ETV Bharat / state

ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹਣ ‘ਤੇ ਲੱਗੀ ਪੰਜਾਬ ਸਰਕਾਰ - ਪੰਜਾਬ ਸਰਕਾਰ

ਡੀਸੀ ਦਫ਼ਤਰਾਂ (DC offices) ਵਿੱਚ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਦੀ ਥਾਂ ਪੰਜਾਬ ਸਰਕਾਰ (Government of Punjab) ਨੇ ਡੀਸੀ ਦਫਤਰਾਂ (DC offices) ਅਧੀਨ ਕੰਮ ਕਰਨ ਵਾਲੀਆਂ ਕਈ ਬਰਾਂਚਾਂ ਨੂੰ ਹੀ ਬੰਦ ਕਰਕੇ ਕਈ ਅਸਾਮੀਂਆਂ ਨੂੰ ਹੀ ਖ਼ਤਮ ਕਰ ਦਿੱਤੀਆ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹਣ ‘ਤੇ ਲੱਗੀ ਪੰਜਾਬ ਸਰਕਾਰ

author img

By

Published : Sep 22, 2021, 7:19 PM IST

ਫਰੀਦਕੋਟ: ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਦੀ ਕਾਂਗਰਸ ਸਰਕਾਰ (Congress Government) ਰੋਜ਼ਗਾਰ ਦੇਣ ਦੀ ਥਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਬਣਾਉਣ ਦੇ ਰਾਹ ‘ਤੇ ਤੁਰ ਪਾਏ ਹੈ। ਪੰਜਾਬ ਸਰਕਾਰ (Government of Punjab) ਵੱਲੋਂ ਇੱਕ ਨਵਾਂ ਤੁਰਕੀ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾਂ ਦਿੱਤਾ ਗਿਆ ਹੈ। ਡੀਸੀ ਦਫ਼ਤਰਾਂ (DC offices) ਵਿੱਚ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਦੀ ਥਾਂ ਪੰਜਾਬ ਸਰਕਾਰ (Government of Punjab) ਨੇ ਡੀਸੀ ਦਫਤਰਾਂ (DC offices) ਅਧੀਨ ਕੰਮ ਕਰਨ ਵਾਲੀਆਂ ਕਈ ਬਰਾਂਚਾਂ ਨੂੰ ਹੀ ਬੰਦ ਕਰਕੇ ਕਈ ਅਸਾਮੀਂਆਂ ਨੂੰ ਹੀ ਖ਼ਤਮ ਕਰ ਦਿੱਤੀਆ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹਣ ‘ਤੇ ਲੱਗੀ ਪੰਜਾਬ ਸਰਕਾਰ

ਜਿਸ ਨੂੰ ਲੈ ਕੱਲ੍ਹ ਤੋਂ ਪੰਜਾਬ ਦੇ ਸਮੂਹ ਡੀ.ਸੀ. ਦਫ਼ਤਰਾਂ (DC offices) ਦੇ ਮੁਲਾਜ਼ਮ 2 ਦਿਨਾਂ ਸੰਕੇਤਕ ਕਲਮਛੋੜ ਹੜਤਾਲ (strike) ‘ਤੇ ਹਨ। ਇਸ ਬਾਰੇ ਗੱਲਬਾਤ ਕਰਦਿਆਂ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਮੁਲਾਜ਼ਮ ਤਾਂ ਕੀ ਭਰਤੀ ਕੀਤੇ ਜਾਣੇ ਸਨ ਉਲਟਾ ਪੰਜਾਬ ਸਰਕਾਰ ਨੇ ਕਈ ਅਸਾਮੀਆਂ ਹੀ ਖ਼ਤਮ ਕਰ ਦਿੱਤੀਆ ਹਨ ਅਤੇ ਨਾਲ ਹੀ ਕਈ ਬਰਾਂਚਾਂ ਵੀ ਬੰਦ ਕਰ ਦਿੱਤੀ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਮੁਲਾਜ਼ਮਾਂ ‘ਤੇ ਵਰਕ ਲੋਡ ਵਧੇਗਾ, ਉੱਥੇ ਹੀ ਲੋਕਾਂ ਨੂੰ ਕੰਮ ਕਾਜ ਕਰਵਾਉਣ ਵਿੱਚ ਵੀ ਦੇਰੀ ਆਵੇਗੀ ਅਤੇ ਰੋਜ਼ਗਾਰ ਦੀ ਉਡੀਕ ਕਰ ਰਹੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਤੋਂ ਵਾਂਝੇ ਰਹਿਣਾਂ ਪਵੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ 22 ਸਤੰਬਰ ਤੋਂ 23 ਸਤੰਬਰ ਤੱਕ ਉਨ੍ਹਾਂ ਵੱਲੋਂ ਸੰਕੇਤਕ ਕਲਮਛੋੜ ਹੜਤਾਲ ਕੀਤੀ ਗਈ ਹੈ, ਅਤੇ ਜੇਕਰ ਪੰਜਾਬ ਸਰਕਾਰ ਨੇ ਆਪਣਾ ਇਹ ਤੁਰਕੀ ਫਰਮਾਨ ਵਾਪਸ ਨਹੀਂ ਲਿਆ ਤਾਂ ਅਸੀਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕਰਾਂਗੇ।

ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮ 24 ਸਤੰਬਰ ਨੂੰ ਸਮੂਹਿਕ ਛੁੱਟੀ ਲੈਕੇ ਮੁਹਾਲੀ (Mohali) ‘ਚ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਮਾਰਚ ਕੱਢਣਗੇ। ਅਤੇ ਕੁੱਭ ਦੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਦੇ ਲਈ ਜਲਦ ਹੀ ਸੂਬੇ ਭਰ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਨਗੇ।

ਇਹ ਵੀ ਪੜ੍ਹੋ: 'ਦੋਸ਼ੀ ਦਾ ਮੁੜ ਹੋਵੇ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਟੈਸਟ'

ETV Bharat Logo

Copyright © 2025 Ushodaya Enterprises Pvt. Ltd., All Rights Reserved.