ETV Bharat / state

ਦਰਖਤਾਂ ਨੂੰ ਅੱਗ ਲਗਾ ਸਬੂਤ ਮਿਟਾਉਣ ਦੀ ਕੀਤੀ ਜਾ ਰਹੀ ਸਾਜਿਸ਼- ਗੁਰਦਿੱਤ ਸਿੰਘ ਸੇਖੋਂ - ਦਰਖਤਾਂ ਨੂੰ ਅੱਗ ਲਗਾ

ਸ਼ੁਗਰ ਮਿਲ ’ਚ ਬਣੇ ਜੰਗਲ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਭਿਆਨਕ ਅੱਗ ਕਾਰਨ ਕਈ ਦਰਖਤ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਦਰਖਤਾਂ ਨੂੰ ਅੱਗ ਲਗਾ ਸਬੂਤ ਮਿਟਾਉਣ ਦੀ ਕੀਤੀ ਜਾ ਰਹੀ ਸਾਜਿਸ਼- ਗੁਰਦਿੱਤ ਸਿੰਘ ਸੇਖੋਂ

author img

By

Published : May 25, 2021, 5:48 PM IST

ਫਰੀਦਕੋਟ: ਜ਼ਿਲ੍ਹੇ ’ਚ ਬੰਦ ਪਈ ਸ਼ੁਗਰ ਮਿਲ ਚੋ ਹਜ਼ਾਰਾਂ ਦੀ ਗਿਣਤੀ ’ਚ ਲੱਗੇ ਵਿਰਾਸਤੀ ਦਰਖਤਾਂ ਦੀ ਕਟਾਈ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦਰਖਤਾਂ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਾਫੀ ਗਿਣਤੀ ਚ ਦਰਖਤ ਸੜ ਕੇ ਸੁਆਹ ਹੋ ਗਏ। ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਇਆ। ਇਸ ਮਾਮਲੇ ਨੂੰ ਸਮਾਜਸੇਵੀ ਸੰਸਥਾਵਾਂ ਇਸ ਘਟਨਾ ਨੂੰ ਲੱਕੜ ਮਾਫੀਆ ਦੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਰਖਤਾਂ ਦੇ ਸਬੂਤ ਖਤਮ ਕਰਨ ਦੀ ਨੀਅਤ ਨਾਲ ਅੱਗ ਲਾਏ ਜਾਣ ਦੀ ਸਾਜਿਸ਼ ਦੱਸ ਰਹੀਆਂ ਹਨ।

ਦਰਖਤਾਂ ਨੂੰ ਅੱਗ ਲਗਾ ਸਬੂਤ ਮਿਟਾਉਣ ਦੀ ਕੀਤੀ ਜਾ ਰਹੀ ਸਾਜਿਸ਼- ਗੁਰਦਿੱਤ ਸਿੰਘ ਸੇਖੋਂ

ਦੱਸ ਦਈਏ ਕਿ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ ਮਿਲ ਦੇ ਅੰਦਰ ਨਵੇਂ ਪੌਦੇ ਲਗਾ ਦਰਖਤਾਂ ਦੀ ਕਟਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਇਸ ਮਿਲ ਅੰਦਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਧਰਨਾ ਲਗਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਵੱਲੋਂ ਇਸ ਜੰਗਲ ਨੂੰ ਸੈਂਚਰੀ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਆਪ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਵੱਲੋਂ ਰੋਸ ਜਾਹਿਰ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਜੋ ਹਰ ਹਫਤੇ ਇਸ ਮਿਲ ਚ ਉਨ੍ਹਾਂ ਵੱਲੋਂ ਬੂਟੇ ਲਗਾਏ ਜਾਣਗੇ। ਹਜ਼ਾਰਾਂ ਦੀ ਗਿਣਤੀ ਚ ਲੱਗੇ ਹਰੇ ਭਰੇ ਦਰਖਤਾਂ ਦੀ ਕਟਾਈ ਨਜ਼ਾਇਜ਼ ਤੋਰ ਤੇ ਕੀਤੀ ਜਾ ਰਹੀ ਹੈ ਅਤੇ ਵਾਤਾਵਰਣ ਨੂੰ ਤਬਾਹ ਕੀਤਾ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਡਾਈਟੀਸ਼ਿਅਨ ਸ਼ੋਵੀਕਾ ਨਾਗਪਾਲ ਦੀ ਇਹ ਸਲਾਹ...

ETV Bharat Logo

Copyright © 2025 Ushodaya Enterprises Pvt. Ltd., All Rights Reserved.