ਫਰੀਦਕੋਟ: ਕਰਨਾਲ ਵਿੱਚ ਫੜ੍ਹੇ ਗਏ ਕਥਿਤ ਬੱਬਰ ਖਾਲਸਾ ਦੇ ਸ਼ੱਕੀ ਦਹਿਸ਼ਤਗਰਦਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਤੱਕ ਪੁਲਿਸ ਪੁਲਿਸ ਚੁੱਕੀ ਹੈ। ਮਾਮਲੇ ਵਿੱਚ CIA ਸਟਾਫ ਨੇ ਫਰੀਦਕੋਟ ਦੇ ਇੱਕ ਬਾਰਵੀਂ ਜਮਾਤ ਦੇ ਜਸ਼ਨ ਨਾਮੀਂ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਨੌਜਵਾਨ ਦੇ ਪਰਿਵਾਰ ਨੇ ਪੁਲਿਸ ’ਤੇ ਬਿਨਾ ਵਜ੍ਹਾ ਦੱਸੇ ਗ੍ਰਿਫ਼ਤਾਰੀ ਕਰਨ ਦੇ ਇਲਜ਼ਾਮ ਲਗਾਏ ਹਨ। ਹਿਰਾਸਤ ਵਿਚ ਲਿਆ ਗਿਆ ਨੌਜਵਾਨ ਕਰਨਾਲ ਤੋਂ ਫੜ੍ਹੇ ਗਏ ਫਿਰੋਜ਼ਪੁਰ ਦੇ ਗੁਰਪ੍ਰੀਤ ਸਿੰਘ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
ਹਰਿਆਣਾ ਤੋ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦਹਿਸ਼ਤਗਰਦ: ਕਰਨਾਲ ਦੇ ਬਸਤਾਰਾ ਟੋਲ ਤੋਂ ਪੁਲਿਸ ਟੀਮ ਨੇ ਇਕ ਇਨੋਵਾ ਗੱਡੀ ਨੂੰ ਫੜ੍ਹਿਆ ਸੀ ਅਤੇ 4 ਲੋਕਾਂ ਨੂੰ ਹਿਰਾਸਤ ਵਿੱਚ (Babbar Khalsa terrorists arrested in Karnal) ਲਿਆ ਸੀ। ਫਿਲਹਾਲ ਇਹ ਗੱਡੀ ਮਧੂਬਨ ਪੁਲਿਸ ਥਾਣੇ ਵਿੱਚ ਖੜੀ ਹੈ। ਇੱਥੇ ਬੰਬ ਡਿਫਿਊਜ਼ਲ ਦਸਤਾ ਵੀ ਮੌਜੂਦ ਹੈ। ਸੀਨੀਅਰ ਅਧਿਕਾਰੀ ਵੀ ਮੌਕੇ ਪਹੁੰਚੇ ਹਨ। ਸਵੇਰੇ 4 ਵਜੇ ਦਿੱਲੀ ਵੱਲ ਜਾਣ ਲਈ ਰਵਾਨਾ ਹੋਏ। ਫਿਰ ਖੂਫੀਆਂ ਜਾਣਕਾਰੀ ਦੇ ਆਧਾਰ ਉੱਤੇ ਕਰਨਾਲ ਟੋਲ ਪਲਾਜ਼ਾ ਕੋਲ ਪੁਲਿਸ ਬੈਰੀਕੇਡਿੰਗ ਲਾਈ ਗਈ ਸੀ। ਉੱਥੇ ਹੀ, ਇਨ੍ਹਾਂ ਦਹਿਸ਼ਤਗਰਦਾਂ ਨੂੰ ਦਬੋਚਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਸਨ।
ਇਹ ਵੀ ਪੜੋ: ਬੀਜੇਪੀ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ
ਪੰਜਾਬ ਦੇ ਰਹਿਣ ਵਾਲੇ ਹਨ ਚਾਰੋਂ ਮੁਲਜ਼ਮ : ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਮੁਤਾਬਕ ਗ੍ਰਿਫਤਾਰ ਕੀਤੇ ਗਏ ਚਾਰ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਤਿੰਨ ਨੌਜਵਾਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ। ਜਿਸ ਵਿੱਚ ਮੁੱਖ ਮੁਲਜ਼ਮ ਗੁਰਪ੍ਰੀਤ, ਉਸਦਾ ਭਰਾ ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਸ਼ਾਮਲ ਹਨ।
ਪੰਜਾਬ ਤੋਂ ਤੇਲੰਗਾਨਾ ਜਾ ਰਹੇ ਸੀ ਹਥਿਆਰ : ਸ਼ੱਕੀ ਫਿਲਹਾਲ ਤੇਲੰਗਾਨਾ ਜਾ ਰਹੇ ਸੀ। ਜਿੱਥੇ ਸਾਮਾਨ ਪਹੁੰਚਣਾ ਸੀ, ਉੱਥੋ ਦੀ ਲੋਕੇਸ਼ਨ ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲੀ ਸੀ। ਇਹ ਲੋਕ ਇਸ ਤੋਂ ਪਹਿਲਾ 2 ਥਾਂਵਾਂ ਤੋਂ IED ਸਪਲਾਈ ਕਰ ਚੁੱਕੇ ਹਨ। ਫੜ੍ਹੇ ਗਏ ਚਾਰੋਂ ਸ਼ੱਕੀ ਦਹਿਸ਼ਤਗਰਦਾਂ ਦੀ ਉਮਰ 20-25 ਸਾਲ ਦੇ ਆਸ-ਪਾਸ ਹੈ। ਇਨ੍ਹਾਂ ਵਿੱਚ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਜੁੜੇ ਦੱਸੇ ਜਾ ਰਹੇ ਹਨ। ਰਿੰਦਾ ਦੇ ਵਾਂਟੇਡ ਦਹਿਸ਼ਤਗਰਦ ਹਨ, ਜੋ ਫਿਲਹਾਲ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਨੂੰ ਇਹ ਇਨਸਾਈਨਮੈਂਟ ਕਿਤੇ ਛੱਡਣ ਦਾ ਕੰਮ ਸੌਂਪਿਆ ਗਿਆ ਸੀ।
ਡਰੋਨ ਰਾਹੀਂ ਪਾਕਿਸਤਾਨ ਤੋਂ ਆਏ ਹਥਿਆਰ : ਕਰਨਾਲ ਦੇ ਐਸ ਪੀ ਨੇ ਗੰਗਾਰਾਮ ਪੂਨੀਆ ਨੇ ਦਸਿਆ ਕਿ ਫੜੇ ਗਏ ਨੌਜਵਾਨਾਂ ਦਾ ਨਾਮ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਹੈ। ਖਾਲਿਸਤਾਨੀ ਦਹਿਸ਼ਤਗਰਦ ਰਿੰਦਾ ਨੇ ਡਰੋਨ ਰਾਹੀਂ ਇਹ ਹਥਿਆਰ ਪਾਕਿਸਤਾਨ ਤੋਂ ਫਿਰੋਜ਼ਪੁਰ ਭੇਜੇ ਸਨ। ਇਨ੍ਹਾਂ ਚੋ 3 ਫਿਰੋਜਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮੁੱਖ ਮੁਲਜ਼ਮ ਦੀ ਦੂਜੇ ਦਹਿਸ਼ਤਗਰਦ ਨਾਲ ਮੁਲਾਕਾਤ ਜੇਲ 'ਚ ਹੋਈ ਸੀ। ਪੁਲਿਸ ਵਲੋਂ ਇਹਨਾਂ ਕੋਲੋਂ ਇੱਕ ਦੇਸੀ ਪਿਸਤੌਲ, 31 ਜਿੰਦਾ ਅਤੇ 3 ਲੋਹੇ ਦੇ ਕੰਟੇਨਰ ਮਿਲੇ ਹਨ। ਇਨ੍ਹਾਂ ਚੋ ਇੱਕ-ਇੱਕ ਕੰਟੇਨਰ ਦਾ ਭਰ ਢਾਈ-ਢਾਈ ਕਿੱਲੋ ਹੈ।