ਫਰੀਦਕੋਟ: ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਗੈਂਗਸਟਰ ਸੁਰਿੰਦਰ ਉਰਫ ਬਿੱਲਾ ਸਖਤ ਸੁਰੱਖਿਆ ਦੇ ਬਾਵਜੂਦ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚੋਂ ਫਰਾਰ ਹੋ ਗਿਆ। ਫਰਾਰ ਹੋਇਆ ਗੈਂਗਸਟਰ ਸੁਰਿੰਦਰ ਉਰਫ ਬਿੱਲਾ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਪਿਛਲੇ ਦਿਨੀ ਫਰੀਦਕੋਟ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਬੰਬੀਹਾ ਗਰੁੱਪ ਦੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਸੀ , ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਗੈਂਗਸਟਰ ਸੁਰਿੰਦਰ ਬਿੱਲਾ ਜ਼ਖ਼ਮੀ ਹੋਇਆ ਸੀ ਅਤੇ ਉਸ ਦਾ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਗੈਂਗਸਟਰ ਮੌਕਾ ਵੇਖ ਕੇ ਫਰਾਰ ਹੋ ਗਿਆ।
ਗੈਂਗਸਟਰ ਬਿਸ਼ਨੋਈ ਵੀ GGS ਹਸਪਤਾਲ ਵਿੱਚ ਦਾਖਿਲ: ਜ਼ਿਕਰਯੋਗ ਹੈ ਕਿ GGS ਹਸਪਤਾਲ ਵਿੱਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਕਿਉਂਕਿ ਇਸੇ ਹਸਪਤਾਲ ਵਿੱਚ ਹਾਈਪ੍ਰੋਫਾਈਲ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਦਾਖਲ ਹੈ ਅਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਫਰੀਦਕੋਟ ਪੁਲਿਸ ਸਖਤ ਸੁਰੱਖਿਆ ਦੇ ਪ੍ਰਬੰਧ ਦੇ ਦਾਅਵੇ ਕਰ ਰਹੀ ਹੈ। ਤਮਾਮ ਦਾਅਵਿਆਂ ਦੇ ਬਾਵਜੂਦ ਗੈਂਗਸਟਰ ਸੁਰਿੰਦਰ ਬਿੱਲਾ ਪੁਲਿਸ ਨੂੰ ਬੜੀ ਅਸਾਨੀ ਨਾਲ ਚਕਮਾ ਦੇਕੇ ਫਰਾਰ ਹੋ ਗਿਆ।
- ਮੀਂਹ ਨੇ ਕੀਤੀ ਕਿਸਾਨਾਂ ਦੀ ਫਸਲ ਬਰਬਾਦ, ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
- ਪੰਜਾਬ 'ਚ ਹੜ੍ਹ ਤੋਂ ਬਾਅਦ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਪਿੰਡਾਂ ਦੇ ਲੋਕਾਂ ਨੇ ਦੱਸੇ ਹਾਲਾਤ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ।
- ਹਰਿਦੁਆਰ 'ਚ ਹੜ੍ਹ ਦੇ ਪਾਣੀ 'ਚ ਆ ਰਹੇ ਸੱਪ, ਕਦੇ ਘਰਾਂ ਤੇ ਕਦੇ ਦਰਖਤਾਂ 'ਤੇ ਦੇਖੇ ਜਾ ਰਹੇ ਲਟਕਦੇ, ਲੋਕਾਂ 'ਚ ਡਰ ਦਾ ਮਾਹੌਲ
ਮੁਕਾਬਲੇ ਮਗਰੋਂ ਹੋਈ ਸੀ ਗ੍ਰਿਫ਼ਤਾਰੀ: ਦੱਸ ਦਈਏ ਬੰਬੀਹਾ ਗਰੁੱਪ ਦੇ ਗੁਰਗੇ ਨੇ ਵਪਾਰੀਆਂ ਤੋਂ ਫਿਰੌਤੀ ਲੈਣ ਲਈ ਉਨ੍ਹਾਂ ਨੂੰ ਡਰਾਉਣ ਦੇ ਮਕਸਦ ਨਾਲ ਜੈਤੋ ਵਿੱਚ ਫਾਇਰਿੰਗ ਕੀਤੀ ਸੀ। ਇਨ੍ਹਾਂ ਗੁਰਗਿਆਂ ਨੂੰ ਫੜ੍ਹਨ ਲਈ ਪੁਲਿਸ ਵਲੋਂ ਰੇਡ ਕੀਤੀ ਗਈ ਤਾਂ ਇਸ ਦੌਰਾਨ ਗੁਰਗਿਆਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਦੌਰਾਨ ਬੰਬੀਹਾ ਗਰੁੱਪ ਦਾ ਇੱਕ ਗੁਰਗਾ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਿਕ ਮੁਖ਼ਬਰ ਦੀ ਇਤਲਾਹ ਉੱਤੇ ਸੀਆਈਏ ਸਟਾਫ ਫਰੀਦਕੋਟ ਦੀ ਟੀਮ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਲਈ ਉਨ੍ਹਾਂ ਦੀ ਛੁਪਣਗਾਹ 'ਤੇ ਰੇਡ ਕੀਤੀ ਗਈ, ਤਾਂ ਉੱਥੇ ਮੌਜੂਦ 2 ਲੋਕਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਗੋਲੀ ਲੱਗ ਗਈ ਅਤੇ ਦੋਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਖ਼ਮੀਂ ਗੈਂਗਸਟਰ ਸੁਰਿੰਦਰ ਬਿੱਲਾ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।