ETV Bharat / state

ਗੁਰਲਾਲ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੇਸੀ ਕੱਟੇ ਸਣੇ ਕੀਤਾ ਸੀ ਕਾਬੂ - ਨਜਾਇਜ਼ ਅਸਲਾ ਬਰਾਮਦ

ਗੁਰਲਾਲ ਪਹਿਲਵਾਨ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ ਘਟਨਾ ਸਥਾਨ ਤੋਂ ਥੋੜੀ ਦੂਰ ਹੀ ਦੋ ਨੌਜਵਾਨਾਂ ਤੋਂ ਫੜ੍ਹਿਆ ਸੀ। ਪੁਲਿਸ ਨੂੰ ਇਨ੍ਹਾਂ ਕੋਲੋਂ ਦੇਸੀ ਕੱਟਾ, 4 ਜਿੰਦਾ ਕਾਰਤੂਤ ਬਾਰਮਦ ਹੋਏ ਸਨ।

ਫ਼ੋਟੋ
ਫ਼ੋਟੋ
author img

By

Published : Feb 20, 2021, 7:46 PM IST

ਫ਼ਰੀਦਕੋਟ: ਪਿਛਲੇ ਦਿਨੀਂ ਫਰੀਦਕੋਟ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿੰਨਾਂ ਪਾਸੋਂ ਨਾਜਾਇਜ਼ ਅਸਲਾ ਬਰਾਮਦ ਹੋਇਆ ਸੀ ਜਿੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ।

ਵੇਖੋ ਵੀਡੀਓ

ਐਸਐਚਓ ਵਕੀਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੁਬਲੀ ਸਿਨੇਮਾਂ ਚੌਂਕ ਵਿੱਚ ਨਾਕਾ ਲਗਾਇਆ ਹੋਇਆ ਸੀ ਤਾਂ ਉਸ ਵਕਤ ਉਨ੍ਹਾਂ ਨੂੰ ਮੁਖ਼ਬਰ ਪਾਸੋਂ ਇਤਲਾਹ ਮਿਲੀ ਸੀ ਕਿ ਦੋ ਮੁੰਡੇ ਚਹਿਲ ਪੁਲ ਵਾਲੀ ਸਾਈਡ ਤੋਂ ਕਥਿਤ ਨਾਜਾਇਜ਼ ਅਸਲਾ ਲੈ ਕੇ ਆ ਰਹੇ ਹਨ ਅਤੇ ਉਹ ਉਸ ਨੂੰ ਵੇਚਣ ਦੀ ਫਿਰਾਕ ਵਿੱਚ ਹਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਚਹਿਲ ਰੇਲਵੇ ਫਾਟਕ ਕੋਲ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਅਸਲਾ ਬਰਾਮਦ ਹੋਇਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਚੋਂ ਇੱਕ ਤੋਂ 315 ਬੋਰ ਦੇਸੀ ਕੱਟਾ ਜਿਸ ਵਿੱਚ ਇੱਕ ਕਾਰਤੂਸ ਲੋਡ ਸੀ। ਦੂਸਰੇ ਦੀ ਤਲਾਸ਼ੀ ਲੈਣ ਉੱਤੇ ਉਸ ਦੀ ਜੇਬ ਵਿਚੋਂ 3 ਕਾਰਤੂਸ 315 ਬੋਰ ਬਰਾਮਦ ਹੋਏ ਜਿੰਨਾਂ ਨੂੰ ਗ੍ਰਿਫਤਾਰ ਕਰ ਪੇਸ਼ ਅਦਾਲਤ ਕਰ ਦਿੱਤਾ।

ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਇਹ ਦੋਹੇਂ ਵਿਅਕਤੀ ਬਾਹਰਲੇ ਸੂਬਿਆਂ ਤੋਂ ਸਸਤਾ ਦੇਸੀ ਅਸਲਾ ਲਿਆ ਕੇ ਇਥੇ ਮਹਿੰਗੇ ਭਾਅ ਉੱਤੇ ਲੋਕਾਂ ਨੂੰ ਵੇਚਦੇ ਸਨ। ਉਨ੍ਹਾਂ ਦਾ ਹੋਰ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਵਾਰਦਾਤ ਵਿੱਚ ਨਾਂਅ ਸ਼ਾਮਲ ਹੋਣ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਰਿਮਾਂਡ ਖ਼ਤਮ ਹੋਣ ਉੱਤੇ ਅੱਜ ਇਨ੍ਹਾਂ ਨੂੰ ਮੁੜ ਪੇਸ਼ ਅਦਾਲਤ ਕੀਤਾ ਜਾ ਰਿਹਾ।

ਜ਼ਿਕਰਯੋਗ ਹੈ ਕਿ ਗੁਰਲਾਲ ਭਲਵਾਨ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ ਘਟਨਾ ਸਥਾਨ ਤੋਂ ਥੋੜੀ ਦੂਰ ਹੀ ਦੋ ਨੌਜਵਾਨਾਂ ਤੋਂ ਫੜ੍ਹਿਆ ਸੀ। ਪੁਲਿਸ ਨੂੰ ਇਨ੍ਹਾਂ ਕੋਲੋਂ ਦੇਸੀ ਕੱਟਾ, 4 ਜਿੰਦਾ ਕਾਰਤੂਤ ਬਾਰਮਦ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.