹਨ। ਏਅਰਪੋਰਟ ਤੋਂ ਲੋਕਾਂ ਨੂੰ ਵਾਪਸ ਮੁੜਨਾ ਪਿਆ ਹੈ।

The agent committed a scam in Faridkot
ਫਰੀਦਕੋਟ 'ਚ ਏਜੰਟ ਨੇ ਅਸਲੀ ਦੱਸ ਕੇ ਲੱਖਾਂ ਰੁਪਏ 'ਚ ਵੇਚੀਆਂ ਵਿਦੇਸ਼ਾਂ ਦੀਆਂ ਕਥਿਤ ਫਰਜੀ ਹਵਾਈ ਟਿਕਟਾਂ
author img

By

Published : Aug 14, 2023, 9:10 PM IST

ਏਜੰਟ ਵੱਲੋਂ ਮਾਰੀ ਗਈ ਠੱਗੀ ਦੀ ਜਾਣਕਾਰੀ ਦਿੰਦੇ ਹੋਏ ਲੋਕ।

ਫਰੀਦਕੋਟ : ਫਰੀਦਕੋਟ ਵਿੱਚ ਇੱਕ ਏਜੰਟ ਨੇ ਵਿਦੇਸ਼ਾਂ ਦੀਆਂ ਫਰਜੀ ਟਿਕਟਾਂ ਦੇ ਨਾਂ ਉੱਤੇ ਵੱਡੀ ਠੱਗੀ ਮਾਰੀ ਹੈ। ਦਰਅਸਲ, ਜਿਲ੍ਹੇ ਦੇ ਪਿੰਡ ਭਾਣਾਂ ਦੇ ਪਰਿਵਾਰ ਦੇ ਲੜਕੇ ਦਾ ਕਨੇਡਾ ਦਾ ਵੀਜਾ ਆਇਆ ਸੀ। ਉਨ੍ਹਾਂ ਫਰੀਦਕੋਟ ਸਥਿਤ ਇਕ ਟਿਕਟ ਏਜੰਟ ਤੋਂ ਕੈਨੇਡਾ ਦੀ ਹਵਾਈ ਟਿਕਟ ਕਰੀਬ 1 ਲੱਖ 35 ਹਜ਼ਾਰ ਰੁਪਏ ਵਿੱਚ ਖਰੀਦੀ ਪਰ ਜਦੋਂ ਏਅਰਪੋਰਟ ਉੱਤੇ ਪਹੁੰਚੇ ਤਾਂ ਏਅਰਪੋਰਟ ਅਥਾਰਟੀ ਨੇ ਉਹਨਾਂ ਨੂੰ ਏਅਰਪੋਰਟ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਕਿ ਉਹਨਾਂ ਦੀ ਜੋ ਹਵਾਈ ਟਿਕਟ ਹੈ, ਉਹ ਕਥਿਤ ਤੌਰ ਉੱਤੇ ਫਰਜ਼ੀ ਹੈ।

ਟਿਕਟ ਏਜੰਟ ਹੋਇਆ ਫਰਾਰ : ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਪਰਿਵਾਰ ਨੇ ਫਰੀਦਕੋਟ ਸਥਿਤ ਟਿਕਟ ਏਜੰਟ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਏਜੰਟ ਨੇ ਫਿਰ ਵੀ ਟਿਕਟ ਅਸਲ ਹੋਣ ਦਾ ਦਾਅਵਾ ਕੀਤਾ ਅਤੇ ਪਰਿਵਾਰ ਦਿੱਲੀ ਤੋਂ ਟਿਕਟ ਏਜੰਟ ਦੀ ਦੁਕਾਨ ਉੱਤੇ ਪਹੁੰਚ ਗਿਆ ਪਰ ਟਿਕਟ ਏਜੰਟ ਕੋਈ ਵੀ ਗੱਲ ਕੀਤੇ ਬਗੈਰ ਦੁਕਾਨ ਨੂੰ ਤਾਲਾ ਮਾਰ ਕੇ ਫਰਾਰ ਹੋ ਗਿਆ। ਪੀੜਤ ਪਰਿਵਾਰ ਨੇ ਦੁਕਾਨ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਖੁਲਾਸਾ ਹੋਇਆ ਕਿ ਹੋਰ ਵੀ ਕਈ ਲੋਕ ਇਸ ਏਜੰਟ ਦੇ ਕਥਿਤ ਧੋਖੇ ਦਾ ਸ਼ਿਕਾਰ ਹੋਏ ਹਨ। ਇਹ ਏਜੰਟ ਕਰੀਬ 50-60 ਲੋਕਾਂ ਨਾਲ ਅਜਿਹਾ ਕਥਿਤ ਧੋਖਾ ਕਰ ਕੇ ਫਰਾਰ ਹੋ ਗਿਆ ਹੈ।

ਦੂਜੇ ਪਾਸੇ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਉਹਨਾਂ ਵਰਗੇ ਕਈ ਹੋਰ ਲੋਕ ਵੀ ਹਨ ਜੋ ਇਸ ਏਜੰਟ ਨੇ ਠੱਗੇ ਹਨ। ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਏਜੰਟ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਘੁਟਾਲਾ ਕਰਨ ਵਾਲੇ ਏਜੰਟ ਦਾ ਫੋਨ ਬੰਦ ਆ ਰਿਹਾ ਹੈ ਅਤੇ ਉਸਦੀ ਦੁਕਾਨ ਉੱਤੇ ਕੋਈ ਵੀ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.