ETV Bharat / state

ਗੁਰਦੁਆਰਾ 'ਗੁਰੂ ਕੀ ਢਾਬ' ਦਾ ਸ਼ਾਨਮੱਤਾ ਇਤਿਹਾਸ - History of Gurudwara sahib guru ki dhaab

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਦੇ।

ਗੁਰੂ ਕੀ ਢਾਬ
ਫ਼ੋਟੋ
author img

By

Published : Jan 10, 2020, 7:02 AM IST

Updated : Jan 10, 2020, 3:50 PM IST

ਫ਼ਰੀਦਕੋਟ: ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਦੇ।

ਗੁਰਦੁਆਰਾ 'ਗੁਰੂ ਕੀ ਢਾਬ'

‘ਸੂਰਜ ਪ੍ਰਕਾਸ਼’ ਗਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ‘ਤੇ ਮੌਜੂਦ ਸ਼ਰੀਂਹ ਦੇ ਇੱਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇੱਕ ਵਿਅਕਤੀ ਨਿੱਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ।

ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ‘ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।

‘ਏਨਾ ਕਹਿ ਕੇ ਉਹ ਵਿਅਕਤੀ ਉੱਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇੱਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ‘ਸੂਰਜ ਪ੍ਰਕਾਸ਼’ ਵਿਚ ਇਸ ਸਥਾਨ ਨੂੰ ‘ਦੋਦਾ ਤਾਲ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ ‘ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।

ਇਸ ਇਤਿਹਾਸਕ ਸਥਾਨ ਉੱਪਰ ਸਿੱਖ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ।

ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ। ਇਸ ਬਾਰੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਹਰ ਮਹੀਨੇ ਮੱਸਿਆ ਤੇ ਪੁੰਨਿਆਂ ਦਾ ਦਿਹਾੜਾ ਮਨਾਇਆ ਜਾਂਦਾ ਹੈ। ਉਥੇ ਹੀ ਹਰ ਸਾਲ 2,3,4 ਅੱਸੂ ਨੂੰ ਸਲਾਨਾ ਜੋੜ ਮੇਲਾ ਲਗਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ।

Intro:ਜਾਣੋ ਦੋਦਾ ਤਾਲ(ਗੁਰੂ ਕੀ ਢਾਬ) ਦਾ ਇਤਿਹਾਸ

Body:ਪਰਿਵਾਰ ਵਿਛੋੜੇ ਤੋਂ ਬਾਅਦ ਜਦ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਸਨ ਤਾਂ ਮਾਛੀਵਾੜੇ ਤੋਂ ਦੀਨਾ ਕਾਂਗੜ, ਬਰਗਾੜੀ, ਬਹਿਬਲ, ਕੋਟਕਪੂਰਾ ਹੁੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਦੋਦਾ ਤਾਲ(ਅੱਜ ਕੱਲ੍ਹ ਗੁਰੂ ਕੀ ਢਾਬ) ਵਿਖੇ ਪਹੁੰਚੇ। ਮੰਨਿਆ ਜਾਂਦਾ ਹੈ ਕਿ ਉਸ ਸਮੇਂ ਇਸ ਇਲਾਕੇ ਵਿਚ ਪਾਣੀ ਦੀ ਬੜੀ ਘਾਟ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਸਮੇਤ ਦੋਦਾ ਤਾਲ ਤੇ ਪਹੁੰਚੇ ਤਾਂ ਇਥੇ ਆ ਕੇ ਉਹਨਾਂ ਨੇ ਜਲ-ਪਾਣ ਕੀਤਾ । ਜਦ ਗੁਰੂ ਜੀ ਆਪਣੇ ਸਿੰਘਾਂ ਨਾਲ ਵਾਰਤਾ ਕਰ ਰਹੇ ਸਨ ਤਾਂ ਇਥੇ ਲੱਗੇ ਇਕ ਸ਼ਰੀਂ ਦੀ ਦਰਖਤ ਵਿਚੋਂ ਇਕ ਖੂਬਸੂਰਤ ਚਿੱਟੇ ਕੱਪੜਿਆਂ ਵਾਲਾ ਵਿਅਕਤੀ ਨਿਕਲਿਆ ਅਤੇ ਗੁਰੂ ਜੀ ਪਾਸ ਆਇਆ, ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ "ਉਸੈਨ ਖਾਂ ਮੀਆਂ" ਰਾਜੀ ਹੈ ਤਾਂ ਇਹ ਦੇਖ ਕੇ ਸਿੱਖ ਦੰਗ ਰਹਿ ਗਏ। ਉਹ ਵਿਅਕਤੀ ਸਿੱਖਾਂ ਦੀਆਂ ਨਜ਼ਰਾਂ ਸਾਹਮਣੇ ਅਲੋਪ ਹੋ ਗਿਆ, ਤਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਸ ਵਿਅਕਤੀ ਬਾਰੇ ਪੁੱਛਿਆ। ਗੁਰੂਦੁਆਰਾ ਸਾਹਿਬ ਵਿਚ ਲਗੇ ਇਤਿਹਾਸ ਬੋਰਡ ਤੇ ਲਿਖੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਦਸਿਆ ਕਿ ਇਹ ਮੁਸਲਿਮ ਸ਼ਹੀਦ ਸੀ ਜੋ 6ਵੇਂ ਜਾਮੇਂ ਵਿਚ ਉਹਨਾਂ ਦਾ ਸਾਥੀ ਸੀ ਅਤੇ ਕਿਸੇ ਕਾਰਨ ਇਸ ਨੂੰ ਮੁਕਤੀ ਨਹੀਂ ਸੀ ਮਿਲ ਸਕੀ ਸੀ ਜਿਸ ਦੀ ਅੱਜ ਮੁਕਤੀ ਹੋਈ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਨੇ ਇਸ ਜਗ੍ਹਾ ਨੂੰ ਵਰਦਾਨ ਦਿੱਤਾ ਕਿ ਜੋ ਵੀ ਮਨੁੱਖ ਇਸ ਤਾਲ ਵਿਚ ਸੱਚੇ ਮਨੋ ਇਸਨਾਨ ਕਰੇਗਾ ਅਤੇ ਨਤਮਸਤਕ ਹੋਵੇਗਾ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਉਹ ਮੁਕਤੀ ਪ੍ਰਾਪਤ ਕਰੇਗਾ। ਉਸ ਸਮੇਂ ਤੋਂ ਇਥੇ ਹਰ ਮੱਸਿਆ ਅਤੇ ਪੁੰਨਿਆਂ ਬੜੇ ਸਰਧਾ ਨਾਲ ਮਨਾਈ ਜਾਂਦੀ ਹੈ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਇਥੇ ਨਤਮਸਤਕ ਹੁੰਦੀਆਂ ਹਨ।
ਇਹਨੀ ਦਿਨੀ ਦੋਦਾ ਤਾਲ ਨੂੰ ਗੁਰੂ ਕੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸ਼ਸ਼ੋਭਿਤ ਹੈ ਅਤੇ ਤਾਲ ਦੀ ਜਗ੍ਹਾ ਤੇ 8 ਨੁਕਰਾਂ ਵਾਲਾ ਤਲਾਬ ਬਣਿਆ ਹੋਇਆ ਹੈ ।
ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ ।
ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਤਾਰ ਸਿਹਤ ਜਾਣਕਾਰੀ ਦਿਤੀ ਅਤੇ ਦਸਿਆ ਕਿ ਇਥੇ 8 ਚੁੰਡੇ ਤਲਾਬ ਵਿਚ ਇਸ਼ਨਾਨ ਕਰ ਕੇ ਅਠਾਰਹੇ ਦੀ ਬਿਮਾਰੀ ਦਾ ਇਲਾਜ ਹੁੰਦਾ ਹੈ ਅਤੇ ਇਥੇ ਬੇ ਔਲਾਦ ਜੋੜਿਆਂ ਨੂੰ ਬੱਚਿਆਂ ਦੀ ਦਾਤ ਪ੍ਰਾਪਤ ਹੁੰਦੀ ਹੈ।ਉਹਨਾਂ ਦੱਸਿਆ ਕਿ ਜਿਥੇ ਇਥੇ ਹਰ ਮਹੀਨੇ ਮੱਸਿਆ ਅਤੇ ਪੁੰਨਿਆਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਉਥੇ ਹੀ ਹਰ ਸਾਲ 2,3,4 ਅੱਸੂ ਨੂੰ ਸਲਾਨਾ ਜੋੜ ਮੇਲਾ ਲਗਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ।

Conclusion:
Last Updated : Jan 10, 2020, 3:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.