ਫਰੀਦਕੋਟ : ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿਚ ਬੰਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਦੋਸ਼ੀ ਗੈਂਗਸਟਰ ਮੋਨੂੰ ਡਾਗਰ ਤੋਂ ਸਮਾਰਟ ਫੋਨ ਬਰਾਮਦਰ ਹੋਇਆ ਹੈ। ਹਾਲਾਂਕਿ ਇਹ ਗੈਂਗਸਟਰ ਜੇਲ੍ਹ ਦੇ ਹਾਈ ਸਕਿਉਰਟੀ ਜ਼ੋਨ ਵਿਚ ਬੰਦ ਹੈ। ਫਿਰ ਵੀ ਮੋਬਾਈਲ ਬਰਾਮਦ ਹੋਣਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕਦਾ ਹੈ। ਜੇਲ੍ਹ ਕਰਮਚਾਰੀਆਂ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਜੇਲ੍ਹ ਵਿਚ 6 ਸਮਾਰਟ ਫੋਨਾਂ ਸਮੇਤ ਕੁੱਲ 14 ਮੋਬਾਇਲ ਫੋਨ, 3 ਚਾਰਜਰ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉਤੇ ਗੈਂਗਸਟਰ ਮੋਨੂੰ ਡਾਗਰ ਸਮੇਤ 4 ਹਵਾਲਾਤੀਆਂ, 2 ਕੈਦੀਆਂ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਥਾਣਾ ਸਿਟੀ ਫਰੀਦਕੋਟ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Sidhu Moose Wala murder case ਵਿੱਚ ਸ਼ਾਮਲ ਗੈਂਗਸਟਰ ਕੋਲੋਂ ਮੋਬਾਈਲ ਬਰਾਮਦ, ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ... - ਸਿੱਧੂ ਮੂਸੇਵਾਲਾ ਕਤਲਕਾਂਡ
ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚ ਬੰਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਦੋਸ਼ੀ ਗੈਂਗਰਟਰ ਕੋਲੋਂ ਸਮਾਰਟ ਫੋਨ ਬਰਾਮਦ ਹੋਇਆ ਹੈ। ਹਾਲਾਂਕਿ ਉਕਤ ਗੈਂਗਸਟਰ ਹਾਈ ਸਕਿਉਰਿਟੀ ਜ਼ੋਨ ਵਿਚ ਜੇਲ੍ਹ ਵਿਚ ਬੰਦ ਹੈ ਫਿਰ ਵੀ ਗੈਂਗਸਟਰ ਕੋਲੋਂ ਫੋਨ ਬਰਾਮਦ ਹੋਣਾ ਜੇਲ੍ਹ ਪ੍ਰਸ਼ਾਸਨ ਉਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।
![Sidhu Moose Wala murder case ਵਿੱਚ ਸ਼ਾਮਲ ਗੈਂਗਸਟਰ ਕੋਲੋਂ ਮੋਬਾਈਲ ਬਰਾਮਦ, ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ... Mobile phone recovered from this gangster involved in Sidhu Moose Wala murder case](https://etvbharatimages.akamaized.net/etvbharat/prod-images/768-512-17678354-526-17678354-1675656810924.jpg?imwidth=3840)