ਫਰੀਦਕੋਟ : ਡਵੀਜ਼ਨ ਕਮਿਸ਼ਨਰ ਫਰੀਦਕੋਟ ਦਾ ਦਫ]ਤਰ ਹਫਤੇ ਵਿਚ ਇਕ ਦਿਨ ਫਰੀਦਕੋਟ ਤੋਂ ਬਠਿੰਡਾ ਸਿਫਟ ਕੀਤੇ ਜਾਣ ਦੇ ਵਿਰੋਧ ਵਿੱਚ ਬਾਰ ਕੌਂਸਲ ਦੇ ਵਕੀਲਾਂ ਦਾ ਧਰਨਾ ਲਗਾਤਾਰ 10ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜਿਥੇ ਅੱਜ ਵਕੀਲ ਭਾਈਚਾਰੇ ਨੂੰ ਸਮਰਥਨ ਦੇਣ ਲਈ ਜ਼ਿਲ੍ਹੇ ਦੇ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਗੱਲਬਾਤ ਕਰਦਿਆਂ ਬਾਰ ਕੌਂਸਲ ਦੇ ਮੈਂਬਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ।
ਇਸ ਮੌਕੇ ਕੌਂਸਲ ਮੈਂਬਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਫਰੀਦਕੋਟ ਦੇ ਲੋਕਾਂ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੀ ਆ ਰਹੀ ਹੈ। ਡਵੀਜ਼ਨ ਦਫਤਰ ਫਰੀਦਕੋਟ ਦੇ ਲੋਕਾਂ ਨੂੰ ਮੁਆਵਜ਼ੇ ਵਜੋਂ ਮਿਲਿਆ ਸੀ ਅਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਨਿੱਜੀ ਰਾਜਨੀਤਿਕ ਲਾਹੇ ਲਈ ਫਰੀਦਕੋਟ ਤੋਂ ਡਵੀਜ਼ਨ ਕਮਿਸ਼ਨਰ ਦਫਤਰ ਇਕ ਦਿਨ ਲਈ ਬਠਿੰਡਾ ਸਿਫਟ ਕਰਨਾ ਚਹੁੰਦੇ ਹਨ। ਉਨ੍ਹਾਂ ਕਿਹਾ ਸਾਨੂੰ 10 ਦਿਨ ਹੋ ਗਏ ਇਸ ਦਾ ਵਿਰੋਧ ਕਰਦਿਆਂ ਪਰ ਸਰਕਾਰ ਦੇ ਕੰਨ 'ਤੇ ਜੂੰਅ ਨਹੀਂ ਸਰਕੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਅਜਿਹਾ ਸੰਘਰਸ਼ ਆਰੰਭਣਗੇ ਜੋ ਸਰਕਾਰ ਤੋਂ ਸਹਾਰਿਆ ਨੀ ਜਾਣਾ। ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕ ਨੂੰ ਵੀ ਆੜੇ ਹੱਥੀਂ ਲਿਆ।