ਫ਼ਰੀਦਕੋਟ: ਬੇਰੰਗ ਤੇ ਨੀਰਸ ਕੈਨਵਸ ਨੂੰ ਕਈ ਰੰਗਾਂ 'ਚ ਭਰ ਉਸਨੂੰ ਇੱਕ ਸੀਜੀਵ ਤਸਵੀਰ ਦਾ ਰੂਪ ਦੇਣਾ ਇੱਕ ਚਿੱਤਰਕਾਰ ਦਾ ਹੁਨਰ ਹੈ। ਰਿਟਾਇਰਡ ਸਰਕਾਰੀ ਅਧਿਆਪਕ ਤੇ ਚਿੱਤਰਕਾਰ ਗੁਲਵੰਤ ਸਿੰਘ ਵਿਸ਼ਵ ਪੱਧਰ 'ਤੇ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ ਤੇ ਕਈ ਵੱਡੇ ਤਗਮਿਆਂ ਨੂੰ ਆਪਣੇ ਨਾਂਅ ਕਰ ਚੁੱਕੇ ਹਨ।
ਸਫ਼ਰ ਦੀ ਸ਼ੁਰੂਆਤ
ਗੁਲਵੰਤ ਸਿੰਘ ਨੇ ਆਪਣੇ ਇਸ ਕਲਾ ਦੇ ਸਫ਼ਰ ਦੀ ਸ਼ੁਰੂਆਤ ਦੂਜੀ ਤੇ ਤੀਜੀ ਕਲਾਸ ਤੋਂ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ਕਲਾ ਤੇ ਸੋਚ ਨੂੰ ਚਿੱਟੇ ਕੈਨਵਸ 'ਤੇ ਰੰਗਾਂ ਨੂੰ ਬਿਖੇਰਣਾ ਸ਼ੁਰੂ ਕਰ ਦਿੱਤਾ ਸੀ। ਰਿਟਾਇਰਡ ਹੋਣ ਤੋਂ ਬਾਅਦ ਵੀ ਉਨ੍ਹਾਂ ਸੌਂਕ ਬਰਕਰਾਰ ਰੱਖਿਆ ਤੇ ਹੱਥ 'ਚੋਂ ਰੰਗਾਂ ਵਾਲਾ ਬਰਸ਼ ਨਹੀਂ ਛੱਡਿਆ। ਉਮਰ ਵੱਧੀ ਨਾਲ ਨਾਲ ਸੌਂਕ ਵੀ ਵੱਧਿਆ। ਰਿਟਾਇਰਮੇਂਟ ਤੋਂ ਬਾਅਦ ਉਨ੍ਹਾਂ ਆਪਣੇ ਹੁਨਰ ਨੂੰ ਆਪਣਾ ਪੇਸ਼ਾ ਬਣਾ ਲਿਆ।
ਤਗਮਿਆਂ 'ਤੇ ਗੁਮਵੰਤ ਸਿੰਘ ਦਾ ਨਾਂਅ
ਹੁਨਰ ਨੂੰ ਜਦੋਂ ਹੁੰਗਾਰਾ ਮਿਲਿਆ ਤਾਂ ਕੰਮ ਨੂੰ ਹੋਰ ਤਰਾਸ਼ ਤੇ ਸੁਚੱਜੇ ਢੰਗ ਨਾਲ ਕਰਨ ਦਾ ਜਜ਼ਬਾ ਆਉਂਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਲੋਕ ਇਨ੍ਹਾਂ ਦੇ ਕੰਮ ਨੂੰ ਪਸੰਦ ਕਰਦੇ ਤੇ ਕਲਾ ਦੀ ਸ਼ਲਾਘਾ ਵੀ ਕਰਦੇ। ਖ਼ਾਸ ਤੌਰ 'ਤੇ ਅਰਬ ਦੇਸ਼ਾਂ ਦੇ ਲੋਕਾਂ ਨੂੰ ਇਨ੍ਹਾਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਬਹੁਤ ਪਸੰਦ ਆਈਆਂ ਸੀ।
2017 'ਚ ਦੁਬਈ 'ਚ ਹੋਏ ਵਿਸ਼ਵ ਪੱਧਰੀ ਚਿੱਤਰਕਾਰੀ ਪ੍ਰਦਰਸ਼ਨੀ 'ਚ ਗੁਲਵੰਤ ਸਿੰਘ ਵੱਲੋਂ ਬਣਾਇਆਂ ਗਈਆਂ ਦੋ ਪੈਂਟਿੰਗਾਂ ਅੱਵਲ ਰਹੀਆਂ ਤੇ ਉਹ ਵਿਸ਼ਵ ਚੈਂਪਿਅਨ ਵੀ ਰਹੇ। ਦੁਬਈ 'ਚ ਉਨ੍ਹਾਂ ਨੂੰ ਵਿਸ਼ਵ ਦਾ ਵਧਿਆ ਆਰਟਿਸਟ ਐਲਾਨਿਆ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
"ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ"
ਇਹ ਕਹਾਵਤ ਗੁਲਵੰਤ ਸਿੰਘ 'ਤੇ ਢੁੱਕਵੀਂ ਬੈਠਦੀ ਹੈ। ਉਨ੍ਹਾਂ ਨੂੰ ਵਿਸ਼ਵ ਵਿਆਪੀ ਸਰਾਹਨਾ ਮਿਲੀ, ਉਨ੍ਹਾਂ ਦੀ ਕਲਾ ਦਾ ਸਨਮਾਨ ਕੀਤਾ ਗਿਆ ਪਰ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਤੋਂ ਉਨ੍ਹਾਂ ਨੂੰ ਉਹ ਸਨਮਾਨ ਤੇ ਪਛਾਣ ਨਹੀਂ ਮਿਲੀ। ਉਨ੍ਹਾਂ ਦੀ ਕਲਾ ਜਾਂ ਉਨ੍ਹਾਂ ਦੀ ਨਾ ਜ਼ਿਲ੍ਹਾ ਪੱਧਰ, ਸ਼ਹਿਰ ਪੱਧਰ ਤੇ ਨਾ ਹੀ ਸੂਬਾ ਪੱਧਰ 'ਤੇ ਸਾਰ ਪੁੱਛੀ ਗਈ।