ETV Bharat / state

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਆਗ਼ਾਜ਼ - latest punjabnews

ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਸਦ ਨਾਲ ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵੱਲੋਂ ਫ਼ਰੀਦਕੋਟ ਵਿੱਚ ਕੌਮੀਂ ਪੱਧਰ ਦੇ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਅੱਜ ਆਗਾਜ਼ ਕਰਵਾਇਆ ਗਿਆ। ਇਸ ਤਿੰਨ ਦਿਨ ਚੱਲਣ ਵਾਲੇ ਸ਼ੋਅ ਵਿਚ ਨਸਲੀ ਘੋੜਿਆ ਦੇ ਪ੍ਰਦਰਸ਼ਨ ਦੇ ਨਾਲ ਨਾਲ ਘੋੜ ਦੌੜਾਂ ਵੀ ਹੋਣਗੀਆਂ।

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜਾ ਹੌਰਸ ਸੋਅ ਦਾ ਆਗ਼ਾਜ਼
author img

By

Published : Mar 20, 2019, 11:27 PM IST

Updated : Mar 21, 2019, 4:42 PM IST

ਫ਼ਰੀਦਕੋਟ: ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵੱਲੋਂ ਅੱਜ ਸੁਰੂ ਕੀਤੇ ਗਏ ਤਿੰਨ ਰੋਜਾ ਹੌਰਸ ਸ਼ੋਅ ਵਿੱਚ ਵੱਡੀ ਗਿਣਤੀ ਵਿਚ ਘੋੜਾ ਪਾਲਕ ਆਪਣੇ-ਆਪਣੇ ਘੋੜਿਆ ਨਾਲ ਪਹੁੰਚੇ। ਇਸ ਤਿੰਨ ਰੋਜਾ ਹੌਰਸ ਸ਼ੋਅ ਦਾ ਆਗ਼ਾਜ਼ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਕੀਤਾ।

ਫ਼ਰੀਦਕੋਟ ਵਿਚ ਕੌਮੀ ਪੱਧਰ ਦੇ ਤਿੰਨ ਰੋਜਾ ਹੌਰਸ ਸੋਅ ਦਾ ਆਗ਼ਾਜ਼

ਇਸ ਮੌਕੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਪਸ਼ੂ ਪਾਲਨ ਵਰਗੇ ਸਹਾਇਕ ਧੰਦਿਆ ਨੂੰ ਵੀ ਅਪਣਾਉਣਾ ਚਾਹੀਦਾ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਦੀ ਜ਼ਮਾਨਤ ਰੱਦ, 29 ਮਾਰਚ ਤੱਕ ਪੁਲਿਸ ਹਿਰਾਸਤ 'ਚ

ਇਸ ਮੌਕੇ ਕੈਬਿਨੇਟ ਮੰਤਰੀ ਨਾਲ ਮੌਜੂਦ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਅਤੇ ਨਸ਼ਿਆ ਵੱਲੋਂ ਮੋੜਨ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਉਤਸਾਹਿਤ ਕਰਨ ਲਈ ਇਸ ਹੌਰਸ ਸ਼ੋਅ ਦਾ ਜੋ ਉਪਰਾਲਾ ਸ੍ਰੀ ਗੁਰੁ ਗੋਬਿੰਦ ਸਿੰਘ ਹੌਰਸ ਬ੍ਰੀਡਸ ਸੁਸਾਇਟੀ ਵੱਲੋਂ ਕੀਤਾ ਗਿਆ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ।

ਦੱਸ ਦਈਏ ਕਿ ਤਿੰਨ ਦਿਨ ਚੱਲਣ ਵਾਲੇ ਇਸ ਸੋਅ ਵਿੱਚ ਨਸਲੀ ਘੋੜਿਆਂ ਦੇ ਸ਼ੋਅ ਮੁਕਾਬਲੇ ਹੋਣਗੇ। ਉਥੇ ਹੀ ਘੋੜਿਆ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਸ਼ੋਅ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 500 ਦੇ ਕਰੀਬ ਨਸਲੀ ਘੋੜੇ ਸ਼ਾਮਲ ਹੋਏ ਹਨ।

ਇਸ ਸ਼ੋਅ ਵਿੱਚ ਹਿੱਸਾ ਲੈਣ ਆਏ ਘੋੜਾ ਪਾਲਕਾਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਅਜਿਹੇ ਸ਼ੋਅ ਹੋਣੇ ਚਾਹੀਦੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਉਤਸ਼ਾਹ ਮਿਲੇ ਅਤੇ ਹੋਰ ਕਿਸਾਨ ਵੀ ਇਸ ਧੰਦੇ ਨਾਲ ਜੁੜ ਸਕਣ।

Intro:ਸ਼੍ਰੀ ਗੁਰੂ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵੱਲੋਂ ਫਰੀਦਕੋਟ ਵਿਚ ਨੈਸ਼ਨਲ ਪੱਧਰ ਦੇ 3 ਰੋਜਾ ਹੌਰਸ ਸ਼ੋਅ ਦਾ ਆਗਾਜ਼

ਦੇਸ਼ ਦੇ ਕਈ ਸੂਬਿਆਂ ਦੇ 500 ਦੇ ਕਰੀਬ ਨਸਲੀ ਘੋੜੇ ਹੋਏ ਸ਼ਾਮਲ

Body:ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵਲੋਂ ਫਰੀਦਕੋਟ ਵਿਚ ਕੌਮੀਂ ਪੱਧਰ ਦੇ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਅੱਜ ਆਗਾਜ ਹੋਇਆ।ਇਸ ਤਿੰਨ ਦਿਨ ਚੱਲਣ ਵਾਲੇ ਸ਼ੋਅ ਵਿਚ ਨਸਲੀ ਘੋੜਿਆਂ ਦੇ ਪ੍ਰਦਰਸ਼ਨ ਦੇ ਨਾਲ ਨਾਲ ਘੋੜ ਦੌੜਾਂ ਵੀ ਹੌਣਗੀਆਂ।ਫਰੀਦਕੋਟ ਵਿਚ ਇਸ ਤਿੰਨ ਰੋਜ਼ਾ ਹੌਰਸ ਸ਼ੋਅ ਦਾ ਆਗਾਜ਼ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਰੀਦਕੋਟ ਤੋਂ ਕਾਂਗਰਸੀ MLA ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਆਦਾ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਆਉਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ, ਕਾਂਗਰਸ ਪਾਰਟੀ ਦੀ ਪੱਕੀ ਵੋਟ ਹੈ, ਅਕਾਲੀ ਦਲ ਬਾਰੇ ਉਹਨਾਂ ਕਿਹਾ ਕਿ ਹਾਲੇ ਤਾਂ ਵੇਖੋ ਹੋਰ ਕਿੰਨੇ ਅਕਾਲੀ ਦਲ ਹੋਂਦ ਵਿਚ ਆਉਂਦੇ ਹਨ।
ਕਰਤਾਰਪੁਰ ਕੋਰੀਡੋਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਗਸਤ ਸਤੰਬਰ 2019 ਤੱਕ ਰੋਡ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਬਿਲਡਿੰਗ ਦਾ ਕੰਮ ਡਿਲੇ ਹੋ ਸਕਦਾ ਹੈ।
ਬਾਈਟ : ਸੁਖਜਿੰਦਰ ਸਿੰਘ ਰੰਧਾਵਾ

ਇਸ ਮੌਕੇ ਗੱਲਬਾਤ ਕਰਦਿਆਂ MLA ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨਾਲ ਜੋੜਨ ਅਤੇ ਨੌਜਵਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਵੱਲ ਆਕਰਸ਼ਕ ਕਰਨ ਲਈ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੌਰਸ ਬਰੀਡ ਸੁਸਾਇਟੀ ਵਲੋਂ 3 ਰੋਜ਼ਾ ਹੌਰਸ ਸ਼ੋਅ ਕਰਵਾਇਆ ਜਾ ਰਿਹਾ ਜਿਸ ਤਹਿਤ ਅੱਜ ਇਸ ਸ਼ੋਅ ਦਾ ਆਗਾਜ਼ ਹੋਇਆ ਹੈ ਅਤੇ ਜਿਥੇ ਨਸਲੀ ਘੋੜਿਆਂ ਦੇ ਸ਼ੋਅ ਮੁਕਾਬਲੇ ਕਰਵਾਏ ਜਾ ਰਹੇ ਹਨ ਉਥੇ ਹੀ ਨਾਲ ਹੀ ਘੋੜਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।ਉਹਨਾਂ ਕਿਹਾ ਕਿ ਅੱਜ ਇਥੇ ਕਰੀਬ 500 ਨਸਲੀ ਘੋੜੇ ਸ਼ਾਮਲ ਹੋਏ ਹਨ ਅਤੇ ਲੋਕਾਂ ਵਿਚ ਵੀ ਇਸ ਸ਼ੋਅ ਸੰਬੰਧੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਬਾਈਟ : ਕੁਸ਼ਲਦੀਪ ਸਿੰਘ ਢਿੱਲੋਂ MLA ਫ਼ਰੀਦਕੋਟ

Conclusion:
Last Updated : Mar 21, 2019, 4:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.